FacebookTwitterg+Mail

ਪ੍ਰੇਮਿਕਾ ਨੂੰ ਸਪੋਰਟ ਕਰਨਾ ਸਲਮਾਨ ਨੂੰ ਪਿਆ ਮਹਿੰਗਾ, ਸੁਣੀਆਂ ਖਰੀਆਂ-ਖੋਟੀਆਂ

salman khan
15 January, 2018 12:10:43 PM

ਮੁੰਬਈ(ਬਿਊਰੋ)— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੇ ਅਦਾਕਾਰਾ ਯੂਲੀਆ ਵੰਤੂਰ ਦੇ ਆਉਣ ਵਾਲੇ ਗੀਤ ਦਾ ਪਹਿਲਾ ਲੁੱਕ ਆਪਣੇ ਟਵਿਟਰ ਹੈਂਡਲ 'ਤੇ ਸ਼ੇਅਰ ਕੀਤਾ ਹੈ। ਸਲਮਾਨ ਖਾਨ ਨੇ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ— ''ਆਲ ਦਿ ਬੈਸਟ ਯੂਲੀਆ ਵੰਤੂਰ ਤੇ ਮਨੀਸ਼ ਪਾਲ, ਤੁਹਾਡੇ ਆਉਣ ਵਾਲੇ ਸਿੰਗਲ ਸਾਂਗ 'ਹਰਜਾਈ' ਲਈ।''

ਟਾਈਗਰ ਵਲੋਂ ਸੋਸ਼ਲ ਮੀਡੀਆ 'ਤੇ ਗੀਤ ਦਾ ਪਹਿਲਾ ਲੁੱਕ ਪੋਸਟ ਹੋਣ ਤੋਂ ਬਾਅਦ ਹੀ ਪ੍ਰਸ਼ੰਸਕਾਂ ਨੇ ਯੂਲੀਆ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ।

ਕਈ ਪ੍ਰਸ਼ੰਸਕ ਬੋਲ ਰਹੇ ਹਨ ਕਿ ਸਲਮਾਨ ਹੁਣ ਸਾਰਿਆ ਦਾ ਕਰੀਅਰ ਬਣਾਉਣਾ ਬੰਦ ਕਰੇ। ਉੱਥੇ ਕਿਸੇ ਨੇ ਕਿਹਾ, ''ਪਲੀਜ਼ ਸਿੰਗਿਗ ਛੱਡ ਦਿਓ ਯੂਲੀਆ। ਸਾਡੇ 'ਤੇ ਰਹਿਮ ਕਰੋ।

ਇਕ ਯੂਜ਼ਰ ਨੇ ਰਿਪਲਾਈ 'ਚ ਲਿਖਿਆ— ਯੂਲੀਆ ਨੂੰ ਅਜਿਹੇ ਹੀ ਗੀਤ ਗਾਉਣ ਦਿਓ, 'ਰੇਸ 3' 'ਚ ਨਾ ਲਿਓ। ਦਰਸ਼ਕ ਥੀਏਟਰ ਛੱਡ ਕੇ ਬਾਹਰ ਨਿਕਲ ਜਾਣਗੇ। 


ਜ਼ਿਕਰਯੋਗ ਹੈ ਕਿ ਇਸ ਗੀਤ ਦਾ ਪਹਿਲਾ ਲੁੱਕ ਟੀ-ਸੀਰੀਜ਼ ਵੱਲੋਂ ਜਾਰੀ ਕੀਤਾ ਗਿਆ ਹੈ। ਗੀਤ ਦੇ ਪੋਸਟਰ 'ਚ ਮਨੀਸ਼ ਪਾਲ ਵੀ ਨਜ਼ਰ ਆ ਰਹੇ ਹਨ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਸਲਮਾਨ ਖਾਨ ਜਲਦ ਹੀ ਫਿਲਮ 'ਰੇਸ 3' 'ਚ ਨਜ਼ਰ ਆਉਣਗੇ।

 


Tags: Salman KhanIulia Vantur Manish PaulHarjai First LookTwitterਸਲਮਾਨ ਖਾਨ ਯੂਲੀਆ ਵੰਤੂਰ

Edited By

Chanda Verma

Chanda Verma is News Editor at Jagbani.