FacebookTwitterg+Mail

ਬਿੱਗ ਬੀ ਦੀ ਸਕਸੈੱਸ ਦਾ ਖੁੱਲ੍ਹਿਆ ਰਾਜ਼, ਬਾਲੀਵੁੱਡ ਦੇ ਇਸ 'ਖਾਨ' ਕਾਰਨ ਅਮਿਤਾਭ ਬਣੇ ਸੁਪਰਸਟਾਰ

salim khan birthday
24 November, 2017 05:17:54 PM

ਮੁੰਬਈ(ਬਿਊਰੋ)— ਅੱਜ ਜਿਸ ਤਰ੍ਹਾਂ ਹਰ ਜਗ੍ਹਾ ਭਾਈਜਾਨ ਭਾਵ ਸਲਮਾਨ ਖਾਨ ਛਾਏ ਹੋਏ ਹਨ, ਉੱਥੇ ਅੱਜ ਇੰਡਸਟਰੀ  'ਚ ਹਰ ਪਾਸੇ ਸਲਮਾਨ ਦੇ ਪਿਤਾ ਸਲੀਮ ਖਾਨ ਦੀ ਚਰਚਾ ਹੋ ਰਹੀ ਹੈ। ਸਲੀਮ ਖਾਨ ਨੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਮੈਂ ਨਿਰਦੇਸ਼ਕਾਂ ਨੂੰ ਅਮਿਤਾਭ ਬੱਚਨ ਨੂੰ ਫਿਲਮ 'ਚ ਲਿਆਉਣ ਲਈ ਕਹਿੰਦਾ ਹੁੰਦਾ ਸੀ ਤੇ ਉਨ੍ਹਾਂ ਦੇ ਐਂਗਰੀ ਯੰਗ ਮੈਨ ਦਾ ਅਕਸ ਮੇਰੀ ਵਜ੍ਹਾ ਤੋਂ ਹੀ ਬਣੀ ਹੈ। ਸਲੀਮ ਤੇ ਜਾਵੇਦ ਦੀ ਜੋੜੀ ਨੇ ਕਈ ਬਲਾਕਬਸਟਰ ਫਿਲਮਾਂ ਲਿਖੀਆਂ, ਜਿਨ੍ਹਾਂ ਦੀ ਵਜ੍ਹਾ ਕਾਰਨ ਅਮਿਤਾਭ ਪਰਦੇ 'ਤੇ ਗੁਸੈੱਲ ਨਾਇਕ ਦੇ ਤੌਰ ਦਿਖਾਈ ਦਿੱਤੇ।

Punjabi Bollywood Tadkaਇਸ ਇੰਟਰਵਿਊ 'ਚ ਉਨ੍ਹਾਂ ਨੇ ਕਿਹਾ ਸੀ, '' 'ਜੰਜੀਰ' 'ਚ ਹੀਰੋਇਨ ਦਾ ਵਧੇਰੇ ਰੋਲ ਨਹੀਂ ਸੀ। ਮੈਨੂੰ ਪਤਾ ਸੀ ਕਿ ਕੋਈ ਵੱਡੀ ਹੀਰੋਇਨ ਇਹ ਫਿਲਮ ਕਰਨ ਨੂੰ ਤਿਆਰ ਨਹੀਂ ਹੋਵੇਗੀ। ਉਸ ਸਮੇਂ ਮੇਰੇ ਜਯਾ ਦਾ ਨਾਂ ਆਇਆ। ਉਹ ਉਸ ਸਮੇਂ ਵੱਡੀ ਸਟਾਰ ਸੀ ਪਰ ਮੈਨੂੰ ਪਤਾ ਸੀ ਕਿ ਅਮਿਤਾਭ ਬੱਚਨ ਦੇ ਨਾਂ 'ਤੇ ਉਹ ਕੰਮ ਕਰਨ ਲਈ ਤਿਆਰ ਹੋ ਜਾਵੇਗੀ। ਮੈਂ ਜਯਾ ਜੀ ਦੇ ਫਲੈਟ 'ਚ ਗਿਆ ਤੇ ਉਨ੍ਹਾਂ ਨੂੰ ਇਹ ਫਿਲਮ ਕਰਨ ਲਈ ਰਾਜ਼ੀ ਕੀਤਾ। ਵੈੱਲ ਇਹ ਸਮਝ ਲਓ ਕਿ ਅੱਜ ਅਮਿਤਾਭ ਜੋ ਵੀ ਹਨ ਸਲੀਮ ਦੀ ਹੀ ਵਜ੍ਹਾ ਨਾਲ ਹੀ ਹਨ।


Tags: Salim khanBirthdayAmitabh bachchanSalman khanਸਲਮਾਨ ਖਾਨਸਲੀਮ ਖਾਨ ਅਮਿਤਾਭ ਬੱਚਨ