FacebookTwitterg+Mail

ਸਲਮਾਨ ਦੀ 'ਟਿਊਬਲਾਈਟ' ਦਾ ਸਾਜਿਦ ਖਾਨ ਨੇ ਇੰਝ ਉਡਾਇਆ ਮਖੌਲ ਕਿ ਭੜਕ ਉਠੇ 'ਦਬੰਗ ਖਾਨ'

salman khan
27 September, 2017 12:24:57 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਦਬੰਗ ਖਾਨ ਨਾਲ ਹਰ ਕੋਈ ਪੰਗਾ ਲੈਣ ਤੋਂ ਡਰਦਾ ਹੈ ਪਰ ਬਾਲੀਵੁੱਡ 'ਚ ਇਕ ਅਜਿਹੇ ਸਖਸ਼ ਨੇ ਸਲਮਾਨ ਖਾਨ ਨਾਲ ਪੰਗਾ ਲੈਣ ਦੀ ਹਿੰਮਤ ਕਰ ਲਈ ਦਿੱਤੀ। ਅਸੀਂ ਫਰਾਹ ਖਾਨ ਦੇ ਭਰਾ ਤੇ ਡਾਇਰੈਕਟਰ ਸਾਜਿਦ ਖਾਨ ਦੀ ਗੱਲ ਕਰ ਰਹੇ ਹਾਂ। ਸਾਜਿਦ ਹਮੇਸ਼ਾ ਤੋਂ ਆਪਣੇ ਬਿੰਦਾਸ ਤੇ ਬੇਬਾਕ ਬਿਆਨਾਂ ਲਈ ਜਾਣਿਆ ਜਾਂਦਾ ਹੈ। ਇਸ ਵਾਰ ਸਾਜਿਦ ਨੇ ਦਬੰਗ ਖਾਨ ਬਾਰੇ ਕੁਝ ਅਜਿਹਾ ਬਿਆਨ ਦਿੱਤਾ, ਜੋ ਭਾਈਜਾਨ ਨੂੰ ਪਸੰਦ ਨਹੀਂ ਆਇਆ। ਅਸਲ 'ਚ ਸਾਜਿਦ ਨੇ ਸਲਮਾਨ ਦੀ ਫਿਲਮ 'ਟਿਊਬਲਾਈਟ' ਦੇ ਬਾਕਸ ਆਫਿਸ 'ਤੇ ਅਸਫਲ ਹੋਣ ਦਾ ਮਜ਼ਾਕ ਉਡਾਇਆ। ਸਾਜਿਦ ਨੇ ਇਸ ਫਿਲਮ ਦੇ 'ਫਿਊਜ਼ ਆਫ' ਤੱਕ ਆਖ ਦਿੱਤਾ।

Punjabi Bollywood Tadka

ਇਕ ਇੰਟਰਵਿਊ ਦੌਰਾਨ ਸਾਜਿਦ ਨੇ ਸਲਮਾਨ ਖਾਨ ਦੀ ਫਿਲਮ 'ਟਿਊਬਲਾਈਟ' 'ਚ ਕੂਮੈਂਟ ਕਰਨ ਨੂੰ ਕਿਹਾ, ਜਿਸ ਦੇ ਜਵਾਬ 'ਚ ਉਸ ਨੇ ਬਿਨਾ ਝਿਜਕਦੇ ਹੋਏ ਕਿਹਾ, ''ਫਿਊਜ਼ ਆਫ''। ਮਤਲਬ ਦਬੰਗ ਖਾਨ ਦੀ 'ਟਿਊਬਲਾਈਟ' ਬਾਕਸ ਆਫਿਸ 'ਤੇ ਫਊਜ ਆਫ ਹੋ ਗਈ। ਕਿਹਾ ਜਾਂਦਾ ਹੈ ਕਿ ਸਲਮਾਨ ਨਾਲ ਵਧਦੀਆਂ ਨਜ਼ਦੀਕੀਆਂ ਕਾਰਨ ਸਾਜਿਦ ਖਾਨ ਤੇ ਜੈਕਲੀਨ ਫਰਨਾਂਡਿਜ਼ ਦਾ ਬ੍ਰੇਕਅੱਪ ਹੋਇਆ ਸੀ। ਫਿਲਮ 'ਹਾਊਸਫੁੱਲ' ਤੋਂ ਬਾਅਦ ਜੈਕਲੀਨ ਤੇ ਸਾਜਿਦ ਖਾਨ 'ਚ ਅਫੇਅਰ ਸ਼ੁਰੂ ਹੋ ਗਿਆ ਸੀ ਪਰ ਇਨ੍ਹਾਂ ਦੋਹਾਂ ਦਾ ਰਿਸ਼ਤਾ ਲੰਬੇ ਸਮੇਂ ਤੱਕ ਚੱਲ ਨਾ ਸਕਿਆ। ਕਰੀਅਰ 'ਚ ਸਲਮਾਨ ਨਾਲ ਮਿਲਣ ਤੋਂ ਬਾਅਦ ਸਾਜਿਦ ਤੇ ਜੈਕਲੀਨ ਦੇ ਰਿਸ਼ਤੇ 'ਚ ਦੂਰੀਆਂ ਵਧਣ ਲੱਗੀਆਂ, ਜਿਸ ਕਾਰਨ ਸਾਲ 2013 'ਚ ਸਾਜਿਦ ਤੇ ਜੈਕਲੀਨ ਦਾ ਬ੍ਰੇਕਅੱਪ ਹੋ ਗਿਆ।

Punjabi Bollywood Tadka


Tags: Salman KhanTubelightSajid KhanFarah Khanਟਿਊਬਲਾਈਟਸਲਮਾਨ ਖਾਨਫਰਾਹ ਖਾਨਸਾਜਿਦ ਖਾਨ