FacebookTwitterg+Mail

ਕੰਗਨਾ ਨੇ ਕੀਤੀ 'ਨਾਂਹ' ਤਾਂ ਸਲਮਾਨ ਨੇ ਕੱਢੀਆਂ ਗੰਦੀਆਂ ਗਾਲਾਂ, ਜਾਣੋ ਪੂਰਾ ਮਾਮਲਾ

salman khan
10 October, 2017 03:09:09 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਤੇ ਰਿਤਿਕ ਰੋਸ਼ਨ ਦੇ ਵਿਵਾਦ 'ਚ ਹਾਲ ਹੀ 'ਚ ਇਕ ਨਵਾਂ ਮੋੜ ਆਇਆ ਹੈ। ਰਿਤਿਕ ਨੇ ਜੋ ਉਨ੍ਹਾਂ ਦੇ ਈ-ਮੇਲ ਰਿਵੀਲ ਕੀਤੇ ਹਨ, ਕਥਿਤ ਤੌਰ 'ਤੇ ਉਨ੍ਹਾਂ 'ਚ ਕੰਗਨਾ ਨੇ ਇਹ ਗੱਲ ਸਵੀਕਾਰ ਕੀਤੀ ਹੈ ਕਿ ਸਲਮਾਨ ਖਾਨ ਨੇ ਉਨ੍ਹਾਂ ਨੂੰ ਫਿਲਮ ਆਫਰ ਕੀਤੀ ਸੀ ਪਰ ਜਦੋਂ ਉਹ ਨਹੀਂ ਮੰਨੀ ਤਾਂ ਪਹਿਲਾ ਉਨ੍ਹਾਂ ਨੇ ਕਈ ਫੋਨ ਕੀਤੇ ਅਤੇ ਬਾਅਦ 'ਚ ਉਨ੍ਹਾਂ ਨੇ ਗਾਲਾਂ ਕੱਢੀਆਂ। ਹਾਲ ਹੀ 'ਚ ਇਕ ਅੰਗਰੇਜ਼ੀ ਵੈਬਸਾਈਟ ਨੇ ਕੰਗਨਾ ਦੇ 9 ਅਕਤੂਬਰ 2014 ਵਾਲੇ ਈ-ਮੇਲ ਦਾ ਖੁਲਾਸਾ ਕੀਤਾ ਹੈ, ਜਿਸ 'ਚ ਕੰਗਨਾ ਨੇ ਰਿਤਿਕ ਨੂੰ ਕਿਹਾ, ''ਤੁਸੀਂ ਆਪਣੀ ਫਿਲਮ ਦੇ ਪ੍ਰਮੋਸ਼ਨ ਲਈ 'ਬਿੱਗ ਬੌਸ' 'ਚ ਗਏ ਇਹ ਚੰਗੀ ਗੱਲ ਹੈ। ਮੈਂ ਖੁਸ਼ ਹਾਂ ਕਿ ਤੁਸੀਂ ਸਲਮਾਨ ਨੂੰ ਨਹੀਂ ਮਿਲੇ। ਉਹ ਕਾਫੀ ਅਜੀਬ ਵਿਅਕਤੀ ਹਨ। ਜਦੋਂ ਮੈਂ ਉਨ੍ਹਾਂ ਦੀ ਫਿਲਮ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਹ ਕਹਿਣ ਲੱਗੇ ਕਿ ਕਰੀਨਾ ਇਹ ਫਿਲਮ ਕਰ ਰਹੀ ਹੈ ਪਰ ਇਹ ਫਿਲਮ ਮੈਂ ਤੁਹਾਨੂੰ ਦੇ ਰਿਹਾ ਹਾਂ, ਕਿਉਂਕਿ ਮੈਂ ਕਰੀਨਾ ਦੀ ਮਦਦ ਕਰਨ ਦੀ ਬਜਾਏ ਤੁਹਾਡਾ ਕਰੀਅਰ ਬਣਾਉਣਾ ਚਾਹੁੰਦਾ ਹਾਂ। ਇਹ ਸੁਣ ਕੇ ਮੈਂ ਹੈਰਾਨ ਸੀ ਕਿ ਕੀ ਉਹ ਪਾਗਲ ਹੈ? ਕਰੀਨਾ ਦਾ 'ਬਜਰੰਗੀ ਭਾਈਜਾਨ' ਵਾਲਾ ਰੋਲ ਮੇਰਾ ਕਰੀਅਰ ਕਿਵੇਂ ਬਣਾ ਸਕਦਾ ਹੈ? ਪਤਾ ਨਹੀਂ ਉਹ ਕਿਹੜੀ ਦੁਨੀਆ 'ਚ ਰਹਿੰਦਾ ਹੈ। ਉਸ ਦੀ ਅਜਿਹੀ ਕਿਹੜੀ ਅਦਾਕਾਰਾ ਹੈ, ਜਿਸ ਨੇ ਕਰੀਅਰ ਬਣਾ ਲਿਆ ਹੈ? ਜੋ ਲੋਕ ਮੇਰੇ 'ਤੇ ਪੈਸੇ ਲਗਾਉਂਦੇ ਹਨ ਜਿਵੇਂ ਨਿਰਦੇਸ਼ਕ, ਨਿਰਮਾਤਾ, ਸਟੂਡੀਓਜ਼ ਉਨ੍ਹਾਂ ਨੇ ਮੈਨੂੰ ਸਾਫ ਕਿਹਾ ਸੀ ਕਿ ਇਹ ਫਿਲਮ ਮੇਰੀ ਬ੍ਰ੍ਰਾਂਡ ਇਮੇਜ ਨੂੰ ਖਰਾਬ ਕਰ ਸਕਦੀ ਹੈ।''
ਕੰਗਨਾ ਨੇ ਅੱਗੇ ਕਿਹਾ ਇਮੇਲ 'ਚ ਲਿਖਿਆ, ''ਉਹ ਸਿਰਫ ਮੇਰਾ ਮਜ਼ਾਕ ਬਣਾਉਣਾ ਚਾਹੁੰਦੇ ਸਨ। ਇਕ ਵਾਰ ਉਸ ਨੇ ਮੈਨੂੰ ਕਿਹਾ ਸੀ ਕਿ ਮੈਂ ਕਿਉਂ ਕਈ ਸਾਰੀਆਂ ਫਿਲਮਾਂ 'ਚ ਕੰਮ ਕਰਦੀ ਹੈ। ਕੈਟਰੀਨਾ ਨੂੰ ਦੇਖੋ ਉਹ ਗੁਡ ਲੁਕਿੰਗ ਹੈ, ਜ਼ਿਆਦਾ ਨਹੀਂ ਬੋਲਦੀ ਹੈ।'' ਮੈਂ ਉਸ ਨੂੰ ਕਿਹਾ ਕਿ ਮੈਨੂੰ ਸਲਮਾਨ-ਕੈਟਰੀਨਾ ਨਹੀਂ ਬਣਨਾ। ਇਸ ਗੱਲ 'ਤੇ ਉਹ ਭੜਕ ਗਏ ਅਤੇ ਮੇਰੇ ਲਈ ਗੰਦੀ ਭਾਸ਼ਾ (ਗਾਲਾਂ) ਦਾ ਇਸਤੇਮਾਲ ਕਰਨ ਲੱਗੇ।''


Tags: Kangana ranautHrithik RoshanSalman khan Bigg bossBollywood celebrityਕੰਗਨਾ ਰਣੌਤਰਿਤਿਕ ਰੋਸ਼ਨ