You are here : Home >> Entertainment >>

ਬਾਲੀਵੁੱਡ ਦੇ 'ਸੁਲਤਾਨ' ਨੂੰ ਚਾਹੁੰਦੀ ਹੈ ਦੁਨੀਆ ਦੀ ਸਭ ਤੋਂ ਮੋਟੀ ਮਹਿਲਾ, ਜਾਣੋ ਪੂਰੀ ਖਬਰ

2017-02-17 PM 04:39:38   

1 of 6 Next
ਮੁੰਬਈ—ਬਾਲੀਵੁੱਡ ਦੇ 'ਸੁਲਤਾਨ' ਨੂੰ ਚਾਹੁੰਣ ਵਾਲੇ ਫੈਨਜ਼ ਦੀ ਘਾਟ ਪੂਰੀਆਂ ਦੁਨੀਆ 'ਚ ਨਹੀਂ ਹੈ। ਅਜਿਹੀ ਹੀ ਮਿਸਾਲ ਸਾਹਮਣੇ ਆਈ ਦੁਨੀਆ ਦੀ ਸਭ ਤੋਂ ਮੋਟੀ ਔਰਤ ਇਮਾਨ ਅਹਿਮਦ ਅਬਦੁਲਤੀ ਦੀ, ਜੋ ਬੈਰੀਏਟ੍ਰਿਕ ਸਰਜ਼ਰੀ ਲਈ ਮਿਸਰ ਦੀ ਰਾਜਧਾਨੀ ਕਾਹਿਰਾ ਤੋਂ ਮੁੰਬਈ 'ਚ ਲਿਆਇਆ ਗਿਆ ਹੈ। ਇੱਥੇ ਉਨ੍ਹਾਂ ਨੂੰ ਕ੍ਰੇਨ ਦੇ ਸਹਾਰੇ ਜਹਾਜ ਤੋਂ ਉਤਾਰਿਆ ਗਿਆ ਅਤੇ ਇਕ ਖਾਸ ਟ੍ਰੱਕ 'ਚ ਮੁੰਬਈ ਤੋਂ ਸੈਫੀ ਹਸਪਤਾਲ 'ਚ ਲਿਆਂਦਾ ਗਿਆ। ਇਮਾਨ ਭਾਵੇਂ ਹੀ ਬਿਸਤਰ ਤੋਂ ਹਿਲ ਵੀ ਨਹੀਂ ਸਕਦੀ, ਪਰ ਉਸ ਨੂੰ ਬਾਲੀਵੁੱਡ ਬਹੁਤ ਪਸੰਦ ਹੈ। ਵੈਸੇ ਤਾਂ ਉਨ੍ਹਾਂ ਨੂੰ ਤਿੰਨੋ ਖ਼ਾਨ (ਸਲਮਾਨ, ਆਮਿਰ, ਸ਼ਾਹਰੁਖ) ਚੰਗੇ ਲੱਗਦੇ ਹਨ, ਪਰ ਉਹ ਸਲਮਾਨ ਖ਼ਾਨ ਨਾਲ ਬਹੁਤ ਪਿਆਰ ਕਰਦੀ ਹੈ।
ਦੱਸਣਾ ਚਾਹੁੰਦੇ ਹਾਂ ਕਿ ਇਮਾਨ ਦਾ ਭਾਰ 500 ਕਿਲੋਗ੍ਰਾਮ ਹੈ।
ਇਮਾਨ ਦਾ ਇਲਾਜ਼ ਕਰ ਰਹੇ ਡਾਕਟਰ ਮਫੁੱਜ਼ਲ ਲਕੜਾਵਾਲਾ ਨੇ ਇਕ ਇੰਟਰਵਿਊ 'ਚ ਦੱਸਿਆ ਕਿ, 'ਅਸੀਂ ਜਾਣਦੇ ਹਾਂ ਕਿ ਇਮਾਨ ਨੂੰ ਟੀ. ਵੀ. ਸੀਰੀਅਲ ਅਤੇ ਬਾਲੀਵੁੱਡ ਫਿਲਮਾਂ ਦੇਖਣਾ ਕਾਫੀ ਪਸੰਦ ਹਨ। ਉਸ ਦੇ ਕਮਰੇ 'ਚ ਹੀ ਇਕ ਟੀ.ਵੀ. ਦਾ ਖਾਸ ਪ੍ਰਬੰਧ ਕੀਤਾ ਗਿਆ ਹੈ, ਜਿਸ 'ਚ ਅਰਬੀ ਚੈੱਨਲ ਨਹੀਂ, ਬਲਕਿ ਹਿੰਦੀ ਚੈੱਨਲ ਚੱਲਣਗੇ। ਉਸ ਨੂੰ ਹਿੰਦੀ ਗਾਣੇ ਵੀ ਬਹੁਤ ਪਸੰਦ ਹਨ। ਉਸ ਨੂੰ ਪਸਦੀਦਾ ਗਾਣੇ ਦੀ ਗੱਲ ਕਰੀਏ ਤਾਂ 'ਦੰਗਲ' ਅਤੇ 'ਸੁਲਤਾਨ' ਫਿਲਮਾਂ ਦੇ ਗਾਣੇ ਚੰਗੇ ਲੱਗਦੇ ਹਨ। ਇਸ ਤੋਂ ਇਲਾਵਾ ਸਲਮਾਨ ਦੀ ਫਿਲਮ 'ਕਿੱਕ' ਦਾ ਗਾਣਾ 'ਜੁਮੇ ਕੀ ਰਾਤ' ਉਨ੍ਹਾਂ ਦਾ ਸਭ ਤੋਂ ਪਸੰਦੀਦਾ ਗਾਣਾ ਹੈ।
ਹੱਥਾ ਪੈਰਾ 'ਚ ਹੋਇਆ ਅਧਰੰਗ
► ਖੱਬੇ ਪੈਰ ਅਤੇ ਖੱਬੇ ਹੱਥ 'ਚ ਅਧਰੰਗ ਹੋਣ ਕਾਰਨ ਇਮਾਨ ਦਾ ਚਲਣਾ-ਫਿਰਨਾ ਬਿਲਕੁਲ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਨੂੰ ਘਰ ਤੋਂ ਬਿਸਤਰ ਸਮੇਤ ਹੀ ਲਿਆਦਾਂ ਗਿਆ। ਮੁੰਬਈ ਦੇ ਡਾਕਟਰ ਮਫੀ ਲਕੜਾਵਾਲਾ ਅਤੇ ਉਨ੍ਹਾਂ ਦੀ ਟੀਮ 36 ਸਾਲਾਂ ਦੀ ਇਸ ਮਹਿਲਾ ਦੀ ਸਰਜ਼ਰੀ ਤੋਂ ਬਾਅਦ ਤਿੰਨ ਮਹੀਨੇ ਤੱਕ ਇਲਾਜ ਕਰਨਗੇ। ਉਸ ਲਈ ਹਸਪਤਾਲ 'ਚ ਖਾਸ ਰੂਮ ਬਣਾਇਆ ਗਿਆ ਹੈ। ਇਸ ਤਰ੍ਹਾਂ ਦੇ ਮਰੀਜ਼ਾਂ ਨੂੰ ਸ਼ਿਫਟ ਕਰਨ 'ਚ ਕਾਫੀ ਰਿਸਕ ਹੁੰਦਾ ਹੈ। ਇਸ ਲਈ ਸਾਡੀ ਟੀਮ ਕਾਫੀ ਸਾਵਧਾਨੀ ਵਰਤ ਰਹੀ ਹੈ।
ਡਾਕਟਰ ਨੇ ਸ਼ੁਸ਼ਮਾ ਤੋਂ ਮੰਗੀ ਸੀ ਮਾਫੀ
► ਇਮਾਨ ਨੂੰ ਭਾਰਤ ਲਾਉਣ ਲਈ ਪਹਿਲਾ ਕੋਈ ਏਅਰਲਾਈਨਜ਼ ਤਿਆਰ ਨਹੀਂ ਸੀ। ਫਿਰ ਵੀਜਾ ਮਿਲਨ 'ਚ ਵੀ ਮੁਸ਼ਕਿਲ ਆਈ। ਡਾ. ਲਕੜਾਵਾਲਾ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਟਵੀਟ ਕੀਤਾ ਕਿ, 'ਮੈਮ, 500 ਕਿਲੋ ਦੀ ਇਮਾਨ ਅਹਿਮਦ ਨੇ ਆਪਣੀ ਜਾਨ ਬਚਾਉਣ ਦੇ ਲਈ ਮੇਰੇ ਤੋਂ ਮਦਦ ਮੰਗੀ ਸੀ। ਉਸ ਨੂੰ ਵੀਜਾ ਨਾਰਮਲ ਪ੍ਰਸੈੱਸ ਦੇ ਤਹਿਤ ਨਹੀਂ ਮਿਲ ਪਾਇਆ। ਪਲੀਜ਼ ਉਸ ਮੈਡੀਕਲ ਵੀਜਾ ਦਿਵਾਉਣ 'ਚ ਮਦਦ ਕਰੋ।'
ਇਸ 'ਤੇ ਸੁਸ਼ਮਾ ਸਵਰਾਜ ਨੇ ਟਵੀਟ ਕਰਕੇ ਕਿਹਾ ਸੀ, 'ਇਸ ਗੰਭੀਰ ਮਾਮਲੇ ਨੂੰ ਮੇਰੇ ਸਾਹਮਣੇ ਲਿਆਉਣ ਲਈ ਸ਼ੁਕਰੀਆਂ (ਡਾਕਟਰ) ਅਸੀਂ ਨਿਸ਼ਚਿਤ ਤੌਰ 'ਤੇ ਉਨ੍ਹਾਂ ਦੀ ਮਦਦ ਕਰਾਂਗੇ।
ਡਾਕਟਰ ਨੇ ਕਿਹਾ- ਮੋਟਾਪਾ ਨਹੀਂ ਬੀਮਾਰੀ ਹੈ
► ਕੁਝ ਡਾਕਟਰਾਂ ਨੇ ਇਮਾਨ ਨੂੰ ਐਲੀਫੇਂਟਾਈਸਿਸ ਦਾ ਮਰੀਜ਼ ਦੱਸਿਆ ਹੈ। ਇਸ 'ਚ ਪੈਰਾਂ ਤੋਂ ਕਾਫੀ ਸੋਜ ਹੁੰਦੀ ਹੈ। ਇਹ ਇਕ ਪੈਰਾਸਾਈਟ ਨਾਲ ਹੁੰਦਾ ਹੈ। ਡਾਕਟਰ ਦਾ ਇਹ ਕਹਿਣਾ ਹੈ ਕਿ ਇਮਾਨ ਦੀ ਬਾਡੀ 'ਚ ਜ਼ਰੂਰਤ ਤੋਂ ਵਧ ਪਾਣੀ ਜਮਾ ਹੋ ਗਿਆ ਹੈ. ਜਿਸ ਨਾਲ ਭਾਰ ਵਧ ਗਿਆ ਹੈ। ਮੀਡੀਆ ਰਿਪੋਰਟਜ਼ ਦੀ ਮੰਨੀਏ ਤਾਂ ਮਿਸਰ ਦੇ ਡਾਕਟਰਜ਼ ਉਨ੍ਹਾਂ ਦਾ ਇਲਾਜ਼ ਨਹੀਂ ਕਰ ਸਕਦੇ। ਪਰਿਵਾਰ ਨੇ ਆਪਣੇ ਰਾਸ਼ਟਰਪਤੀ ਨੂੰ ਆਨਲਾਈਨ ਪਿਟੀਸ਼ਨ ਭੇਜ ਕੇ ਵੀ ਮਦਦ ਮੰਗੀ ਸੀ। ਆਖਿਰ ਇਮਾਮ ਦੀ ਪਰਿਵਾਰਿਕ ਮਦਦ ਭਾਰਤ ਦੇ ਡਾਕਟਰ ਲਕੜਾਵਾਲਾ ਤੱਕ ਪਹੁੰਚ ਗਈ।
 
Contact Us|Advertisement | Archive | Mobile Website | Jobs at Punjab Kesari Group | Sitemap
Copyright @ 2015 pollywood.jagbani.com All Rights Reserved.