FacebookTwitterg+Mail

ਵਿਆਹ ਅਤੇ ਇਸ਼ਕ ਦੇ ਵਿਸ਼ੇ 'ਤੇ ਸੱਲੂ ਨੇ ਦਿੱਤਾ ਅਜਿਹਾ ਬਿਆਨ, ਜਿਸ ਨਾਲ ਟੁੱਟ ਸਕਦੈ ਯੂਲੀਆ ਦਾ ਦਿਲ!

salman khan
26 June, 2017 04:26:05 PM

ਮੁੰਬਈ— ਬਾਲੀਵੁੱਡ ਅਦਾਕਾਰ ਸਲਮਾਨ ਖਾਨ ਅੱਜ-ਕੱਲ ਆਪਣੀ ਹੁਣੇ ਜਿਹੇ ਰਿਲੀਜ਼ ਹੋਈ ਫਿਲਮ 'ਟਿਊਬਲਾਈਟ' ਤੋਂ ਇਲਾਵਾ ਇਕ ਹੋਰ ਚੀਜ਼ ਨਾਲ ਸੁਰਖੀਆਂ 'ਚ ਹਨ। ਅਸਲ 'ਚ ਇਕ ਇੰਟਰਵਿਊ ਦੌਰਾਨ ਸਲਮਾਨ ਨੇ ਵਿਆਹ ਅਤੇ ਫੀਮੇਲ ਪਾਟਨਰਜ਼ ਦੇ ਬਾਰੇ 'ਚ ਕਾਫੀ ਕੁਝ ਕਿਹਾ। ਸਲਮਾਨ ਨੇ ਕਿਹਾ, ''ਸਿੱਧੇ ਸ਼ਬਦਾਂ 'ਚ ਕਹਾਂ ਤਾਂ ਮੇਰੇ ਲਈ ਵਿਆਹ ਇਕ ਬਕਵਾਸ ਹੈ। ਮੇਰੇ ਲਈ ਇਹ ਸਿਰਫ ਪੈਸਿਆਂ ਦੀ ਬਰਬਾਦੀ ਤੋਂ ਇਲਾਵਾ ਕੁਝ ਨਹੀਂ ਹੈ।'' ਸਲਮਾਨ ਨੇ ਅੱਗੇ ਕਿਹਾ, ''ਮੈਂ ਕਦੀ ਵੀ 'ਪਿਆਰ' ਅਤੇ 'ਇੱਸ਼ਕ' ਵਰਗੀਆਂ ਚੀਜ਼ਾਂ 'ਤੇ ਯਕੀਨ ਨਹੀਂ ਕਰਦਾ। ਮੈਨੂੰ ਇਸ ਸ਼ਬਦ ਦੇ ਹੋਣ ਦਾ ਕੋਈ ਕਾਰਨ ਸਮਝ ਨਹੀਂ ਆਉਂਦਾ। ਸਹੀਂ ਮਾਅਨੈ  'ਚ ਜੇਕਰ ਕੋਈ ਚੀਜ਼ ਹੈ ਤਾਂ ਉਹ ਹੈ 'ਜ਼ਰੂਰਤ'। ਹਾਂ ਹੁਣ ਉਸ 'ਤੇ ਡਿਪੈਂਡ ਕਰਦਾ ਹੈ ਕਿ ਕਿਸ ਦੀ ਜ਼ਰੂਰਤ ਵਧੇਰੇ ਅਤੇ ਕਿਸ ਜਗ੍ਹਾ 'ਤੇ ਕਿਹੜੀ ਹੈ।
ਨੇਚਰ 'ਚ ਬਦਲਾਅ ਨੂੰ ਲੈ ਕੇ ਇਹ ਬੋਲੇ ਸਲਮਾਨ...
ਸਲਮਾਨ ਤੋਂ ਜਦੋਂ ਉਨ੍ਹਾਂ ਦੇ ਨੇਚਰ ਅਤੇ ਵਿਵਹਾਰ 'ਚ ਬਦਲਾਅ ਨੂੰ ਲੈ ਕੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ— ਮੈਂ ਹੁਣ ਵੀ ਉਹੀ ਸਲਮਾਨ ਹਾਂ। ਮੈਂ ਹੁਣ ਵੀ ਰਿਕਸ਼ੇ 'ਚ ਬੈਠਦਾ ਹਾਂ ਅਤੇ ਸਾਈਕਿਲਿੰਗ ਕਰਦਾ ਹਾਂ। ਹੁਣ ਕੁਝ ਸਮੇਂ ਪਹਿਲਾਂ ਹੀ ਮੈਂ ਸਾਈਕਿਲਿੰਗ ਕੀਤੀ ਹੈ। ਮੇਰੀ ਲਾਈਫ 'ਚ ਇਕ ਦੌਰ ਸੀ ਜਦੋਂ ਮੈਂ ਚਾਰੇਂ ਪਾਸੇ ਨੈਗੇਟੀਵਿਟੀ ਨਾਲ ਘਿਰ ਚੁੱਕਾ ਸੀ। ਹਾਲਾਂਕਿ ਮੈਂ ਕਦੀ ਵੀ ਇਸ ਬਾਰੇ 'ਚ ਕਿਸੇ ਨਾਲ ਗੱਲ ਨਹੀਂ ਕੀਤੀ। ਗੁਜ਼ਰਦੇ ਸਮੇਂ ਦੇ ਨਾਲ ਆਟੋਮੈਟਿਕ ਮੈਂ ਇਸ 'ਚੋਂ ਵੀ ਬਾਹਰ ਆ ਗਿਆ। ਜਾਣਕਾਰੀ ਮੁਤਾਬਕ 'ਟਿਊਬਲਾਈਟ' ਨੂੰ ਫਿਲਹਾਲ ਦਰਸ਼ਕਾਂ ਅਤੇ ਕ੍ਰਿਟਿਕਸ ਦਾ ਕੁਝ ਖਾਸ ਪ੍ਰਤੀਕਿਰਿਆ ਨਹੀਂ ਮਿਲਿਆ ਹੈ।


Tags: Bollywood CelebrityTubelightSalman khan Marriage ਟਿਊਬਲਾਈਟਸਲਮਾਨ ਖਾਨ