FacebookTwitterg+Mail

ਦੋਖੇ ਸਲਮਾਨ ਖ਼ਾਨ ਅਤੇ ਭਾਣਜੇ ਆਹਿਲ ਦੇ ਸੇਮ-ਟੂ-ਸੇਮ ਐਕਸਪ੍ਰੈਸ਼ਨ, ਦੇਖ ਤਸਵੀਰਾਂ ਹੋਵੋਗੇ ਹੈਰਾਨ

    1/9
25 September, 2016 01:33:10 PM
ਨਵੀਂ ਦਿੱਲੀ— ਬਾਲੀਵੁੱਡ ਦੇ 'ਸੁਲਤਾਨ' ਸਲਮਾਨ ਖ਼ਾਨ ਅਤੇ ਭੈਣ ਅਰਪੀਤਾ ਖ਼ਾਨ ਸ਼ਰਮਾ ਦਾ ਬੇਟਾ 'ਆਹਿਲ' ਅਜੇ ਕੇਵਲ ਪੰਜ ਮਹੀਨਿਆ ਦਾ ਹੀ ਹੋਇਆ ਹੈ ਪਰ ਆਪਣੀ ਕਿਊਟਨੈੱਸ ਕਾਰਨ ਕਾਫੀ ਮਸ਼ਹੂਰ ਹੋ ਗਿਆ ਹੈ। ਉਹ ਇਸ ਮਾਸੂਮੀਅਤ ਨਾਲ ਸਾਰਿਆਂ ਦੇ ਦਿਲਾਂ ਨੂੰ ਜਿੱਤ ਰਿਹਾ ਹੈ। ਅਰਪੀਤਾ ਨੇ ਇੰਸਟਗਰਾਮ 'ਤੇ ਆਹਿਲ ਅਤੇ ਸਲਮਾਨ ਦੀ ਤਸਵੀਰਾਂ ਦਾ ਇਕ ਕੋਲਾਜ ਸ਼ੇਅਰ ਕੀਤਾ ਹੈ ਜਿਸ 'ਚ ਦੋਵਾਂ ਦੇ ਐਕਸਪ੍ਰੈਸ਼ਨ ਬਿਲਕੁਲ ਇੱਕੋ ਜਿਹੇ ਤਰ੍ਹਾ ਲੱਗ ਰਹੇ ਹਨ।
ਅਰਪੀਤਾ ਦੇ ਬਿਜ਼ਨੈੱਸਮੈਨ ਪਤੀ ਆਯੂਸ਼ ਸ਼ਰਮਾ ਨਾਲ ਨਵੰਬਰ 2014 'ਚ ਵਿਆਹ ਹੋਇਆ ਸੀ। ਇਸ ਸਾਲ ਮਾਰਚ 'ਚ ਉਸ ਦੇ ਬੇਟੇ ਆਹਿਲ ਦਾ ਜਨਮ ਹੋਇਆ ਜੋ ਖ਼ਾਨ ਪਰਿਵਾਰ ਦੀ ਅੱਖਾਂ ਦਾ ਤਾਰਾ ਹੈ। ਅਰਪੀਤਾ ਸੋਸ਼ਲ ਮੀਡੀਆ ' ਤੇ ਕਾਫੀ ਐਕਟਿਵ ਹੈ ਅਤੇ ਇੰਸਟਾਗਰਾਮ ਅਤੇ ਟਵਿਟਰ 'ਤੇ ਆਪਣੇ ਪਰਿਵਾਰ ਅਤੇ ਬੇਟੇ ਆਹਿਲ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਸਲਮਾਨ ਖ਼ਾਨ ਨਾਲ ਆਹਿਲ ਦੇ ਖੂਬਸੂਰਤ ਯਾਦਾਂ ਦੀਆਂ ਤਸਵੀਰਾਂ ਵੀ ਉਹ ਅਕਸਰ ਸ਼ੇਅਰ ਕਰਦੀ ਹੈ।
ਸਲਮਾਨ ਖ਼ਾਨ ਇਨ੍ਹਾਂ ਦਿਨਾਂ 'ਚ ਕਬੀਰ ਖ਼ਾਨ ਦੀ ਫਿਲਮ 'ਟਿਊਬਲਾਈਟ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਸ ਤੋਂ ਬਾਅਦ ਉਹ ਅਲੀ ਅੱਬਾਸ ਜਫਰ ਦੀ ਫਿਲਮ 'ਟਾਈਗਰ ਜ਼ਿੰਦਾ ਹੈ' ਦੀ ਸ਼ੂਟਿੰਗ ਸ਼ੁਰੂ ਕਰਨਗੇਂ। ਇਸ ਫਿਲਮ 'ਚ ਕੈਟਰੀਨ ਕੈਫ ਉਨ੍ਹਾਂ ਨਾਲ ਨਜ਼ਰ ਆਵੇਗੀ।

Tags: ਸਲਮਾਨ ਖ਼ਾਨ ਬਾਲੀਵੁੱਡ ਤਸਵੀਰਾਂSalman Khan Bollywood Pictures