FacebookTwitterg+Mail

'ਦਬੰਗ' ਦੀ ਤਰ੍ਹਾਂ ਜੋਧਪੁਰ ਕੋਰਟ 'ਚ ਪਹੁੰਚੇ ਸਲਮਾਨ ਅਤੇ 'ਸੁਲਤਾਨ' ਦੀ ਤਰ੍ਹਾਂ ਹੋਏ ਰਵਾਨਾ

    1/2
18 January, 2017 08:36:21 PM
ਜੋਧਪੁਰ— ਜਦੋਂ ਜੋਧਪੁਰ ਅਦਾਲਤ ਸਾਹਮਣੇ ਗੱਡੀ ਰੁੱਕੀ ਅਤੇ ਜਿਸ ਵੱਲ ਮੀਡੀਆ ਅਤੇ ਪ੍ਰਸ਼ੰਸ਼ਕ ਭੱਜੇ..ਗੱਡੀ ਚੋਂ ਇਕ ਵਿਅਕਤੀ ਨਿਕਲਿਆ, ਜਿਸ ਨੇ ਸਫੇਦ ਰੰਗ ਦੀ ਸ਼ਰਟ ਪਾਈ ਹੋਈ ਸੀ, ਜਿਸ ਨੂੰ ਬਾਡੀਗਾਰਡ ਸ਼ੇਰਾ ਅਤੇ ਉਸ ਦੇ ਸਾਥੀ ਆਪਣੀ ਕਸਟਡੀ 'ਚ ਲੈ ਕੇ ਅੱਗੇ ਵਧ ਰਹੇ ਸਨ।
ਕੋਰਟ ਦੇ ਅੰਦਰ ਜਾਂਦੇ ਸਮੇਂ ਉਨ੍ਹਾਂ ਨੂੰ ਦਿਲੋਂ ਚਾਹੁੰਣ ਵਾਲੇ ਪ੍ਰਸ਼ੰਸ਼ਕ ਸਲਮਾਨ..ਸਲਮਾਨ ਕਹਿ ਕੇ ਬੁਲਾ ਰਹੇ ਸਨ ਪਰ ਸਲਮਾਨ ਨੇ ਕਿਸੇ ਨੂੰ ਨਰਾਜ਼ ਨਾ ਕਰਦੇ ਹੋਏ ਅਤੇ ਮੁਸਕਰਾਉਂਦੇ ਹੋਏ ਕੋਰਟ ਅੰਦਰ ਗਏ। ਹਾਲਾਂਕਿ ਉਨ੍ਹਾਂ ਦੇ ਚਿਹਰੇ 'ਤੇ ਤਣਾਅ ਸਾਫ ਦਿਖਾਈ ਦੇ ਰਿਹਾ ਸੀ। ਕੋਰਟ 'ਚ ਪਹੁੰਚਣ ਤੋਂ ਬਾਅਦ ਜੱਜ ਨੇ ਉਨ੍ਹਾਂ ਕੋਲ ਪੁੱਛਿਆ ਤੁਸੀਂ ਕੋਣ...ਜਿਸ ਦਾ ਜਵਾਬ ਉਨ੍ਹਾਂ ਨੇ ਦਿੱਤਾ, 'ਮੈਂ ਸਲਮਾਨ ਖ਼ਾਨ', ਇਸ ਤੋਂ ਬਾਅਦ ਕੇਵਲ ਕੁਝ ਹੀ ਮਿੰਟਾ ਦੀ ਸੁਣਵਾਈ ਚੱਲੀ ਅਤੇ ਡੇਢ ਲਾਈਨ ਦਾ ਫੈਸਲਾ ਸਾਹਮਣੇ ਆਉਂਦਾ ਹੈ।
ਇਸ ਡੇਢ ਲਾਈਨ ਦੇ ਫੈਸਲੇ 'ਚ ਜੱਜ ਕਹਿੰਦੇ ਹਨ, 'ਤੁਹਾਨੂੰ ਇਸ ਮਾਮਲੇ ਤੋਂ ਬਰੀ ਕੀਤਾ ਜਾਂਦਾ ਹੈ।' ਫੈਸਲਾ ਸੁਣਦੇ ਹੀ ਉਨ੍ਹਾਂ ਦੀ ਭੈਣ ਅਲਵੀਰਾ ਜੋ ਸਲਮਾਨ ਨਾਲ ਇਸ ਸਮੇਂ ਨਾਲ ਸੀ ਉਹ ਆਪਣੇ ਚਿਹਰੇ 'ਤੇ ਹੱਥ ਰੱਖਦੀ ਹੈ ਅਤੇ ਸਕੂਨ ਭਰੀਆਂ ਨਿਗਾਹਾਂ ਨਾਲ ਆਪਣੇ ਭਰਾ ਵੱਲ ਤੱਕਦੀ ਹੈ। ਦੋਵੇ ਭੈਣ ਭਰਾ ਇਕ-ਦੂਜੇ ਨੂੰ ਗਲ ਨਾਲ ਲਗਾਉਂਦੇ ਹਨ ਅਤੇ ਫਿਰ ਕੋਰਟ ਤੋਂ ਬਾਹਰ ਆਉਂਦੇ ਹਨ..ਅਲਵੀਰਾ ਨੂੰ ਸਲਮਾਨ ਖੁਸ਼ਕਿਸਮਤ ਵਾਲਾ ਮੰਨਦੀ ਹੈ। ਇਸ ਲਈ ਮੁਸ਼ਕਿਲ ਸਮੇਂ 'ਚ ਅਲਵੀਰਾ ਆਪਣੇ ਭਰਾ ਨਾਲ ਹਮੇਸ਼ਾ ਨਜ਼ਰ ਆਉਂਦੀ ਹੈ।
ਕੋਰਟ ਤੋਂ ਬਾਹਰ ਆ ਕੇ ਸਲਮਾਨ ਖ਼ਾਨ ਫਿਲਮ 'ਸੁਲਤਾਨ' ਦੀ ਤਰ੍ਹਾਂ ਦਿਖਾਈ ਦਿੰਦੇ ਹਨ। ਉਹ ਪ੍ਰਸ਼ੰਸ਼ਕਾਂ ਵੱਲ ਹੱਥ ਦਿਖਾਉਂਦੇ ਹਨ ਅਤੇ ਉਨ੍ਹਾਂ ਦਾ ਸਵਾਗਤ ਕਰਦੇ ਹਨ। ਇਸ ਤੋਂ ਬਾਅਦ ਫਿਰ ਉਹ ਆਪਣੀ ਸਫੇਦ ਕਾਰ 'ਚ ਬੈਠ ਕੇ ਵਾਪਸ ਚੱਲੇ ਜਾਂਦੇ ਹਨ। ਕੋਰਟ 'ਚ ਉਨ੍ਹਾਂ ਨੇ ਕੁਝ ਲੋਕਾਂ ਨੂੰ ਆਟੋਗ੍ਰਾਫ ਵੀ ਦਿੰਦੇ ਨਜ਼ਰ ਆਏ। ਮੁੰਬਈ 'ਚ ਵੀ ਸਵੇਰੇ ਸਲਮਾਨ ਖ਼ਾਨ ਦੇ ਘਰ ਦੇ ਬਾਹਰ ਕੁਝ ਸਮਰਥਕ ਇਕੱਠੇ ਹੋਏ ਸਨ।

Tags: ਸਲਮਾਨ ਖ਼ਾਨਅਲਵੀਰਾਸੁਲਤਾਨਆਰਮਜ਼ ਐਕਟ ਕੇਸSalman KhanAlviraSultanarams Act case