FacebookTwitterg+Mail

'ਸੁਲਤਾਨ' ਨੇ ਤਹਿਰਾਨ ਕੌਮਾਂਤਰੀ ਖੇਡ ਫਿਲਮ ਮਹਾਉਤਸਵ 'ਚ ਜਿੱਤੇ 3 ਪੁਰਸਕਾਰ

salman khan
23 January, 2018 09:07:20 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੀ ਫਿਲਮ 'ਸੁਲਤਾਨ' ਨੇ ਤਹਿਰਾਨ ਅੰਤਰਰਾਸ਼ਟਰੀ ਖੇਡ ਫਿਲਮ ਮਹਾਉਤਸਵ ਵਿਚ ਚੋਟੀ ਦੇ 3 ਪੁਰਸਕਾਰ ਜਿੱਤੇ ਹਨ। ਇਸ ਵਿਚ ਸਰਵਸ੍ਰੇਸ਼ਠ ਅਭਿਨੇਤਾ ਦਾ ਪੁਰਸਕਾਰ ਸਲਮਾਨ ਨੂੰ ਅਤੇ ਸਰਵਸ੍ਰੇਸ਼ਠ ਅਦਾਕਾਰਾ ਦਾ ਪੁਰਸਕਾਰ ਅਨੁਸ਼ਕਾ ਸ਼ਰਮਾ ਨੂੰ ਮਿਲਿਆ। ਸਲਮਾਨ ਨੇ ਰੋਮਾਂਟਿਕ ਕੁਸ਼ਤੀ ਡਰਾਮਾ ਫਿਲਮ ਵਿਚ 'ਸੁਲਤਾਨ' ਦਾ ਕਿਰਦਾਰ ਨਿਭਾਇਆ ਸੀ। ਉਸ ਨੂੰ ਸਰਵਸ੍ਰੇਸ਼ਠ ਅਭਿਨੇਤਾ ਦਾ ਪੁਰਸਕਾਰ ਦਿੱਤਾ ਗਿਆ। ਨਿਰਦੇਸ਼ਕ ਅਲੀ ਅੱਬਾਸ ਜਫਰ ਨੇ ਵੀ ਪੁਰਸਕਾਰ ਜਿੱਤਿਆ। ਉਨ੍ਹਾਂ ਨੂੰ ਲਾਂਗ ਨੈਰੇਟਿਵ ਖੰਡ ਵਿਚ ਸਰਵਸ੍ਰੇਸ਼ਠ ਨਿਰਦੇਸ਼ਕ ਲਈ ਆਨਰੇਰੀ ਡਿਪਲੋਮਾ ਦਿੱਤਾ ਗਿਆ। ਜਫਰ ਨੇ ਕਿਹਾ ਕਿ ਸੁਲਤਾਨ ਨੇ ਆਪਣੀ ਜ਼ਬਰਦਸਤ ਕਹਾਣੀ, ਅਭਿਨੈ ਅਤੇ ਈਮਾਨਦਾਰ ਆਸਥਾ ਰਾਹੀਂ ਸੰਸਕ੍ਰਿਤੀ ਤੇ ਭਾਸ਼ਾ ਦੀਆਂ ਸਰਹੱਦਾਂ ਨੂੰ ਪਾਰ ਕੀਤਾ ਹੈ।


Tags: SultanSalman Khan Tehran International Sports Film FestivalBollywood Celebrity

Edited By

Sunita

Sunita is News Editor at Jagbani.