FacebookTwitterg+Mail

ਆਰਮਜ਼ ਐਕਟ ਮਾਮਲੇ ਦਾ ਆਇਆ ਫੈਸਲਾ, ਸਲਮਾਨ ਨੂੰ 18 ਸਾਲ ਪੁਰਾਣੇ ਕੇਸ ਤੋਂ ਮਿਲੀ ਰਾਹਤ

salman khan
18 January, 2017 08:30:16 PM
ਮੁੰਬਈ— ਬਾਲੀਵੁੱਡ ਮਸ਼ਹੂਰ ਅਭਿਨੇਤਾ ਸਲਮਾਨ ਖਾਨ ਹਿਰਨ ਸ਼ਿਕਾਰ ਨਾਲ ਜੁੜੇ 18 ਸਾਲ ਪੁਰਾਣੇ ਆਰਮਜ਼ ਐਕਟ ਮਾਮਲੇ ਦਾ ਅੱਜ ਫੈਸਲਾ ਹੋ ਗਿਆ ਹੈ। ਆਰਮਜ਼ ਐਕਟ ਮਾਮਲੇ 'ਚ ਸਲਮਾਨ ਖਾਨ ਨੂੰ ਕੋਰਟ ਨੇ ਬਰੀ ਕਰ ਦਿੱਤਾ ਹੈ। ਅੱਜ ਇਸ ਕੇਸ 'ਚ ਸੁਣਵਾਈ ਲਈ ਸਲਮਾਨ ਖਾਨ ਜੋਧਪੁਰ ਪਹੁੰਚਿਆ ਸੀ। ਕੋਰਟ ਦੇ ਬਾਹਰ ਭਾਰੀ ਗਿਣਤੀ 'ਚ ਸਲਮਾਨ ਦੇ ਪ੍ਰਸ਼ੰਸਕ ਮੌਜੂਦ ਹਨ। ਕੋਰਟ 'ਚ ਸਲਮਾਨ ਖਾਨ ਨਾਲ ਉਸ ਦੀ ਭੈਣ ਅਲਵੀਰਾ ਵੀ ਮੌਜ਼ੂਦ ਹੈ।
ਜ਼ਿਕਰਯੋਗ ਹੈ ਕਿ ਸਲਮਾਨ ਖਾਨ ਨੂੰ ਜਦੋਂ ਜੇਲ੍ਹ ਦੀ ਸਜ਼ਾ ਹੋਈ ਸੀ ਤਾਂ ਪੂਰਾ ਪਰਿਵਾਰ ਜੋਧਪੁਰ ਆਇਆ ਸੀ ਪਰ ਇਕ-ਦੋ ਦਿਨ ਬਾਅਦ ਸਾਰੇ ਮੁੰਬਈ ਵਾਪਸ ਪਰਤ ਗਏ ਸੀ। ਉਸ ਸਮੇਂ ਅਲਵੀਰਾ ਜੋਧਪੁਰ 'ਚ ਹੀ ਰਹੀ ਸੀ। 6 ਦਿਨਾਂ ਬਾਅਦ ਜਦੋਂ ਸਲਮਾਨ ਜੇਲ੍ਹ ਤੋਂ ਬਾਹਰ ਆਇਆ ਤਾਂ ਅਲਵੀਰਾ ਉਸ ਨਾਲ ਮੁੰਬਈ ਪਰਤੀ ਸੀ। ਹਮੇਸ਼ਾ ਹੀ ਖਾਨ ਪਰਿਵਾਰ ਹਰ ਮੁਸੀਬਤ 'ਚ ਇਕ-ਦੂਜੇ ਨਾਲ ਖੜਾ ਰਹਿੰਦਾ ਹੈ ਪਰ ਸਲਮਾਨ ਦੀ ਭੈਣ ਅਲਵੀਰਾ ਪੇਸ਼ੀ ਦੇ ਸਮੇਂ ਉੁਸ ਨਾਲ ਪਰਛਾਵਾਂ ਬਣ ਕੇ ਨਾਲ ਖੜੀ ਰਹਿੰਦੀ ਹੈ। ਇਸ ਵਾਰ ਵੀ ਜਦੋਂ ਸਲਮਾਨ ਜੋਧਪੁਰ ਪਹੁੰਚੇ ਤਾਂ ਅਲਵੀਰਾ ਉਸ ਨਾਲ ਮੌਜੂਦ ਸੀ।

Tags: ਸਲਮਾਨ ਖਾਨਆਰਮਜ਼ ਐਕਟ ਮਾਮਲੇ ਬਰੀSalman Khan Arms Act case acquitted