FacebookTwitterg+Mail

ਆਖਿਰ ਕਿਉਂ ਲੱਗਦਾ ਹੈ ਸਲਮਾਨ ਦੀ ਮਾਂ ਨੂੰ ਉਨ੍ਹਾਂ ਦੀ ਡ੍ਰਾਈਵਿੰਗ ਤੋਂ ਡਰ, ਜਾਣੋ ਵਜ੍ਹਾ

salman khan
24 June, 2017 03:48:48 PM

ਮੁੰਬਈ— ਬਾਲੀਵੁੱਡ ਐਕਟਰ ਸਲਮਾਨ ਖਾਨ ਦੀ ਫਿਲਮ 'ਟਿਊਬਲਾਈਟ' ਕੱਲ ਹੀ ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ। ਖ਼ਬਰਾਂ ਮੁਤਾਬਕ ਫਿਲਮ ਕੁਝ ਵਧੇਰੇ ਕਮਾਲ ਨਹੀਂ ਦਿਖਾ ਪਾਈ। ਸਲਮਾਨ ਨਾਲ ਉਨ੍ਹਾਂ ਦੀ ਮਾਂ ਸੁਸ਼ੀਲਾ ਚਰਕ ਭਾਵ ਸਲਮਾ ਖਾਨ ਵੀ 'ਟਿਊਬਲਾਈਟ' ਦੀ ਪ੍ਰੋਡਿਊਸਰ ਹਨ। ਉਂਝ ਸਾਲ 2009 'ਚ ਮਾਂ-ਬੇਟੇ ਇਕ ਇੰਟਰਵਿਊ ਲਈ ਵੀ ਨਾਲ ਆਏ ਸਨ। ਇਸ ਦੌਰਾਨ ਸਲਮਾ ਨੇ ਸਲਮਾਨ ਦੇ ਡ੍ਰਾਈਵਿੰਗ ਸਕਿਲਸ 'ਤੇ ਸਵਾਲ ਚੁੱਕੇ ਸਨ।

Punjabi Bollywood Tadka

ਜਾਣਕਾਰੀ ਮੁਤਾਬਕ ਇੰਟਰਵਿਊ 'ਚ ਸਲਮਾ ਨੇ ਕਿਹਾ ਸੀ, ''ਜਦੋਂ ਸਲਮਾਨ ਡ੍ਰਾਈਵ ਕਰ ਰਿਹਾ ਹੁੰਦਾ ਹੈ ਤਾਂ ਮੈਂ ਉਸ ਨਾਲ ਨਹੀਂ ਬੈਠਦੀ।'' ਇਸ ਦੌਰਾਨ ਸਲਮਾਨ ਨੇ ਵਿਚਕਾਰ ਗੱਲ ਕੱਟਦੇ ਹੋਏ ਸਵਾਲ ਕੀਤਾ ਸੀ, ''ਮੰਮਾ ਜਦੋਂ ਮੈਂ ਡ੍ਰਾਈਵਿੰਗ ਕਰ ਰਿਹਾ ਹੁੰਦਾ ਹਾਂ ਤਾਂ ਤੁਸੀਂ ਮੇਰੇ ਨਾਲ ਕਿਉਂ ਨਹੀਂ ਬੈਠਦੇ। ਤੁਸੀਂ ਮੇਰੀ ਡ੍ਰਾਈਵਿੰਗ ਦੇ ਬਾਰੇ 'ਚ ਗਲਤ ਇੰਪ੍ਰੈਸ਼ਨ ਦੇ ਰਹੇ ਹੋ।'' ਉਸ ਸਮੇਂ ਸਲਮਾ ਨੇ ਜਵਾਬ ਦਿੱਤਾ ਸੀ, ''ਨਹੀਂ ਅਜਿਹਾ ਨਹੀਂ ਹੈ। ਸਲਮਾਨ ਨੂੰ ਟ੍ਰੈਫਿਕ ਸਿਗਨਲ 'ਤੇ ਰੁੱਕਣਾ ਪਸੰਦ ਨਹੀਂ ਹੈ। ਉਹ ਇੱਧਰੋਂ-ਉੱਧਰੋਂ ਜ਼ਿਗ-ਜ਼ੈਗ ਟਾਈਪ ਦੀ ਗੱਡੀ ਚਲਾਉਂਦੇ ਹਨ ਤਾਂ ਮੈਨੂੰ ਚੱਕਰ ਆਉਂਦੇ ਹਨ।'' ਫਿਰ ਸਲਮਾਨ ਨੇ ਕਿਹਾ, ''ਤੁਹਾਨੂੰ ਪਤਾ ਹੈ ਕਿ ਮੇਰੇ 'ਤੇ ਇਕ ਐਕਸੀਡੈਂਟ ਕੇਸ ਹੈ ਅਤੇ ਇਹ ਸ਼ੋਅ 'ਤੇ ਕਹਿਣ ਵਾਲੀ ਸਹੀ ਗੱਲ ਨਹੀਂ ਹੈ। ਜਦੋਂ ਕਦੀ ਉਹ ਮੇਰੇ ਨਾਲ ਵਾਲੀ ਸੀਟ 'ਤੇ ਬੈਠਦੀ ਹੈ ਤਾਂ ਰਾਮ-ਰਾਮ ਜਪਨਾ ਸ਼ੁਰੂ ਕਰ ਦਿੰਦੇ ਹੋ। ਇੱਥੋਂ ਤੱਕ ਕਿ ਸੋਹੇਲ ਅਤੇ ਅਰਬਾਜ਼ ਦੇ ਨਾਲ ਵੀ ਉਨ੍ਹਾਂ ਦਾ ਇਹੀ ਹਾਲ ਹੁੰਦਾ ਹੈ।''


Tags: Salman KhanSushila Charak Bollywood Celebrityਸਲਮਾਨ ਖਾਨਟਿਊਬਲਾਈਟ