FacebookTwitterg+Mail

ਆਰਮਜ਼ ਐਕਟ ਕੇਸ ਦਾ ਫੈਸਲਾ ਆਇਆ ਸਾਹਮਣੇ, ਸਲਮਾਨ ਨੂੰ ਮਿਲੀ ਵੱਡੀ ਰਾਹਤ

    1/2
18 January, 2017 08:32:04 PM

ਮੁੰਬਈ—ਕਾਲੇ ਹਿਰਨ ਦੇ ਸ਼ਿਕਾਰ ਨਾਲ ਜੁੜੇ 18 ਸਾਲ ਪੁਰਾਣੇ ਆਰਮਜ਼ ਕੇਸ ਤੋਂ ਜੋਧਪੁਰ ਦੀ ਅਦਾਲਤ ਨੇ ਸਲਮਾਨ ਖ਼ਾਨ ਨੂੰ ਵੱਡੀ ਰਾਹਤ ਦਿੰਦੇ ਹੋਏ, ਇਸ ਕੇਸ ਤੋਂ ਬਰੀ ਕਰ ਦਿੱਤਾ ਹੈ। ਇਸ ਸਮੇਂ ਸਲਮਾਨ ਖ਼ਾਨ ਆਪਣੀ ਭੈਣ ਅਲਵੀਰਾ ਨਾਲ ਕੋਰਟ ਪਹੁੰਚੇ। ਕੁਝ ਹੀ ਮਿੰਟਾਂ 'ਚ ਅਦਾਲਤ ਦਾ ਫੈਸਲਾ ਆ ਗਿਆ ਹੈ ਅਤੇ ਸਲਮਾਨ ਇਸ ਕੇਸ ਤੋ ਬਰੀ ਹੋ ਗਏ ਹਨ। ਇਸ ਤੋਂ ਪਹਿਲਾ ਜੱਜ ਨੇ ਸਲਮਾਨ ਖ਼ਾਨ ਨੂੰ ਆਪਣੇ ਕਲਾਇੰਟ ਨਾਲ ਅੱਧੇ ਘੰਟੇ 'ਚ ਪੇਸ਼ ਕਰਨ ਦਾ ਅਦੇਸ਼ ਦਿੱਤਾ ਸੀ।ਇਸ ਕੇਸ ਨਾਲ ਜੁੜੇ ਦੋਵੇਂ ਪੱਖਾਂ ਵਲੋਂ ਪੁਛਗਿੱਛ 9 ਜਨਵਰੀ ਨੂੰ ਹੀ ਪੂਰੀ ਹੋ ਗਈ ਸੀ। ਇਸ ਤੋਂ ਬਾਅਦ ਮੈਜਿਸਟ੍ਰੇਟ ਦਲਪਤ ਸਿੰਘ ਨੇ ਸਲਮਾਨ ਖ਼ਾਨ ਨੂੰ ਅਦਾਲਤ 'ਚ ਹਾਜ਼ਰ ਰਹਿਣ ਦੇ ਅਦੇਸ਼ ਦਿੰਦੇ ਹੋਏ ਆਪਣੇ ਫੈਸਲੇ ਨੂੰ 18 ਜਨਵਰੀ ਤੱਕ ਸੁਰੱਖਿਆ ਰੱਖ ਲਿਆ ਸੀ। ਕਾਲੇ ਹਿਰਨ ਦੇ ਸ਼ਿਕਾਰ ਦੇ ਕੇਸ ਨਾਲ ਜੁੜੇ ਗੈਰ-ਕਾਨੂੰਨੀ ਹਥਿਆਰ ਰੱਖਣ ਦੇ ਮਾਮਲੇ 'ਚ ਅੱਜ ਜੋਧਪੁਰ ਦੀ ਅਦਾਲਤ ਫੈਸਲਾ ਸੀ। ਸਲਮਾਨ ਨੂੰ ਅਦਾਲਤ 'ਚ ਮੌਜ਼ੂਦ ਰਹਿਣ ਲਈ ਕਿਹਾ ਗਿਆ, ਜੇਕਰ ਇਸ ਕੇਸ 'ਚ ਸਲਮਾਨ ਨੂੰ ਸਜਾ ਤਿੰਨ ਸਾਲ ਤੋਂ ਵਧ ਹੁੰਦੀ ਤਾਂ ਉਨ੍ਹਾਂ ਨੂੰ ਛੇਤੀ ਹੀ ਜੇਲ ਵੀ ਜਾਣਾ ਪੈ ਸਕਦਾ। ਇਸ ਸਮੇਂ ਸਲਮਾਨ ਨਾਲ ਉਨ੍ਹਾਂ ਦੀ ਭੈਣ ਅਲਵੀਰਾ ਵੀ ਮੌਜ਼ੂਦ ਸੀ। ਸਾਲ 1998 'ਚ ਫਿਲਮ 'ਹਮ ਸਾਥ-ਸਾਥ ਹੈ' ਦੀ ਸ਼ੂਟਿੰਗ ਦੌਰਾਨ ਸਲਮਾਨ ਖ਼ਾਨ 'ਤੇ ਗੈਰ-ਕਾਨੂੰਨੀ ਸ਼ਿਕਾਰ ਦਾ ਦੋਸ਼ ਲੱਗਿਆ ਸੀ। ਇਸ ਦੇ ਨਾਲ-ਨਾਲ ਸਲਮਾਨ ਖ਼ਾਨ ਖਿਲਾਫ ਚਾਰ ਕੇਸ ਦਰਜ ਹੋਏ ਸਨ।


Tags: ਸਲਮਾਨ ਖ਼ਾਨਆਰਮਜ਼ ਐਕਟਜੋਧਪੁਰSalman Khanarms act case Jodhpur