FacebookTwitterg+Mail

ਸਲਮਾਨ ਖਾਨ ਨੂੰ ਅੱਜ ਵੀ ਲੱਗਦਾ ਹੈ ਇਨ੍ਹਾਂ ਤੋਂ ਡਰ...

salman khan
27 March, 2017 04:27:45 PM
ਮੁੰਬਈ— ਕੀ ਤੁਸੀਂ ਸੋਚ ਸਕਦੇ ਹੋ ਕਿ ਬਾਲੀਵੁੱਡ ਦੇ ਦਬੰਗ ਸਲਮਾਨ ਖਾਨ ਨੂੰ ਵੀ ਡਰ ਲੱਗਦਾ ਹੈ ਅਤੇ ਉਹ ਵੀ ਕਿਸੇ ਤੋਂ ਡਰਦੇ ਹਨ। ਉਨ੍ਹਾਂ ਦੇ ਸਾਹਮਣੇ ਤਾਂ ਚੰਗਿਆਂ-ਚੰਗਿਆਂ ਦੀ ਬੋਲਤੀ ਬੰਦ ਹੋ ਜਾਂਦੀ ਹੈ ਪਰ ਅਜਿਹਾ ਵੀ ਕੋਈ ਹੈ ਜਿਸ ਦੇ ਸਾਹਮਣੇ ਸਲਮਾਨ ਖਾਨ ਦੀ ਬੋਲਤੀ ਬੰਦ ਹੋ ਜਾਂਦੀ ਹੈ। ਸਲਮਾਨ ਫੇਸਬੁੱਕ, ਟਵੀਟਰ ਤੋਂ ਇਲਾਵਾ ਆਪਣੇ ਐਪ ਦੇ ਜ਼ਰੀਏ ਆਪਣੇ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਦੇ ਹਨ ਅਤੇ ਉਥੋ ਹੀ ਫੈਂਨਜ਼ ਦੇ ਸਵਾਲਾਂ ਦੇ ਜਵਾਬ ਦਿੰਦੇ ਹਨ। ਉੱਥੇ ਫੈਨ ਦੇ ਸਵਾਲ ਦੇ ਜਵਾਬ 'ਚ ਸਲਮਾਨ ਨੇ ਕਿਹਾ,''ਮੈਂ ਅਜੇ ਵੀ ਆਪਣੇ ਮਾਤਾ-ਪਿਤਾ ਤੋਂ ਡਰਦਾ ਹਾਂ। ਮੈਨੂੰ ਅਜੇ ਵੀ ਇਸ ਗੱਲ ਦਾ ਡਰ ਰਹਿੰਦਾ ਹੈ ਕਿ ਮੈਂ ਜੋ ਕਰ ਰਿਹਾ ਹਾਂ ਉਸ ਨਾਲ ਮੇਰੇ ਮਾਂ-ਬਾਪ ਨੂੰ ਸੱਟ ਪਹੁੰਚ ਸਕਦੀ ਹੈ ਜਾਂ ਮੇਰੇ ਭਰਾ-ਭੈਣ ਵੀ ਪਰੇਸ਼ਾਨ ਹੋ ਸਕਦੇ ਹਨ।''
ਸਲਮਾਨ ਨੇ ਇਹ ਵੀ ਕਿਹਾ,''ਜਦੋਂ ਕੋਈ ਇਨਸਾਨ ਸਿਖਰ 'ਤੇ ਪਹੁੰਚ ਜਾਂਦਾ ਹੈ ਤਾਂ ਉਸ ਦੇ ਆਸ ਪਾਸ ਵਾਲੇ ਜੀਅ-ਹਜ਼ੂਰੀ ਕਰਨ ਲੱਗਦੇ ਹਨ ਪਰ ਜਦੋਂ ਵੀ ਮੈਂ ਗਲਤ ਕਰਨ ਵਾਲਾ ਹੁੰਦਾ ਹਾਂ ਤਾਂ ਮੇਰਾ ਪਰਿਵਾਰ ਅਤੇ ਦੋਸਤ ਮੈਨੂੰ ਜ਼ਮੀਨ 'ਤੇ ਲੈ ਆਉਂਦੇ ਹਨ। ਸਲਮਾਨ ਫਿਲਹਾਲ 'ਟਾਈਗਰ ਜ਼ਿੰਦਾ ਹੈ' ਦੀ ਸ਼ੂਟਿੰਗ 'ਚ ਰੁਝੇ ਹੋਏ ਹਨ, ਜਿਸ ਨੂੰ ਅਲੀ ਅੱਬਾਸ ਜਫਰ ਡਾਇਰੈਕਟ ਕਰ ਰਹੇ ਹਨ। ਸਲਮਾਨ ਇਸ ਫਿਲਮ 'ਚ ਕੈਟਰੀਨਾ ਨਾਲ ਨਜ਼ਰ ਆਉਣਗੇ।

Tags: Salman Khan afraid parents appਸਲਮਾਨ ਖਾਨ ਡਰ

About The Author

Anuradha Sharma

Anuradha Sharma is News Editor at Jagbani.