FacebookTwitterg+Mail

10 ਸਾਲ ਬਾਅਦ ਬ੍ਰਿਟੇਨ ਪਹੁੰਚੇ ਸਲਮਾਨ ਖਾਨ, ਟਵੀਟ ਕਰਕੇ ਦਿੱਤੀ ਜਾਣਕਾਰੀ

salman khan
21 August, 2017 05:30:20 PM

ਮੁੰਬਈ— ਆਪਣੇ ਦਬੰਗ ਟੂਰ ਦੇ ਸਿਲਸਿਲੇ 'ਚ ਬ੍ਰਿਟੇਨ ਪਹੁੰਚੇ ਅਭਿਨੇਤਾ ਸਲਮਾਨ ਖਾਨ ਦਾ ਕਹਿਣਾ ਹੈ ਕਿ ਉਹ ਇਕ ਦਹਾਕੇ ਬਾਅਦ ਇਸ ਦੇਸ਼ 'ਚ ਪਹੁੰਚੇ ਹਨ। ਸਲਮਾਨ ਨੇ ਬਰਮਿੰਘਮ 'ਚ 16 ਸਤੰਬਰ ਅਤੇ ਲੰਡਨ 'ਚ 17 ਸਤੰਬਰ ਨੂੰ ਆਯੋਜਿਤ ਹੋਣ ਬਾਰੇ ਐਲਾਨ ਕਰਦੇ ਹੋਏ ਟੂਰ ਦਾ ਪੋਸਟਰ ਸ਼ੇਅਰ ਕੀਤਾ ਹੈ ਜਿਸ 'ਚ ਸੋਨਾਕਸ਼ੀ ਸਿਨਹਾ, ਜੈਕਲੀਨ ਫਰਨਾਂਡੀਜ਼, ਪ੍ਰਭੂਦੇਵਾ, ਸੂਰਜ ਪੰਚੋਲੀ, ਬਾਦਸ਼ਾਹ ਅਤੇ ਹੋਰ ਕਈ ਕਲਾਕਾਰ ਨਜ਼ਰ ਆ ਰਹੇ ਹਨ। ਉਨ੍ਹਾਂ ਪੋਸਟਰ ਦੇ ਨਾਲ ਕੈਪਸ਼ਨ 'ਚ ਲਿਖਿਆ, ''ਬ੍ਰਿਟੇਨ 'ਚ 10 ਸਾਲ ਬਾਅਦ ਵਾਪਸੀ...ਤੁਹਾਨੂੰ ਸਭ ਮਿਲਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹਾਂ''। ਇਹ ਟੂਰ ਪਹਿਲਾਂ ਹੀ ਹਾਂਗਕਾਂਗ, ਅਸਟ੍ਰੇਲੀਆ ਅਤੇ ਨਿਊਜ਼ੀਲੈਂਡ 'ਚ ਇਸ ਸਾਲ ਦੀ ਸ਼ੁਰੂਆਤ 'ਚ ਮਾਰਚ 'ਚ ਹੋ ਚੁੱਕਿਆ ਹੈ।


ਸਲਮਾਨ ਖਾਨ ਆਪਣੀ ਆਉਣ ਵਾਲੀ ਫਿਲਮ 'ਟਾਇਗਰ ਜ਼ਿੰਦਾ ਹੈ' 'ਚ ਕੈਟਰੀਨਾ ਕੈਫ ਨਾਲ ਨਜ਼ਰ ਆਉਣਗੇ। ਇਸ ਫਿਲਮ 2012 'ਚ ਆਈ ਫਿਲਮ 'ਏਕ ਥਾ ਟਾਈਗਰ' ਦਾ ਸੀਕਵਲ ਹੈ। ਇਸ ਫਿਲਮ ਦੀ ਸ਼ੂਟਿੰਗ ਅਸਟ੍ਰੇਲੀਆ, ਮੋਰੱਕੋ 'ਚ ਹੋਈ ਹੈ। ਬੀਤੇ ਦਿਨੀਂ ਹੀ ਇਸ ਫਿਲਮ ਤੋਂ ਸਲਮਾਨ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਸਨ ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਹਨ।


Tags: Bollywood Actor Salman khan Dabangg Tour UK Twitter ਸਲਮਾਨ ਖਾਨ ਬਰਮਿੰਘਮ