FacebookTwitterg+Mail

Forbes ਲਿਸਟ 'ਚ ਨਾਂ ਆਉਣ 'ਤੇ ਸਲਮਾਨ ਨੇ ਕਿਹਾ, 'ਇਹ ਪੈਸਾ ਕਿੱਥੇ ਹੈ...'

salman khan
26 June, 2017 01:19:47 PM

ਮੁੰਬਈ— ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦਾ ਫੋਬਰਸ ਲਿਸਟ 'ਚ ਟਾਪ 100 ਅਭਿਨੇਤਾਵਾਂ 'ਚ ਨਾਂ ਆਇਆ ਹੈ ਜੋ ਸਭ ਤੋਂ ਜ਼ਿਆਦਾ ਕਮਾਈ ਕਰਦੇ ਹਨ। ਸਲਮਾਨ ਨੂੰ ਇਸ ਲਿਸਟ 'ਚ 71ਵਾਂ ਸਥਾਨ ਮਿਲਿਆ ਹੈ। ਉਨ੍ਹਾਂ ਨੂੰ ਇਹ ਸਥਾਨ 1 ਜੁਨ 2016 ਤੋਂ 1 ਜੁਨ 2017 'ਚ ਕੀਤੀ ਗਈ ਕਮਾਈ ਡਾਲਰ 38 ਮਿਲੀਅਨ ਦੀ ਵਜ੍ਹਾ ਕਰਕੇ ਮਿਲਿਆ ਹੈ। ਜਦੋਂ ਸਲਮਾਨ ਤੋਂ ਇਸ ਲਿਸਟ 'ਚ ਸ਼ਾਮਿਲ ਹੋਣ 'ਤੇ ਪੁਛਿਆ ਗਿਆ ਕਿ ਇਸ ਲਿਸਟ 'ਚ ਸ਼ਾਮਿਲ ਹੋ ਕੇ ਕਿਹੋ ਜਿਹਾ ਲੱਗ ਰਿਹਾ ਹੈ ਤਾਂ ਉਹ ਖੁਦ ਸੋਚ 'ਚ ਪੈ ਗਏ ਕਿ ਇਸ ਸਾਰਾ ਪੈਸਾ ਕਿੱਥੇ ਗਿਆ। 
ਸੂਤਰਾਂ ਮੁਤਾਬਕ ਇੰਟਰਵਿਊ ਦੌਰਾਨ ਸਲਮਾਨ ਨੇ ਦੱਸਿਆ ਕਿ ਦੂਜੇ ਹੀ ਦਿਨ ਉਹ ਆਪਣੇ ਸਾਥੀ ਸ਼ਾਹਰੁਖ ਖਾਨ ਨਾਲ ਇਸ 'ਤੇ ਗੱਲ ਕਰ ਰਹੇ ਸੀ ਅਤੇ ਉਨ੍ਹਾਂ ਦੱਸਿਆ ਕਿ ਕਿਵੇਂ ਉਹ ਆਪਣਾ ਘਰ ਖਰੀਦਣ ਦੇ ਕਾਬਲ ਵੀ ਨਹੀਂ ਬਣੇ ਹਨ। ਮੈਂ ਅਤੇ ਸ਼ਾਹਰੁਖ ਪਿਛਲੀ ਰਾਤ ਗੱਲ ਕਰਦੇ ਸੀ ਕਿ ਇਹ ਫੋਬਰਸ ਲਿਸਟ ਕੀ ਹੈ? ਹਮੇਸ਼ਾ ਸਾਨੂੰ ਕੁਝ ਵੀ ਖਰੀਦਣ ਲਈ ਪੈਸੇ ਦੀ ਕਮੀ ਹੁੰਦੀ ਹੈ। ਮੈਂ ਹੁਣ ਤਕ ਆਪਣਾ ਘਰ ਖਰੀਦਣ ਦੇ ਕਾਬਲ ਨਹੀਂ ਬਣਿਆ ਹਾਂ, ਮੇਰੇ ਕੋਲ ਕੁਝ ਲੱਖ ਘੱਟ ਜਾਂਦੇ ਹਨ ਤੇ ਬਾਅਦ 'ਚ ਉਹ ਕਰੋੜ 'ਚ ਬਦਲ ਜਾਂਦੇ ਹਨ। ਅਜੇ ਵੀ ਆਪਣਾ ਘਰ ਖਰੀਦਣ ਲਈ ਮੇਰੇ ਕੋਲ ਕੁਝ ਕਰੋੜ ਘੱਟ ਹਨ। ਇਸ ਤੋਂ ਇਲਾਵਾ ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਮੇਰੇ ਕੋਲ ਇੰਨਾ ਪੈਸਾ ਨਹੀਂ ਹੈ। ਜਦੋਂ ਕੋਈ ਫਿਲਮ 500 ਕਰੋੜ ਕਮਾਉਂਦੀ ਹੈ ਤਾਂ ਉਸ 'ਚ ਬਹੁਤ ਘੱਟ ਰਾਸ਼ੀ ਸਾਡੇ ਕੋਲ ਆਉਂਦੀ ਹੈ। ਜਦੋਂ ਉਨ੍ਹਾਂ ਤੋਂ ਪੁਛਿਆ ਗਿਆ ਕਿ ਇਹ ਬਿਜਨੈੱਸ ਤੁਹਾਨੂੰ ਪੂਰਾ ਪੈਸਾ ਦਿੰਦਾ ਹੈ? ਤਾਂ ਇਸਦੇ  ਜਵਾਬ 'ਚ ਅਭਿਨੇਤਾ ਨੇ ਕਿਹਾ, ''ਮੈਂ ਇਕ ਬੁਰਾ ਬਿਜਨੈੱਸਮੈਨ ਹਾਂ ਅਤੇ ਜੋ ਵੀ  ਕਮਾਉਂਦਾ ਹਾਂ ਉਸਨੂੰ ਪਾਰਟਨਰ ਲੈ ਜਾਂਦੇ ਹਨ ਅਤੇ ਬਾਕੀ ਦਾ ਟੈਕਸ 'ਚ ਚਲਾ ਜਾਂਦਾ ਹੈ। 
ਬੀਂਗ ਹਿਊਮਨ ਕਲੋਥਿੰਗ ਲਈ ਸਾਡੇ ਕੋਲ ਇਕ ਪਾਰਟਨਰ ਹੈ ਜੋ ਇਕ ਨਿਸ਼ਚਿਤ ਰਾਸ਼ੀ ਲੈਂਦਾ ਹੈ। ਜੋ ਸਾਨੂੰ ਆਉਂਦਾ ਹੈ ਅਸੀਂ ਟੈਕਸ ਦਿੰਦੇ ਹਾਂ ਅਤੇ ਬਾਕੀ ਦਾ ਬੀਂਗ ਹਿਊਮਨ 'ਚ ਵਾਪਸ ਚਲਾ ਜਾਂਦਾ ਹੈ। ਇਸ ਤੋਂ ਇਲਾਵਾ ਸ਼ਾਹਰੁਖ ਦਾ ਇਸ ਲਿਸਟ 'ਚ 65ਵਾਂ ਸਥਾਨ ਹੈ।  


Tags: Salman Khan Shah Rukh Khan Forbes List Bollywood Rich actor Being Human ਸਲਮਾਨ ਖਾਨ ਸ਼ਾਹਰੁਖ ਖਾਨ