FacebookTwitterg+Mail

ਇਕ ਹੀ ਈਵੇਂਟ 'ਚ ਪੁੱਜੇ ਸਲਮਾਨ ਤੇ ਉਨ੍ਹਾਂ ਦੀ ਗਰਲਫ੍ਰੈਂਡ ਪਰ ਕੈਮਰੇ ਦੀ ਸਾਹਮਣੇ ਬਣਾਈ ਦੂਰੀ

    1/13
23 February, 2017 05:27:21 PM
ਮੁੰਬਈ- ਅਕਸਰ ਹੀ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਅਤੇ ਉਨ੍ਹਾਂ ਦੀ ਗਰਲਫ੍ਰੈਂਡ ਯੂਲੀਆ ਵੰਤੂਰ ਇਕੱਠੇ ਕਿਸੇ ਪਾਰਟੀ ਜਾਂ ਈਵੇਂਟ 'ਚ ਪੁੱਜਦੇ ਹਨ ਪਰ ਉਹ ਇਕੱਠੇ ਵੀ ਤਸਵੀਰਾਂ ਕਲਿੱਕ ਨਹੀਂ ਕਰਵਾਉਂਦੇ ਹਨ। ਬੀਤੇ ਦਿਨੀਂ ਦਬੰਗ ਖਾਨ ਇਕ ਮਰਾਠੀ ਫਿਲਮ ਦੇ ਈਵੇਂਟ 'ਤੇ ਪੁੱਜੇ ਅਤੇ ਉੱਥੇ ਯੂਲੀਆ ਵੀ ਮੌਜੂਦ ਸੀ ਪਰ ਦੋਹਾਂ ਨੇ ਇਕ-ਦੂਜੇ ਨੂੰ ਨਜ਼ਰਅੰਦਾਜ਼ ਕੀਤਾ ਤਾਂਕਿ ਦੋਵੇਂ ਇਕੱਠੇ ਕਲਿੱਕ ਨਾ ਹੋ ਸਕਣ। ਇਸ ਈਵੇਂਟ 'ਚ ਯੂਲੀਆ ਨੇ ਪਰਫਾਰਮੇਂਸ ਵੀ ਦਿੱਤੀ।
ਦੱਸ ਦਈਏ ਕਿ ਯੂਲੀਆ ਵੰਤੂਰ ਨੇ ਵੈਲੇਨਟਾਈਨ ਡੇਅ ਦੇ ਮੌਕੇ 'ਤੇ ਇਕ ਖਾਸ ਗਿਫਟ ਦਿੱਤਾ ਹੈ। ਯੂਲੀਆ ਨੇ ਇੰਸਟਾਗ੍ਰਾਮ 'ਤੇ ਸਲਮਾਨ ਦੇ ਗੀਤ ਨੂੰ ਆਪਣੀ ਆਵਾਜ਼ ਦੇ ਕੇ ਗਾਇਆ ਹੈ। ਫੈਂਸ ਜਾਣਨਾ ਚਾਹੁੰਦੇ ਹਨ ਕਿ ਕੀ ਇਹ ਗੀਤ ਯੂਲੀਆ ਨੇ ਸਲਮਾਨ ਲਈ ਹੀ ਗਾਇਆ ਹੈ। ਵੀਡੀਓ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਕਿ ਜਲਦ ਹੀ ਦੋਵੇਂ ਆਪਣੇ ਰਿਲੇਸ਼ਨਸ਼ਿਪ ਨੂੰ ਜਨਤਕ ਕਰ ਦੇਣਗੇ। ਇਸ ਤੋਂ ਪਹਿਲੇ ਯੂਲੀਆ ਨੇ ਦੋ ਦਿਨ ਪਹਿਲੇ ਹੀ ਸਲਮਾਨ ਦੇ ਪੇਂਡੇਂਟ ਪਹਿਣੇ ਹੋਈ ਇਕ ਫੋਟੋ ਸ਼ੇਅਰ ਕੀਤੀ ਸੀ। ਇਹ ਪੇਂਡੇਂਟ ਸਲਮਾਨ ਦੇ ਫਾਉਂਡੇਸ਼ਨ ਬੀਇੰਗ ਹਿਊਮਨ ਦੀ ਕੰਪਨੀ ''ਬੀਇੰਗ ਹਿਊਮਨ ਜਿਊਲਰੀ'' ਦਾ ਹੈ।

Tags: salman khan iulia vantur avoid ਸਲਮਾਨ ਖਾਨ ਯੂਲੀਆ ਵੰਤੂਰ ਕੈਮਰੇ

About The Author

Anuradha Sharma

Anuradha Sharma is News Editor at Jagbani.