FacebookTwitterg+Mail

'ਟਿਊਬਲਾਈਟ' ਦੇਖਣ ਤੋਂ ਬਾਅਦ ਕੇ. ਆਰ. ਕੇ. ਨੇ ਇਸ ਤਰ੍ਹਾਂ ਉਡਾਇਆ ਸਲਮਾਨ ਦਾ ਮਖੌਲ

salman khan
24 June, 2017 03:20:13 PM

ਮੁੰਬਈ— ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੀ ਫਿਲਮ 'ਟਿਊਬਲਾਈਟ' ਬਾਕਸ ਆਫਿਸ 'ਤੇ ਦਸਤਕ ਦੇ ਚੁੱਕੀ ਹੈ। ਕਮਾਲ ਰਾਸ਼ਿਦ ਖਾਨ ਉਰਫ ਕੇ. ਆਰ. ਕੇ ਨੇ ਸਲਮਾਨ ਖਾਨ ਦੀ ਫਿਲਮ 'ਟਿਊਬਲਾਈਟ' ਨੂੰ ਲੈ ਕੇ ਕਈ ਟਵੀਟ ਕੀਤੇ ਹਨ।

ਉਨ੍ਹਾਂ ਨੇ ਪਹਿਲੇ ਟਵੀਟ 'ਚ ਲਿਖਿਆ ਹੈ ਕਿ, ''ਮੈਂ ਥੀਏਟਰ 'ਚ ਇਕੱਲਾ ਹੀ ਬੈਠ ਕੇ 'ਟਿਊਬਲਾਈਟ' ਦੇਖ ਰਿਹਾ ਹਾਂ। ਇਹ 100 ਪ੍ਰਤੀਸ਼ਤ ਸਲਮਾਨ ਅਤੇ ਆਮਿਰ ਖਾਨ ਦੀ ਫਿਲਮ ਵਾਂਗ ਨਹੀਂ ਹੈ। ਮਤਲਬ ਲੋਕਾਂ 'ਚ ਇਸ ਇਸ ਨੂੰ ਦੇਖਣ ਦਾ ਕੋਈ ਉਤਸ਼ਾਹ ਨਹੀਂ ਹੈ।''

ਇੱਕ ਹੋਰ ਟਵੀਟ 'ਚ ਉਨ੍ਹਾਂ ਲਿਖਿਆ ਹੈ ਕਿ , ''ਤਾਂ ਕਬੀਰ ਖਾਨ ਨੇ 'ਲਿਟਿਲ ਬੁਆਏ' ਨਾਲ ਦੋ ਕਿਰਦਾਰਾਂ ਨੂੰ ਫਿਲਮ 'ਚ ਲਿਆਂਦਾ ਹੈ। ਪਹਿਲਾ ਛੋਟਾ ਬੱਚਾ, ਜਿਸ ਨੂੰ ਸਲਮਾਨ ਨੇ ਪਲੇਅ ਕੀਤਾ ਹੈ ਅਤੇ ਦੂਜਾ ਬਾਪ, ਜੋ ਸੋਹੇਲ ਖਾਨ ਕਰ ਰਿਹਾ ਹੈ।''


ਦੱਸਣਯੋਗ ਹੈ ਕਿ 'ਲਿਟਿਨ ਬੁਆਏ' ਹਾਲੀਵੁੱਡ ਫਿਲਮ ਹੈ ਅਤੇ 'ਟਿਊਬਲਾਈਟ' ਨੂੰ ਇਸ ਦੀ ਕਾਪੀ ਦੱਸਿਆ ਜਾ ਰਿਹਾ ਹੈ।

ਕੇ. ਆਰ. ਕੇ ਇਥੇ ਹੀ ਨਹੀਂ ਰੁਕੇ ਉਨ੍ਹਾਂ ਨੇ ਅੱਗੇ ਵੀ ਟਵੀਟ 'ਚ ਲਿਖਿਆ ਹੈ, ''ਭਾਈਜਾਨ ਸਲਮਾਨ ਖਾਨ ਲਲੂ ਟਾਇਪ ਆਦਮੀ ਦੀ ਜ਼ਬਰਦਸਤ ਅਦਾਕਾਰੀ ਕੀਤੀ ਹੈ। ਭਾਈ ਆਸਕਰ ਪੱਕਾ ਹੈ। ਕਿਸ ਨੇ ਕਿਹਾ ਸੀ ਇਹ ਕਿਰਦਾਰ ਕਰਨ ਲਈ?''

 

 

 


Tags: Bollywood CelebritySalman KhanKRKTubelightSohail KhanKabir Khanਟਿਊਬਲਾਈਟਸਲਮਾਨ ਖਾਨ ਕੇ ਆਰ ਕੇ