FacebookTwitterg+Mail

ਸਲਮਾਨ ਦੀ 'ਟਿਊਬਲਾਈਟ' ਨੇ ਬਾਕਸ ਆਫਿਸ 'ਤੇ ਦੂਜੇ ਦਿਨ ਕੀਤਾ ਇੰਨੇ ਕਰੋੜ ਦਾ ਕਾਰੋਬਾਰ

salman khan
25 June, 2017 02:02:32 PM

ਨਵੀਂ ਦਿੱਲੀ— ਬੀਤੇ ਸ਼ੁੱਕਰਵਾਰ ਨੂੰ ਸਲਮਾਨ ਖਾਨ ਦੀ ਫਿਲਮ 'ਟਿਊਬਲਾਈਟ' ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ ਨੇ ਬਾਕਸ ਆਫਿਸ 'ਤੇ 21.15 ਕਰੋੜ ਦਾ ਕਾਰੋਬਾਰ ਕਰਕੇ ਸ਼ਾਨਦਾਰ ਓਪਨਿੰਗ ਕੀਤੀ। ਦੂਜੇ ਦਿਨ ਸਲਮਾਨ ਦੀ 'ਟਿਊਬਲਾਈਟ' ਨੇ ਬਾਕਸ ਆਫਿਸ 'ਤੇ 21.17 ਕਰੋੜ ਦਾ ਕਾਰੋਬਾਰ ਕੀਤਾ ਹੈ। ਫਿਲਮ ਨੇ ਦੋ ਦਿਨਾਂ 'ਚ 42.32 ਕਰੋੜ ਦੀ ਕਮਾਈ ਕੀਤੀ ਹੈ। ਇਹ ਫਿਲਮ 5500 ਸਕ੍ਰੀਨ 'ਤੇ ਰਿਲੀਜ਼ ਕੀਤੀ ਗਈ ਹੈ। ਟ੍ਰੇਡ ਐਨਾਲਿਸਟ ਨੇ ਟਵੀਟ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। 


ਦੱਸਣਯੋਗ ਹੈ ਕਿ ਪਹਿਲੇ ਦਿਨ ਦੇ ਕੁਲੈਕਸ਼ਨ ਦੇ ਮਾਮਲੇ 'ਚ 'ਟਿਊਬਲਾਈਟ' ਨੇ ਸ਼ਾਹਰੁਖ ਖਾਨ 'ਰਈਸ' ਤੋਂ ਵੀ ਕਾਫੀ ਪਿੱਛੇ ਰਹੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਵੀਕੈਂਡ 'ਚ ਇਸ ਦੀ ਕਮਾਈ 80 ਕਰੋੜ ਤੱਕ ਹੋ ਸਕਦੀ ਹੈ। ਦੱਸ ਦਈਏ ਕਿ 'ਟਿਊਬਲਾਈਟ' ਦੀ ਓਪਨਿੰਗ ਭਾਵੇਂ ਹੀ ਠੰਡੀ ਰਹੀ ਹੋਵੇ ਪਰ ਫਿਲਮ ਨੂੰ ਪਹਿਲੇ ਹਫਤੇ 'ਚ ਫਾਇਦਾ ਹੋਵੇਗਾ। ਬਾਕਸ ਆਫਿਸ 'ਤੇ ਸਲਮਾਨ ਖਾਨ ਦੀ 'ਟਿਊਬਲਾਈਟ' ਆਉਣ ਵਾਲੇ ਦਿਨਾਂ 'ਚ ਕਿੰਨੀ ਤੇਜ਼ੀ ਨਾਲ ਟਿਮਟਿਮਾ ਪਾਉਂਦੀ ਹੈ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ।


Tags: Bollywood CelebritySalman KhanTubelightcollection Kabir KhanSohail Khanਟਿਊਬਲਾਈਟਈਦਸਲਮਾਨ ਖਾਨਕੁਲੈਕਸ਼ਨ