FacebookTwitterg+Mail

ਸਿਰਫ ਫੁੱਲਾਂ 'ਚ ਲਿਪਟ ਕੇ 'ਸਪਲਿਟਸਵਿਲਾ 2' ਦੀ ਜੇਤੂ ਨੇ ਕਰਵਾਇਆ ਬੋਲਡ ਫੋਟੋਸ਼ੂਟ

sakshi pradhan hot and bold photoshoot
15 March, 2018 04:27:08 PM

ਮੁੰਬਈ (ਬਿਊਰੋ)— ਟੀ. ਵੀ. ਦੇ ਰਿਐਲਿਟੀ ਸ਼ੋਅ 'ਬਿੱਗ ਬੌਸ 4' 'ਚ ਨਜ਼ਰ ਆਈ ਸਾਕਸ਼ੀ ਪ੍ਰਧਾਨ ਨੇ ਹਾਲ ਹੀ 'ਚ ਇਕ ਬਹੁਤ ਹੀ ਬੋਲਡ ਫੋਟੋਸ਼ੂਟ ਕਰਵਾਇਆ ਹੈ। ਇਸ ਫੋਟੋਸ਼ੂਟ ਦੀਆਂ ਤਸਵੀਰਾਂ ਨੂੰ ਸਾਕਸ਼ੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ ਤੇ ਨਾਲ ਹੀ ਬਹੁਤ ਹੀ ਸ਼ਾਨਦਾਰ ਕੈਪਸ਼ਨ ਵੀ ਦਿੱਤੀ। ਸਾਕਸ਼ੀ 'ਬਿੱਗ ਬੌਸ' ਤੋਂ ਇਲਾਵਾ 'ਸਪਲਿਟਸਵਿਲਾ 2' 'ਚ ਵੀ ਨਜ਼ਰ ਆ ਚੁੱਕੀ ਹੈ। ਉਸ ਨੇ 'ਸਪਲਿਟਸਵਿਲਾ 2' ਦਾ ਖਿਤਾਬ ਆਪਣੇ ਨਾਂ ਕੀਤਾ ਸੀ। ਇੰਸਟਾਗ੍ਰਾਮ 'ਤੇ ਇਨ੍ਹੀਂ ਦਿਨੀਂ ਉਹ ਆਪਣੀਆਂ ਤਸਵੀਰਾਂ ਦੀ ਵਜ੍ਹਾ ਕਾਰਨ ਛਾਈ ਹੋਈ ਹੈ।
Punjabi Bollywood Tadka
ਹਾਲ ਹੀ 'ਚ ਉਸ ਨੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ 'ਚ ਉਹ ਨਿਊਡ ਨਜ਼ਰ ਆ ਰਹੀ ਹੈ ਤੇ ਆਪਣੇ ਸਰੀਰ ਨੂੰ ਫੁੱਲਾਂ ਨਾਲ ਢਕਿਆ ਹੋਇਆ ਹੈ। ਅਜਿਹਾ ਲੱਗ ਰਿਹਾ ਹੈ ਕਿ ਜਿਵੇਂ ਉਸ ਨੇ ਫੁੱਲਾਂ ਦੀ ਡਰੈੱਸ ਪਹਿਨੀ ਹੋਵੇ। ਸਾਕਸ਼ੀ ਪਹਿਲਾਂ ਵੀ ਕਈ ਵਾਰ ਆਪਣੀ ਹੌਟਨੈੱਸ ਦਾ ਤੜਕਾ ਲਗਾ ਚੁੱਕੀ ਹੈ। ਉਸ ਨੂੰ ਕਈ ਵਾਰ ਹੌਟ ਫੋਟੋਸ਼ੂਟਸ 'ਚ ਦੇਖਿਆ ਜਾ ਚੁੱਕਾ ਹੈ।
Punjabi Bollywood Tadka
ਟੀ. ਵੀ. ਦੇ ਰਿਐਲਿਟੀ ਸ਼ੋਅਜ਼ ਤੋਂ ਇਲਾਵਾ 'ਮੱਲਿਕਾ' ਤੇ 'ਬੈਡਮੈਨ' ਫਿਲਮਾਂ 'ਚ ਵੀ ਸਾਕਸ਼ੀ ਨੂੰ ਦੇਖਿਆ ਜਾ ਚੁੱਕਾ ਹੈ। ਇਨ੍ਹਾਂ ਦੋਵਾਂ ਹੀ ਫਿਲਮਾਂ 'ਚ ਉਸ ਨੂੰ ਕਾਫੀ ਪਸੰਦ ਕੀਤਾ ਗਿਆ। ਸਾਕਸ਼ੀ ਇਨ੍ਹੀਂ ਦਿਨੀਂ ਆਪਣੀਆਂ ਤਸਵੀਰਾਂ ਨਾਲ ਸਾਰਿਆਂ ਨੂੰ ਦੀਵਾਨਾ ਬਣਾ ਰਹੀ ਹੈ। ਇਸ ਤੋਂ ਪਹਿਲਾਂ ਵੀ ਉਹ ਇਕ ਵਾਰ ਬਿਕਨੀ 'ਚ ਆਪਣੇ ਹੁਸਨ ਦੇ ਜਲਵੇ ਦਿਖਾ ਚੁੱਕੀ ਹੈ।
Punjabi Bollywood Tadka


Tags: Sakshi Pradhan Instagram Photoshoot Splitsvilla 2 Bigg Boss 4

Edited By

Rahul Singh

Rahul Singh is News Editor at Jagbani.