FacebookTwitterg+Mail

'ਟਿਊਬਲਾਈਟ' ਹੋਈ ਫਿਊਜ਼ ਪਰ 2017 ਦਾ ਐਕਸ਼ਨ ਧਮਾਕਾ ਹੈ ਬਾਕੀ, ਇਹ ਹੋਵੇਗੀ 300 ਕਰੋੜੀ ਫਿਲਮ!

salman khan
28 June, 2017 10:26:18 AM

ਮੁੰਬਈ— ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੀ ਫਿਲਮ 'ਟਿਊਬਲਾਈਟ' ਭਲੇ ਹੀ ਦਰਸ਼ਕਾਂ ਦੇ ਗਲੇ ਤੋਂ ਹੇਠਾਂ ਨਹੀਂ ਉਤਰੀ ਪਰ ਸਲਮਾਨ ਇਸੇ ਸਾਲ ਅਗਲੀ ਧਮਾਕੇਦਾਰ ਫਿਲਮ ਨਾਲ ਤਿਆਰ ਹੈ। ਅਸੀਂ ਗੱਲ ਕਰ ਰਹੇ ਹਾਂ ਅਲੀ ਅੱਬਾਸ ਜ਼ਫਰ ਦੀ ਫਿਲਮ 'ਟਾਈਗਰ ਜ਼ਿੰਦਾ ਹੈ' ਦੀ, ਜੋ ਕਿ ਕ੍ਰਿਸਮਸ ਦੇ ਮੌਕੇ ਰਿਲੀਜ਼ ਹੋਣ ਵਾਲੀ ਹੈ।
ਹਾਲਾਂਕਿ 'ਟਿਊਬਲਾਈਟ' ਤੋਂ ਲੋਕਾਂ ਨੂੰ ਕਾਫੀ ਉਮੀਦ ਸੀ ਪਰ ਫਿਲਮ ਨੇ ਸਭ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ। ਬਾਕਸ ਆਫਿਸ 'ਤੇ ਫਿਲਮ ਕਾਫੀ ਧੀਮੀ ਗਤੀ ਤੋਂ ਅੱਗੇ ਵੱਧ ਰਹੀ ਹੈ। ਫਿਲਹਾਲ ਕਾਫੀ ਘੱਟ ਉਮੀਦ ਹੈ ਕਿ ਫਿਲਮ 200 ਕਰੋੜ ਦਾ ਅੰਕੜਾ ਪਾਰ ਕਰ ਪਾਵੇਗੀ ਪਰ ਉੱਥੇ ਦਸੰਬਰ 'ਚ ਆਉਣ ਵਾਲੀ ਫਿਲਮ 'ਟਾਈਗਰ ਜ਼ਿੰਦਾ ਹੈ' ਨਾਲ ਅਸੀਂ ਹੁਣੇ ਵੀ ਇਹ ਉਮੀਦ ਕਰ ਸਕਦੇ ਹਨ, ਕਿਉਂਕਿ ਫਿਲਮ 'ਚ ਸਲਮਾਨ ਖਾਨ ਇਕ ਵਾਰ ਫਿਰ ਜ਼ਬਰਦਸਤ ਐਕਸ਼ਨ ਅਵਤਾਰ 'ਚ ਨਜ਼ਰ ਆਉਣ ਵਾਲੇ ਹਨ।


Tags: Bollywood CelebrityTubelightSalman khanTiger Zinda Haiਸਲਮਾਨ ਖਾਨਟਿਊਬਲਾਈਟ