FacebookTwitterg+Mail

ਸਲਮਾਨ ਨੂੰ ਛੱਡ ਇਸ ਸ਼ਖਸ ਨਾਲ ਇਸ਼ਕ ਫਰਮਾਉਂਦੀ ਦਿਖੀ ਯੂਲੀਆ, ਇਹ ਹੈ ਸਬੂਤ

salman khan
16 January, 2018 10:58:26 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦੀ ਪ੍ਰੇਮਿਕਾ ਯੂਲੀਆ ਵੰਤੂਰ ਇੰਨੀ ਉਨ੍ਹਾਂ ਨੂੰ ਛੱਡ ਕੇ ਮਨੀਸ਼ ਪਾਲ ਨਾਲ ਇਸ਼ਕ ਲੜਾ ਰਹੀ ਹੈ। ਦੋਵਾਂ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ 'ਚ ਦੋਵੇਂ ਇਕ-ਦੂਜੇ ਦੇ ਕਾਫੀ ਕਰੀਬ ਨਜ਼ਰ ਆ ਰਹੇ ਹਨ। ਅਸਲ 'ਚ ਯੂਲੀਆ ਗਾਇਕਾ ਬਣ ਚੁੱਕੀ ਹੈ ਤੇ ਐਕਟਰ ਮਨੀਸ਼ ਪਾਲ ਵੀ ਗਾਇਕ ਬਣ ਗਏ ਹਨ। ਦੋਵਾਂ ਦਾ ਅਗਲਾ ਸਿੰਗਲ ਟਰੈਕ 'ਹਰਜਾਈ' ਹੈ, ਜਿਸ ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ। ਇਸ ਬਾਰੇ ਸਲਮਾਨ ਖਾਨ ਨੇ ਆਪਣੇ ਟਵਿਟਰ ਅਕਾਊਂਟ 'ਤੇ ਜਾਣਕਾਰੀ ਦਿੱਤੀ ਹੈ।

ਦੱਸਣਯੋਗ ਹੈ ਕਿ ਟੀ-ਸੀਰੀਜ਼ ਦੇ ਗੀਤ ਨੂੰ ਮਨੀਸ਼ ਪਾਲ, ਯੂਲੀਆ ਵੰਤੂਰ ਤੇ ਸਚਿਨ ਗੁਪਤਾ ਨੇ ਗਾਇਆ ਹੈ। ਮਨੀਸ਼ ਟੀ. ਵੀ. 'ਤੇ ਬਤੌਰ ਪ੍ਰੇਜੈਂਟਰ ਨਜ਼ਰ ਆਉਂਦੇ ਰਹਿੰਦੇ ਹਨ ਤੇ ਉਹ ਬਾਲੀਵੁੱਡ 'ਚ ਵੀ ਡੈਬਿਊ ਕਰ ਚੁੱਕੇ ਹਨ ਪਰ ਇਹ ਪਹਿਲਾਂ ਮੌਕਾ ਹੋਵੇਗਾ ਜਗੋਂ ਉਹ ਬਤੌਰ ਗਾਇਕ ਨਜ਼ਰ ਆਉਣਗੇ। ਮਜ਼ੇਦਾਰ ਇਹ ਹੈ ਕਿ ਯੂਲੀਆ ਹਿੰਦੀ ਗੀਤ ਗਾ ਰਹੀ ਹੈ ਪਰ ਉਸ ਦੀ ਹਿੰਦੀ 'ਚ ਵੀ ਇੰਗਲੀਸ਼ ਦਾ ਟਚ ਹੈ। ਗੀਤ ਇਮੋਸ਼ਨਲ (ਭਾਵੁਕ) ਹੈ ਤੇ ਮਨੀਸ਼ ਪਾਲ ਤੇ ਯੂਲੀਆ ਦੋਵੇਂ ਹੀ ਰੋਂਦੇ ਦਿਖਾਈ ਦੇ ਰਹੇ ਹਨ।

Punjabi Bollywood Tadka


Tags: Maniesh PaulSalman KhanIulia VanturSachin GuptaHarjaiBollywood Celebrity

Edited By

Sunita

Sunita is News Editor at Jagbani.