FacebookTwitterg+Mail

ਭਾਈਜਾਨ ਨੇ ਕਪਿਲ ਸ਼ਰਮਾ ਨੂੰ ਦਿੱਤੀ ਨੇਕ ਸਲਾਹ, ਕਿਹਾ...!

salman khan
25 March, 2017 11:03:50 AM
ਨਵੀਂ ਦਿੱਲੀ— ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਵਿਚਕਾਰ ਹੋਈ ਲੜਾਈ ਨੇ ਕਪਿਲ ਦੇ ਸਟਾਰਡਮ 'ਤੇ ਸਵਾਲ ਖੜੇ ਕਰ ਦਿੱਤੇ ਹਨ। ਵਿਵਾਦ ਇੰਨਾ ਜ਼ਿਆਦਾ ਵਧ ਗਿਆ ਹੈ ਕਿ ਸੁਨੀਲ ਦੇ ਨਾਲ ਹੀ ਕਈ ਹੋਰ ਟੀਮ ਮੈਂਬਰਸ ਨੇ ਵੀ ਕਪਿਲ ਦੇ ਸ਼ੋਅ ਨੂੰ ਅਲਵਿਦਾ ਕਹਿਣ ਦਾ ਮਨ ਬਣਾ ਲਿਆ ਹੈ। ਹਾਲ ਹੀ 'ਚ ਸਲਮਾਨ ਖਾਨ ਨੇ ਕਪਿਲ ਦੇ ਇਸ ਮਾਮਲੇ 'ਚ ਉਸ ਨੂੰ ਇੱਕ ਸਲਾਹ ਦਿੱਤੀ ਹੈ। ਅਸਲ ਭਾਈਜਾਨ ਤੇ ਕਪਿਲ 'ਚ ਕਾਫੀ ਚੰਗੀ ਬਾਂਡਿੰਗ ਹੈ ਅਤੇ ਆਪਣੀ ਫਿਲਮ ਦੇ ਪ੍ਰਮੋਸ਼ਨ ਲਈ ਅਕਸਰ ਸਲਮਾਨ ਨੂੰ ਕਪਿਲ ਦੇ ਸ਼ੋਅ 'ਚ ਦੇਖਿਆ ਜਾ ਸਕਦਾ ਹੈ। ਹਾਲ ਹੀ 'ਚ ਇੱਕ ਇੰਟਰਵਿਊ ਦੌਰਾਨ ਸਲਮਾਨ ਨੇ ਕਿਹਾ ਕਿ, ''ਆਪਣੇ ਸਟਾਰਡਮ ਨੂੰ ਕਾਬੂ 'ਚ ਰੱਖਣਾ ਬਹੁਤ ਜਰੂਰੀ ਹੈ।ਸਲਮਾਨ ਨੇ ਗੱਲਬਾਤ ਦੌਰਾਨ ਕਿਹਾ ਕਿ ਉਹ ਆਪਣੇ ਕੈਰੀਅਰ ਦੇ ਉਸ ਮੁਕਾਮ 'ਤੇ ਹਨ, ਜਿੱਥੇ ਅਕਸਰ ਲੋਕ ਉਨ੍ਹਾਂ ਦੀ ਹਾਂ 'ਚ ਹਾਂ ਮਿਲਾਉਂਦੇ ਹਨ। ਅਜਿਹੇ 'ਚ ਕਈ ਵਾਰ ਸਮਝ ਨਹੀਂ ਆਉਂਦਾ ਕਿ ਤੁਸੀਂ ਸਹੀਂ ਦਿਸ਼ਾ 'ਚ ਜਾ ਰਹੇ ਹੋ ਜਾਂ ਗਲਤ। ਇਸ ਲਈ ਮੈਂ ਆਪਣੇ ਪਰਿਵਾਰ ਤੇ ਦੋਸਤਾਂ ਦੀ ਗੱਲ 'ਤੇ ਬਹੁਤ ਧਿਆਨ ਦਿੰਦਾ ਹਾਂ। ਕਿਉਂਕਿ, ਉਹ ਹੀ ਲੋਕ ਹਨ ਜੋ ਮੈਨੂੰ ਜਮੀਨ 'ਤੇ ਟਿਕਾ ਕੇ ਰੱਖਦੇ ਹਨ।'' ਜੇਕਰ ਕਪਿਲ ਸ਼ਰਮਾ ਸੁਣ ਰਹੇ ਹੋ ਤਾਂ ਸਲਮਾਨ ਜਿਹੇ ਸਟਾਰ ਦੀ ਗੱਲ ਸਮਝਣਾ ਅਤੇ ਉਸ ਨੂੰ ਆਪਣੀ ਜ਼ਿੰਦਗੀ 'ਚ ਅਪਨਾਉਣ ਦੀ ਖਾਸ ਜ਼ਰੂਰਤ ਹੈ।
ਜ਼ਿਕਰਯੋਗ ਹੈ ਕਿ ਸਲਮਾਨ ਨੇ ਅੱਗੇ ਗੱਲਬਾਤ ਕਰਦੇ ਕਿਹਾ, ''ਮੈਂ ਤਾਂ ਅਜਿਹਾ ਵਿਅਕਤੀ ਹਾਂ, ਜੋ ਨਿੱਕੀ ਜਿਹੀ ਗੱਲ 'ਤੇ ਖੁਸ਼ ਹੋ ਜਾਂਦਾ ਹਾਂ। ਜੇਕਰ ਕਪਿਲ ਸ਼ਰਮਾ ਸੁਣ ਰਹੇ ਹੋ ਤਾਂ ਸਲਮਾਨ ਵਰਗੇ ਵੱਡੇ ਸਟਾਰ ਦੀ ਗੱਲ ਨੂੰ ਸਮਝਣਾ ਅਤੇ ਉਸ ਨੂੰ ਆਪਣੀ ਜ਼ਿੰਦਗੀ 'ਚ ਅਪਨਾਉਣ ਦੀ ਖਾਸ ਲੋੜ ਹੈ।''

Tags: Salman KhanKapil SharmaSunil GroverThe Kapil Sharma Showਸਲਮਾਨ ਖਾਨਕਪਿਲ ਸ਼ਰਮਾ