FacebookTwitterg+Mail

ਇਸ ਵਜ੍ਹਾ ਕਰਕੇ ਸੁਸ਼ਾਂਤ ਸਿੰਘ ਰਾਜਪੂਤ 'ਤੇ ਭੜਕੇ ਸਲਮਾਨ ਖਾਨ

salman khan
12 December, 2017 08:13:14 PM

ਮੁੰਬਈ (ਬਿਊਰੋ)— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਕਈ ਵਾਰ ਆਪਣੇ ਗੁੱਸੇ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਇਸ ਵਾਰ ਦਬੰਗ ਖਾਨ ਦਾ ਗੁੱਸਾ ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ 'ਤੇ ਨਿਕਲਿਆ ਹੈ। ਸੂਤਰਾਂ ਮੁਤਾਬਕ ਹਾਲ ਹੀ 'ਚ ਇਕ ਪਾਰਟੀ 'ਚ ਸੁਸ਼ਾਂਤ ਅਤੇ ਆਦਿਤਿਆ ਪੰਚੋਲੀ ਦਾ ਬੇਟਾ ਸੂਰਜ ਪੰਚੋਲੀ ਮੌਜੂਦ ਸਨ। ਉਸ ਮੌਕੇ ਸੁਸ਼ਾਂਤ ਸਿੰਘ ਨੇ ਸੂਰਜ ਪੰਚੋਲੀ ਨਾਲ ਆਪਣੇ ਪੁਰਾਣੇ ਰਵੀਏ ਨਾਲ ਮੁਲਾਕਾਤ ਕੀਤੀ। ਇਸ ਗੱਲ ਦਾ ਸੂਰਜ ਨੂੰ ਬੁਰਾ ਲੱਗਿਆ ਪਰ ਜਦੋਂ ਇਹ ਖਬਰ ਸਲਮਾਨ ਖਾਨ ਦੇ ਕੰਨਾਂ ਤੱਕ ਪਹੁੰਚ ਗਈ।
ਇਹ ਖਬਰ ਸੁਣਦੇ ਹੀ ਸਲਮਾਨ ਨੇ ਇਸ ਗੱਲ ਨੂੰ ਲੈ ਕੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਫੋਨ 'ਤੇ ਜੰਮ ਕੇ ਫਟਕਾਰ ਲਗਾਈ। ਇਹ ਪੂਰਾ ਮਾਮਲਾ ਵੱਧਦਾ ਦੇਖ ਸੁਸ਼ਾਂਤ ਨੇ ਸੂਰਜ ਪੰਚੋਲੀ ਨਾਲ ਕੀਤੇ ਵਿਵਹਾਰ ਨੂੰ ਲੈ ਕੇ ਸਲਮਾਨ ਤੋਂ ਮਾਫੀ ਮੰਗੀ। ਹਾਲਾਕਿ, ਸੁਸ਼ਾਂਤ ਦੇ ਇਸ ਬੁਰੇ ਵਿਵਹਾਰ ਦੇ ਪਿੱਛੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀ ਚੱਲ ਸਕਿਆ ਪਰ ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਸੁਸ਼ਾਂਤ ਦਾ ਇਸ ਤਰ੍ਹਾਂ ਦਾ ਵਿਵਹਾਰ ਦੇਖਣ ਨੂੰ ਮਿਲਿਆ ਹੋਵੇ। ਇਸ ਤੋਂ ਪਹਿਲਾਂ ਫਿਲਮ 'ਰਾਬਤਾ' ਦੀ ਪ੍ਰੈਸ ਕਾਨਫਰੈਂਸ ਦੌਰਾਨ ਸੁਸ਼ਾਂਤ ਕਾਫੀ ਨਾਰਾਜ਼ ਹੋ ਕੇ ਉੱਥੇ ਮੌਜੂਦ ਲੋਕਾਂ 'ਤੇ ਬਹਿਸ ਕਰਨ 'ਤੇ ਉਤਰ ਆਏ। ਇਸ ਤੋਂ ਇਲਾਵਾ ਸਲਮਾਨ 22 ਦਸੰਬਰ ਨੂੰ 'ਟਾਈਗਰ ਜ਼ਿੰਦਾ ਹੈ' ਨਾਲ ਸਿਨੇਮਾਘਰਾਂ 'ਚ ਦਸਤਕ ਦੇ ਰਹੇ ਹਨ।


Tags: Salman Khan Sushant Singh Rajput Sooraj Pancholi Aditya Pancholi Misbehaviour Bollywood Actor