FacebookTwitterg+Mail

ਸਲਮਾਨ ਖਾਨ ਕਰਨਗੇ ਡਬਲ ਭੂਮਿਕਾ 'ਚ 'ਨੋ ਐਂਟਰੀ 'ਚ ਐਂਟਰੀ'

    1/2
27 April, 2017 04:31:05 PM
ਨਵੀਂ ਦਿੱਲੀ— ਨਿਰਮਾਤਾ ਬੋਨੀ ਕਪੂਰ ਦੀ ਫਿਲਮ 'ਨੋ ਐਂਟਰੀ ਮੇਂ ਐਂਟਰੀ' ਦੇ ਬੰਦ ਹੋਣ ਦੀਆਂ ਖਬਰਾਂ ਕਾਫੀ ਸਮੇਂ ਤੋਂ ਆ ਰਹੀਆਂ ਸਨ ਪਰ ਨਿਰਦੇਸ਼ਕ ਅਨੀਸ ਬਜਮੀ ਨੇ ਇਸ ਖਬਰ ਨੂੰ ਝੂਠੀ ਦੱਸਦੇ ਹੋਏ ਕਿਹਾ ਕਿ ਇਹ ਫਿਲਮ ਜਲਦ ਹੀ ਫਲੋਰ 'ਤੇ ਹੋਵੇਗੀ ਅਤੇ ਇਸ 'ਚ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨਾਲ ਅਨਿਲ ਕਪੂਰ ਅਤੇ ਫਰੀਦਨ ਖਾਨ ਦਾ ਵੀ ਡਬਲ ਕਿਰਦਾਰ ਹੋਵੇਗਾ। ਅਨੀਸ ਬਜਮੀ ਨੇ ਫਿਲਮ ਦਾ ਡੱਬਾ ਬੰਦ ਹੋਣ ਦੀਆਂ ਖਬਰਾਂ ਨੂੰ ਪੂਰੀ ਤਰ੍ਹਾਂ ਦਲਤ ਦੱਸਿਆ ਹੈ ਅਤੇ ਕਿਹਾ, ਇੰਨੀ ਦਿਨੀਂ ਅਨਿਲ ਕਪੂਰ 'ਮੁਬਾਰਕਾਂ' ਦੀ ਸ਼ੂਟਿੰਗ 'ਚ ਰੁਝੇ ਹੋ ਏ ਹਨ। ਇਸ ਫਿਲਮ ਨੂੰ ਪੂਰਾ ਕਰਨ ਤੋਂ ਬਾਅਦ ਉਹ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨਗੇ।
ਦੱਸਣਯੋਗ ਹੈ ਕਿ ਇਸ ਫਿਲਮ ਦੀ ਸ਼ੂਟਿੰਗ ਪਿਛਲੇ ਸਾਲ ਹੋਣੀ ਸੀ ਪਰ ਸਲਮਾਨ ਖਾਨ ਨੇ ਸੂਰਜ ਬੜਜਾਤਿਆ ਦੀ ਫਿਲਮ 'ਪ੍ਰੇਮ ਰਤਮ ਧੰਨ ਪਾਇਓ' ਲਈ ਇਸ ਦੀ ਡੇਟਸ ਨੂੰ ਅੱਗੇ ਵਧਾ ਦਿੱਤਾ ਸੀ। 'ਨੋ ਐਂਟਰੀ ਮੇਂ ਐਂਟਰੀ' ਸਾਲ 2005 'ਚ ਆਈ 'ਨੋ ਐਂਟਰੀ' ਦਾ ਸੀਕਵਲ ਹੈ। ਇਹ ਫਿਲਮ ਕਾਫੀ ਹਿੱਟ ਸਾਬਿਤ ਹੋਈ ਸੀ।

Tags: Salman KhanBoney KapoorNo Entry Mein EntryAnil KapoorFardeen Khanਸਲਮਾਨ ਖਾਨਬੋਨੀ ਕਪੂਰਨੋ ਐਂਟਰੀ ਮੇਂ ਐਂਟਰੀ