ਮੁੰਬਈ(ਬਿਊਰੋ)— 'ਦੰਗਲ' ਫੇਮ ਅਦਾਕਾਰਾ ਸਾਕਸ਼ੀ ਤੰਵਰ ਟੀਵੀ ਇੰਡਸਟਰੀ ਦੀ ਕਾਫੀ ਮਸ਼ਹੂਰ ਹਸਤੀ ਹੈ। ਅੱਜ ਉਹ ਆਪਣਾ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। 12 ਜਨਵਰੀ 1973 ਨੂੰ ਰਾਜਸਥਾਨ 'ਚ ਜਨਮੀ ਸਾਕਸ਼ੀ 45 ਸਾਲ ਦੀ ਹੋਣ ਤੋਂ ਬਾਅਦ ਵੀ ਆਪਣੀ ਅਦਾਕਾਰੀ ਨਾਲ ਛਾਈ ਹੋਈ ਹੈ।
ਉਸ ਨੇ ਦਿੱਲੀ ਦੇ ਲੇਡੀ ਸ਼੍ਰੀਰਾਮ ਕਾਲਜ ਤੋਂ ਆਪਣੀ ਗ੍ਰੈਜੁਏਸ਼ਨ ਪੂਰੀ ਕੀਤੀ ਹੈ। ਪਿਛਲੇ ਦਿਨੀਂ ਸਾਕਸ਼ੀ ਦਾ ਨਾਂ 'ਬਿੱਗ ਬੌਸ 11' ਦੇ ਕਾਰਨ ਚਰਚਾ 'ਚ ਵੀ ਆਈ ਸੀ। ਉਸਦੀ ਲੁੱਕ 'ਤੇ ਟੀਵੀ ਸਟਾਰ ਹਿਨਾ ਖਾਨ ਨੇ ਉਸ ਨੂੰ 'ਭੈਂਗੀ' ਕਿਹਾ ਸੀ। ਇਸ ਨੂੰ ਸੁਣਦੇ ਹੀ ਇੰਡਸਟਰੀ ਦੇ ਜ਼ਿਆਦਾਤਰ ਲੋਕਾਂ ਨੇ ਟੀਵੀ ਦੀ ਨੂੰਹ ਖਿਲਾਫ ਮੋਰਚਾ ਖੋਲ ਦਿੱਤਾ ਸੀ। ਸਾਕਸ਼ੀ ਤੰਵਰ ਨੂੰ ਭੈਂਗੀ ਕਹਿਣ 'ਤੇ ਕੇਵਲ ਗੌਹਰ ਹੀ ਨਹੀਂ ਬਲਕਿ ਕਾਮਿਆ ਪੰਜਾਬੀ ਅਤੇ ਕਿਸ਼ਵਰ ਮਰਚੈਂਟ ਨੇ ਵੀ ਹਿਨਾ ਨੂੰ ਲਤਾੜਿਆ ਸੀ।
ਸਾਕਸ਼ੀ ਜਲਦ ਹੀ 'ਦੰਗਲ' ਤੋਂ ਬਾਅਦ 'ਮੋਹੱਲਾ ਅੱਸੀ' ਦੇ ਜ਼ਰੀਏ ਅਦਾਕਾਰੀ ਦਾ ਜਲਵਾ ਇਕ ਵਾਰ ਫਿਰ ਦਿਖਾਉਣ ਵਾਲੀ ਹੈ। ਉਨ੍ਹਾਂ ਦੀ ਇਸ ਫਿਲਮ ਨੂੰ ਸੈਂਸਰ ਨੇ ਦੋ ਸਾਲ ਬਾਅਦ ਗ੍ਰੀਨ ਸਿਗਨਲ ਦਿੱਤਾ ਹੈ। ਸਾਲ 2000 'ਚ 'ਪਾਰਵਤੀ' ਦੇ ਕਿਰਦਾਰ 'ਚ ਸਕਸ਼ੀ ਜਿਸ ਤਰ੍ਹਾਂ ਦਿਖਦੀ ਸੀ ਅੱਜ ਵੀ ਉਸ ਦਾ ਲੁੱਕ ਉਸ ਤਰ੍ਹਾਂ ਦਾ ਹੀ ਹੈ। ਇੰਨੇ ਸਾਲਾਂ ਬਾਅਦ ਵੀ ਉਸ ਨੇ ਆਪਣੀ ਖੂਬਸੂਰਤੀ, ਸਾਦਗੀ ਅਤੇ ਫਿਟਨੈੱਸ ਬਰਕਰਾਰ ਰੱਖੀ ਹੋਈ ਹੈ। ਇਕ ਇੰਟਰਵਿਊ ਵਿਚ ਉਸ ਨੇ ਕਿਹਾ ਸੀ ਕਿ ਉਹ ਹਫਤੇ 'ਚ ਪੰਜ ਦਿਨ ਯੋਗਾ ਕਰਦੀ ਹੈ।
ਸਾਕਸ਼ੀ 1996 ਤੋਂ ਲਗਾਤਾਰ ਬਾਲੀਵੁੱਡ ਅਤੇ ਟੀਵੀ ਇੰਡਸਟਰੀ 'ਚ ਐਕਟਿਵ ਬਣੀ ਹੋਈ ਹੈ। ਸਾਲ 2000 'ਚ ਸਟਾਰ ਪਲਸ ਦੇ ਸੀਰੀਅਲ 'ਕਹਾਣੀ ਘਰ ਘਰ ਕੀ' ਤੋਂ ਸਾਕਸ਼ੀ ਘਰ-ਘਰ 'ਚ ਪਾਰਵਤੀ ਨਾਂ ਨਾਲ ਮਸ਼ਹੂਰ ਹੋ ਗਈ। ਸੋਨੀ ਟੀ. ਵੀ ਦੇ 'ਬੜੇ ਅਛੇ ਲਗਤੇ ਹੈਂ' ਸੀਰੀਅਲ 'ਚ ਸਾਕਸ਼ੀ ਦੇ ਕਿਰਦਾਰ ਨੂੰ ਖੂਬ ਪਸੰਦ ਕੀਤਾ ਗਿਆ ਸੀ।
ਉੱਥੇ ਸਾਕਸ਼ੀ ਐਕਸ਼ਨ ਸੀਰੀਅਲ 'ਚ ਅਨਿਲ ਕਪੂਰ ਨਾਲ ਕੰਮ ਕਰ ਚੁੱਕੀ ਹੈ। ਇਸ ਸੀਰੀਅਲ 'ਚ ਸਾਕਸ਼ੀ ਨੇ ਆਫਸਰ ਦਾ ਕਿਰਦਾਰ ਨਿਭਾਇਆ ਸੀ, ਜਿਸ ਨੂੰ ਕਾਫੀ ਪਸੰਦ ਵੀ ਕੀਤਾ ਗਿਆ ਸੀ। ਅਸਲ ਜੀਵਨ 'ਚ ਸਾਕਸ਼ੀ ਨੇ ਹੁਣ ਤੱਕ ਵਿਆਹ ਨਹੀਂ ਕੀਤਾ ਹੈ।