FacebookTwitterg+Mail

ਸਲਮਾਨ ਦੀ 'ਟਿਊਬਲਾਈਟ' ਨੇ ਰਿਲੀਜ਼ ਤੋਂ ਪਹਿਲਾ ਹੀ ਕਮਾਏ 20 ਕਰੋੜ

    1/4
29 March, 2017 02:08:57 PM
ਮੁੰਬਈ—ਬਾਲੀਵੁੱਡ ਦੇ 'ਸੁਲਤਾਨ' ਸਲਮਾਨ ਖ਼ਾਨ ਦੀ ਆਉਣ ਵਾਲੀ ਫਿਲਮ 'ਟਿਊਬਲਾਈਟ' ਨੇ ਰਿਲੀਜ਼ ਤੋਂ ਪਹਿਲਾ ਹੀ 20 ਕਰੋੜ ਦੀ ਕਮਾਈ ਕਰ ਲਈ ਹੈ। ਇਹ ਫਿਲਮ ਮਸ਼ਹੂਰ ਨਿਰਦੇਸ਼ਕ ਕਬੀਰ ਖ਼ਾਨ ਵਲੋਂ ਬਣਾਈ ਗਈ ਹੈ। ਕਬੀਰ ਖ਼ਾਨ ਅਤੇ ਸਲਮਾਨ ਦੀ ਤੀਜੀ ਫਿਲਮ ਹੈ। ਇਨ੍ਹਾਂ ਦੋਵਾਂ ਨੇ ਪਹਿਲਾ 'ਟਾਈਗਰ ਜ਼ਿੰਦਾ ਹੈ', 'ਬਜ਼ਰੰਗੀ ਭਾਈਜਾਨ' ਸਮੇਤਸੁਪਰਹਿੱਟ ਫਿਲਮਾਂ ਕੀਤੀਆਂ। ਇਸ ਤੋਂ ਬਾਅਦ ਇਕ ਵਾਰ ਫਿਰ ਨਿਰਦੇਸ਼ਕ ਕਬੀਰ ਖ਼ਾਨ 'ਟਿਊਬਲਾਈਟ' ਲੈ ਕੇ ਆ ਰਹੇ ਹਨ, ਜਿਸ 'ਚ ਸਲਮਾਨ ਨਾਲ ਚੀਨੀ ਅਦਾਕਾਰਾ ਝੂੰ-ਝੂੰ ਵਾ ਦਿਖਾਈ ਦੇਵੇਗੀ।
ਸੂਤਰਾਂ ਮੁਤਾਬਕ, ਮਿਊਜ਼ਿਕ ਰਾਈਟਸ ਦੀ ਗੱਲ ਕਰੀਏ ਤਾਂ ਇਸ ਨੇ 'ਪ੍ਰੇਮ ਰਤਨ ਧਨ ਪਾਇਓ' ਤੋਂ ਵੀ ਜ਼ਿਆਦਾ ਕੀਤੀ ਹੈ ਕਿਉਂਕਿ ਇਸ ਨੇ 17 ਕਰੋੜ ਦੀ ਕਮਾਈ ਕਰ ਲਈ ਹੈ। ਇਹ ਇਸ ਸਾਲ ਦੀ ਸਭ ਤੋਂ ਵੱਡੀ ਰਿਲੀਜ਼ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਸਲਮਾਨ ਦੀ 'ਸੁਲਤਾਨ' ਜਿੰਨੀ ਹੀ ਸਫਲਤਾਂ ਹਾਸਿਲ ਕਰੇਗੀ।

Tags: Salman KhanTubelightKabir Khanਸਲਮਾਨ ਖ਼ਾਨਟਿਊਬਲਾਈਟਕਬੀਰ ਖ਼ਾਨ