FacebookTwitterg+Mail

ਸਲਮਾਨ ਖ਼ਾਨ ਬਰੀ: ਆਖਿਰ ਕੋਰਟ ਰੂਮ 'ਚ ਅਜਿਹਾ ਕੀ ਹੋਇਆ, ਜਾਣੋ ਪੂਰੀ ਕਹਾਣੀ

    1/6
18 January, 2017 08:34:23 PM
ਨਵੀਂ ਦਿੱਲੀ—ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖ਼ਾਨ ਲਈ ਇਹ ਨਵਾਂ ਸਾਲ 2017 ਖੁਸ਼ਖ਼ਬਰੀ ਲੈ ਕੇ ਆਇਆ ਹੈ। ਆਰਮਜ਼ ਐਕਟ ਮਾਮਲੇ ਚੋਂ ਸਲਮਾਨ ਖ਼ਾਨ ਨੂੰ ਕੋਰਟ ਨੇ ਬਰੀ ਕਰ ਦਿੱਤਾ ਹੈ। ਅੱਜ ਇਸ ਕੇਸ ਦੀ ਸੁਣਵਾਈ ਲਈ ਸਲਮਾਨ ਖ਼ਾਨ ਜੋਧਪੁਰ ਕੋਰਟ ਪਹੁੰਚੇ। 18 ਸਾਲ ਪੁਰਾਣੇ ਕਾਲੇ ਹਿਰਨ ਦੇ ਸ਼ਿਕਾਰ ਮਾਮਲੇ ਨਾਲ ਜੁੜੇ ਗੈਰ-ਕਾਨੂੰਨੀ ਹਥਿਆਰ ਰੱਖਣ ਦੇ ਮਾਮਲੇ 'ਚ ਜੋਧਪੁਰ ਦੀ ਅਦਾਲਤ ਨੇ ਫੈਸਲਾ ਸੁਣਾਇਆ ਹੈ।
ਕੋਰਟ ਰੂਮ 'ਚ ਮੌਜ਼ੂਦ ਵਕੀਲ ਮੁਤਾਬਕ, ਫੈਸਲਾ ਤੋਂ ਬਾਅਦ ਸਲਮਾਨ ਖ਼ਾਨ ਦੇ ਚਿਹਰੇ 'ਤੇ ਖੁਸ਼ੀ ਸਾਫ-ਸਾਫ ਝਲਕ ਰਹੀ ਸੀ। ਸਲਮਾਨ ਨੇ ਫੈਸਲੇ ਤੋਂ ਬਾਅਦ ਆਪਣੇ ਪ੍ਰਸ਼ੰਸ਼ਕ ਨਾਲ ਹੱਥ ਮਿਲਾਇਆ ਅਤੇ ਚਾਹੁੰਣ ਵਾਲਿਆਂ ਨੂੰ ਆਟੋਗ੍ਰਾਫ ਵੀ ਦਿੱਤੇ। ਸਲਮਾਨ ਖ਼ਾਨ ਨਾਲ ਕੋਰਟ 'ਚ ਮੌਜ਼ੂਦ ਆਪਣੀ ਭੈਣ ਅਲਵੀਰਾ ਨਾਲ ਵੀ ਹੱਥ ਮਿਲਾਇਆ।
ਸਲਮਾਨ ਖ਼ਾਨ ਜਦੋਂ ਕੋਰਟ ਰੂਮ ਦੇ ਅੰਦਰ ਪਹੁੰਚੇ ਸਨ, ਉਸ ਸਮੇਂ ਉਨ੍ਹਾਂ ਦੇ ਚਿਹਰੇ 'ਤੇ ਬੇਹੱਦ ਤਣਾਅ ਸੀ। ਉਸ ਨਾਲ ਭੈਣ ਅਤੇ ਬਾਡੀਗਾਰਡ ਵੀ ਬੇਹੱਦ ਤਣਾਅ 'ਚ ਸਨ ਪਰ ਫੈਸਲੇ ਸੁਣਦੇ ਹੀ ਉਨ੍ਹਾਂ ਦੇ ਚਿਹਰੇ 'ਤੇ ਖੁਸ਼ੀ ਆ ਗਈ।
ਆਖਿਰ ਕੀ ਹੈ ਮਾਮਲਾ?
ਸਾਲ 1998 'ਚ ਫਿਲਮ 'ਹਮ ਸਾਥ-ਸਾਥ ਹੈ' ਦੀ ਸ਼ੂਟਿੰਗ ਦੌਰਾਨ ਸਲਮਾਨ ਖ਼ਾਨ 'ਤੇ ਗੈਰਕਾਨੂੰਨੀ ਸ਼ਿਕਾਰ ਦਾ ਦੋਸ਼ ਲੱਗਿਆ ਸੀ। ਇਸ 'ਚ ਸਲਮਾਨ ਖ਼ਾਨ ਦੇ ਖਿਲਾਫ ਚਾਰ ਕੇਸ ਦਰਜ ਹੋਏ ਸਨ। ਇਕ ਕੇਸ 'ਚ ਕੰਕਾਣੀ 'ਚ ਸ਼ਿਕਾਰ 'ਚ ਗੈਰ-ਕਾਨੂੰਨੀ ਹਥਿਆਰ ਦਾ ਇਸਤੇਮਾਲ ਦਾ ਵੀ ਸੀ, ਜਿਸ 'ਤੇ ਆਰਮਜ਼ ਐਕਟ ਦੇ ਤਹਿਤ ਕੇਸ ਤੋਂ ਅੱਜ ਸਲਮਾਨ ਖ਼ਾਨ ਬਰੀ ਹੋ ਗਏ ਹਨ।

Tags: ਸਲਮਾਨ ਖ਼ਾਨਅਲਵੀਰਾ ਆਰਮਜ਼ ਐਕਟ ਕੇਸSalman Khan alavira Arms Act case