FacebookTwitterg+Mail

'ਦਬੰਗ ਟੂਰ' ਦੌਰਾਨ ਸਲਮਾਨ ਅਤੇ ਯੂਲੀਆ 'ਚ ਵੱਡਾ ਹੋਇਆ ਹੰਗਾਮਾ, ਜਾਣੋ ਕੀ ਸੀ ਮਾਮਲਾ

salman khan
24 April, 2017 04:49:50 PM

ਮੁੰਬਈ— ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਆਪਣੀ ਕਥਿਤ ਗਰਲਫਰੈਂਡ ਯੂਲੀਆ ਵੰਤੂਰ ਨਾਲ ਆਪਸੀ ਰਿਸ਼ਤੇ ਨੂੰ ਲੈ ਕੇ ਕਈ ਵਾਰ ਸੁਰਖੀਆਂ 'ਚ ਰਹੇ ਹਨ। ਹਾਲ ਹੀ 'ਚ ਦੋਵਾਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਸੀ। ਸੂਤਰਾਂ ਮੁਤਾਬਕ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਸਲਮਾਨ ਇਨ੍ਹੀਂ ਦਿਨੀਂ ਮਲੇਸ਼ੀਆ 'ਚ ਹੋਣ ਵਾਲੇ ਦਬੰਗ ਟੂਰ 'ਚ ਵਿਅਸਥ ਹਨ। ਇਸ ਟੂਰ 'ਚ ਉਨ੍ਹਾਂ ਨਾਲ ਯੂਲੀਆ ਤੋਂ ਇਲਾਵਾ ਸੋਨਾਖਸ਼ੀ ਸਿਨਹਾ, ਬਾਦਸ਼ਾਹ, ਮਨੀਸ਼ ਪਾਲ, ਡੇਜੀ ਸ਼ਾਹ, ਤਮੰਨਾ ਪਰਫਾਰਮ ਕਰ ਰਹੀ ਹੈ।

ਸੂਤਰਾਂ ਮੁਤਾਬਕ ਦਬੰਗ ਟੂਰ ਦੌਰਾਨ ਸਲਮਾਨ ਅਤੇ ਯੂਲੀਆ ਵਿਚਕਾਰ ਇੰਨਾ ਜ਼ਿਆਦਾ ਵਿਵਾਦ ਹੋ ਗਿਆ ਕਿ ਆਰਗਨਾਈਜ਼ਰ ਨੂੰ ਸ਼ੋਅ ਪੋਸਟਪੋਨ ਕਰਨਾ ਪਿਆ ਦਰਸਅਲ ਯੂਲੀਆ ਇਸ ਮੌਕੇ ਗਾਉਣਾ ਚਾਹੁੰਦੀ ਸੀ ਪਰ ਸਲਮਾਨ ਨੇ ਉਨ੍ਹਾਂ ਨੂੰ ਗਾਉਣ ਤੋਂ ਮਨ੍ਹਾ ਕਰ ਦਿੱਤਾ। ਇਸ ਦੌਰਾਨ ਦੋਵੇਂ ਸਭ ਦੇ ਸਾਹਮਣੇ ਇਕ ਦੂਜੇ ਨੂੰ ਬੋਲਣ ਲੱਗ ਪਏ। ਦੋਵਾਂ ਦੀ ਲੜਾਈ ਦੇਖ ਬਾਕੀ ਸਟਾਰਰ ਵੀ ਚੁੱਪ ਹੀ ਰਹੇ। ਇਸ ਤੋਂ ਇਲਾਵਾ ਯੂਲੀਆ ਸ਼ੋਅ ਨੂੰ ਛੱਡ ਕੇ ਚਲੀ ਗਈ। ਇਸ ਟੂਰ 'ਚ ਸਲਮਾਨ ਨਾਲ ਮਾਂ ਸਲਮਾ, ਭੈਣ ਅਰਪਿਤਾ ਅਤੇ ਉਨ੍ਹਾਂ ਦੇ ਪਤੀ ਆਯੂਸ਼ਮਾਨ ਵੀ ਮੌਜੂਦ ਸਨ ਪਰ ਉਹ ਵੀ ਇਸ ਮਾਮਲੇ 'ਤੇ ਕੁਝ ਨਾ ਬੋਲ ਸਕੇ।


Tags: Salman Khan Iulia Vantur Manish Paul dabang toor ਸਲਮਾਨ ਖਾਨ ਯੂਲੀਆ ਵੰਤੂਰ