FacebookTwitterg+Mail

ਆਰਮਜ਼ ਐਕਟ ਮਾਮਲੇ ਤੋਂ ਬਰੀ ਹੋਏ ਸਲਮਾਨ ਨੇ ਖੁਸ਼ੀ ਨਾਲ ਸਾਰਿਆਂ ਨੂੰ 'Thank you' ਕਿਹਾ!

salman khan
18 January, 2017 08:33:21 PM
ਮੁੰਬਈ— ਬਾਲੀਵੁੱਡ ਮਸ਼ਹੂਰ ਅਭਿਨੇਤਾ ਸਲਮਾਨ ਖਾਨ ਕਾਲੇ ਹਿਰਨ ਸ਼ਿਕਾਰ ਨਾਲ ਜੁੜੇ 18 ਸਾਲ ਪੁਰਾਣੇ ਆਰਮਜ਼ ਐਕਟ ਮਾਮਲੇ ਦਾ ਅੱਜ ਫੈਸਲਾ ਹੋ ਗਿਆ ਹੈ। ਆਰਮਜ਼ ਐਕਟ ਮਾਮਲੇ 'ਚ ਸਲਮਾਨ ਖਾਨ ਨੂੰ ਕੋਰਟ ਨੇ ਬਰੀ ਕਰ ਦਿੱਤਾ ਹੈ। ਅੱਜ ਇਸ ਕੇਸ 'ਚ ਸੁਣਵਾਈ ਲਈ ਸਲਮਾਨ ਖਾਨ ਆਪਣੀ ਭੈਣ ਅਲਵੀਰਾ ਅਤੇ ਕੁਝ ਵਕੀਲਾਂ ਸਮੇਤ ਬੀਤੇ ਦਿਨੀਂ ਸ਼ਾਮ ਨੂੰ ਹੀ ਜੋਧਪੁਰ ਪਹੁੰਚ ਗਿਆ ਸੀ। ਜੱਜ ਨੂੰ ਫੈਸਲਾ ਸੁਣਾਉਣ 'ਚ ਸਿਰਫ 5 ਮਿੰਟ ਦਾ ਸਮਾਂ ਲੱਗਾ। ਸਲਮਾਨ ਖਾਨ ਖਿਲਾਫ ਆਰਮਜ਼ ਐਕਟ ਦੇ ਤਹਿਤ ਜੋਧਪੁਰ ਦੀ ਸੈਸ਼ਨ ਕੋਰਟ 'ਚ ਮਾਮਲਾ ਚਲਾਇਆ ਜਾ ਰਿਹਾ ਸੀ। ਸਲਮਾਨ ਖਾਨ ਇਸ ਫੈਸਲਾ ਤੋਂ ਕਾਫੀ ਖੁਸ਼ ਹੈ ਅਤੇ ਹੁਣ ਵਾਪਸ ਮੁੰਬਈ ਪਰਤ ਰਿਹਾ ਹੈ। ਸਲਮਾਨ 'ਤੇ ਹੋ ਰਹੇ ਸਾਰੇ ਕੇਸ ਬੰਦ ਹੋ ਚੁੱਕੇ ਹਨ। ਉਸ ਨੂੰ ਕਾਲੇ ਹਿਰਨ ਕੇਸ ਤੋਂ ਮੁਕਤੀ ਮਿਲ ਗਈ ਹੈ ਅਤੇ ਅਜਿਹੀ ਮੁਸ਼ਕਿਲ ਘੜੀ 'ਚ ਉਸ ਨਾਲ ਪੂਰਾ ਪਰਿਵਾਰ ਹੀ ਨਹੀਂ ਸਗੋਂ ਪੂਰਾ ਦੇਸ਼ ਸੀ। ਸਲਮਾਨ ਨੇ ਆਪਣੀ ਇਸ ਖੁਸ਼ੀ ਨੂੰ ਅਦਾਲਤ ਤੋਂ ਨਿਕਲਦੇ ਹੀ ਆਪਣੇ ਪ੍ਰਸ਼ੰਸਕਾਂ ਅਤੇ ਫਾਲੋਅਰਸ ਨਾਲ ਸ਼ੇਅਰ ਕੀਤੀ।
ਜ਼ਿਕਰਯੋਗ ਹੈ ਕਿ ਸਲਮਾਨ ਨੇ ਆਪਣੇ ਪ੍ਰਸ਼ੰਸਕਾਂ ਅਤੇ ਫਾਲੋਅਰਸ ਨੂੰ ਕਿਹਾ, 'ਥੈਂਕ ਯੂ।' ਉਨ੍ਹਾਂ ਨੇ ਟਵੀਟ ਕੀਤਾ ਅਤੇ ਲਿਖਿਆ, 'Thank you for all the support and good wishes।' ਸਲਮਾਨ ਜਾਣਦਾ ਹੈ ਕਿ ਮੇਰੇ ਪ੍ਰਸ਼ੰਸਕ ਮੇਰੇ ਲਈ ਦੁਆਵਾਂ ਮੰਗਦੇ ਹਨ ਅਤੇ ਮੇਰੀ ਖੁਸ਼ੀ 'ਚ ਖੁਸ਼ ਹੁੰਦੇ ਹਨ। ਅਜਿਹੇ 'ਚ ਮੈਂ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਨਾ ਕਦੇ ਵੀ ਭੁੱਲ ਨਹੀਂ ਸਕਦਾ। ਇਹ ਕੇਸ ਸਲਮਾਨ 'ਤੇ 18 ਸਾਲਾਂ ਤੋਂ ਚੱਲ ਰਿਹਾ ਸੀ।

Tags: ਸਲਮਾਨ ਖਾਨਆਰਮਜ਼ ਐਕਟ ਮਾਮਲੇਥੈਂਕ ਯੂSalman Khan Arms Act case thank you