FacebookTwitterg+Mail

'ਟਾਈਗਰ ਜ਼ਿੰਦਾ ਹੈ' ਦੇ ਸੈੱਟ ਤੋਂ ਸਲਮਾਨ ਦੀ ਇਕ ਹੋਰ ਝਲਕ ਆਈ ਸਾਹਮਣੇ

salman khan
19 August, 2017 08:14:23 PM

ਮੁੰਬਈ— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਆਪਣੀ ਆਉਣ ਵਾਲੀ ਫਿਲਮ 'ਟਾਈਗਰ ਜ਼ਿੰਦਾ ਹੈ' ਦੀ ਸ਼ੂਟਿੰਗ 'ਚ ਵਿਅਸਥ ਹਨ। ਹਾਲ ਹੀ 'ਚ 'ਟਾਈਗਰ ਜ਼ਿੰਦਾ ਹੈ' ਦੇ ਸੈੱਟ ਤੋਂ ਸਲਮਾਨ ਦੀ ਇਕ ਤਸਵੀਰ ਸਾਹਮਣੇ ਆਈ ਹੈ ਜਿਸ 'ਚ ਕਾਫੀ ਖੁਸ਼ ਦਿਖਾਈ ਦੇ ਰਹੇ ਹਨ। ਇਸ ਮੁਸਕਾਨ ਨੂੰ ਦੇਖਣ ਤੋਂ ਬਾਅਦ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸਲਮਾਨ ਆਪਣੀ ਇਸ ਫਿਲਮ ਤੋਂ ਕਾਫੀ ਖੁਸ਼ ਹਨ। ਇਸ ਤਸਵੀਰ 'ਚ ਸਲਮਾਨ ਆਪਣੇ ਕੋ-ਸਟਾਰ ਨਵਾਬ ਸ਼ਾਹ ਨਾਲ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਬੀਤੇ ਦਿਨੀਂ ਵੀ ਸਲਮਾਨ ਦੀਆਂ ਫਿਲਮ ਸੈੱਟ ਤੋਂ ਸ਼ੂਟਿੰਗ ਦੌਰਾਨ ਕਈ ਤਸਵੀਰਾਂ ਵਾਇਰਲ ਹੋ ਚੁੱਕੀਆਂ ਹਨ।
ਤੁਹਾਨੂੰ ਇਹ ਦੱਸ ਦੇਈਏ ਕਿ ਸਲਮਾਨ ਖਾਨ ਅਤੇ ਕੈਟਰੀਨਾ ਕੈਫ ਸਟਾਰਰ ਫਿਲਮ 'ਟਾਈਗਰ ਜ਼ਿੰਦਾ ਹੈ' ਦਾ ਇਹ ਆਖਰੀ ਸ਼ੈਡਿਊਲ ਹੈ ਜਿਸ ਲਈ ਫਿਲਮ ਦੀ ਪੂਰੀ ਟੀਮ ਜ਼ੋਰ ਨਾਲ ਸੈੱਟ 'ਤੇ ਕੰਮ ਕਰ ਰਹੀ ਹੈ। 40 ਦਿਨਾਂ ਦੇ ਇਸ ਸ਼ੈਡਿਊਲ 'ਚ ਕਲਾਈਮੈਕਸ ਸੀਨਜ਼ ਸ਼ੂਟ ਕੀਤੇ ਜਾ ਰਹੇ ਹਨ। ਫਿਲਮ ਨੂੰ ਅਲੀ ਅੱਬਾਸ ਜਫਰ ਨੇ ਡਾਇਰੈਕਟ ਕੀਤਾ ਹੈ। ਇਸ ਤੋਂ ਪਹਿਲਾਂ ਫਿਲਮ ਦੀ ਸ਼ੂਟਿੰਗ ਮੋਰੋਕੋ, ਅਸਟ੍ਰੇਲੀਆ ਅਤੇ ਮੁੰਬਈ 'ਚ ਹੋਈ ਸੀ।


Tags: Bollywood Actress Salman khan Tiger Zinda Hai Ali Abbas Zafar shooting set ਸਲਮਾਨ ਖਾਨ ਟਾਈਗਰ ਜ਼ਿੰਦਾ ਹੈ