FacebookTwitterg+Mail

ਸਲਮਾਨ ਦੇ ਟੀ. ਵੀ. ਸ਼ੋਅ '10 ਕਾ ਦਮ' ਦਾ ਦੂਜਾ ਟੀਜ਼ਰ ਹੋਇਆ ਰਿਲੀਜ਼

salman khan
11 March, 2018 02:00:56 PM

ਮੁੰਬਈ (ਬਿਊਰੋ)— 'ਬਿੱਗ ਬੌਸ' ਤੋਂ ਬਾਅਦ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਆਪਣੇ ਮਸ਼ਹੂਰ ਟੀ. ਵੀ. ਸ਼ੋਅ '10 ਕਾ ਦਮ' ਨਾਲ ਛੋਟੇ ਪਰਦੇ 'ਤੇ ਵਾਪਸੀ ਕਰਨ ਜਾ ਰਹੇ ਹਨ। ਹਾਲ ਹੀ 'ਚ ਸੋਨੀ ਚੈਨਲ ਨੇ ਆਪਣੇ ਅਧਿਕਾਰਕ ਟਵਿਟਰ ਅਕਾਊਂਟ 'ਤੇ ਸ਼ੋਅ ਦਾ ਦੂਜਾ ਟੀਜ਼ਰ ਜਾਰੀ ਕੀਤਾ ਹੈ ਜਿਸ 'ਚ ਸਲਮਾਨ ਆਪਣੇ ਫੈਨਜ਼ ਨੂੰ ਕਹਿ ਰਹੇ ਹਨ- ਮੈਂ ਆ ਰਿਹਾ ਹਾਂ। ਇਸ ਟੀਜ਼ਰ 'ਚ ਸਲਮਾਨ ਦੀ ਜ਼ਬਰਦਸਤ ਝਲਕ ਦੇਖਣ ਨੂੰ ਮਿਲ ਰਹੀ ਹੈ।

ਫਿਲਹਾਲ ਮੇਕਰਜ਼ ਸ਼ੋਅ ਨੂੰ ਐਪ 'ਚ ਬਣਾਉਣ ਦੀਆਂ ਤਿਆਰੀਆਂ 'ਚ ਰੁੱਝੇ ਹੋਏ ਹਨ ਤਾਂ ਜੋ ਲੋਕ ਇਸ ਸ਼ੋਅ 'ਚ ਸ਼ਾਮਿਲ ਹੋਣ ਦਾ ਮੌਕਾ ਜਿੱਤ ਸੱਕਣ। ਇਹ ਐਪ ਜਲਦ ਹੀ ਰਿਲੀਜ਼ ਹੋ ਜਾਵੇਗਾ। ਚੈਨਲ ਮੁਤਾਬਕ ਇਸ ਦੂਜੀ ਸਕ੍ਰੀਨ ਰਾਹੀਂ ਜ਼ਿਆਦਾ ਤੋਂ ਜ਼ਿਆਦਾ ਪ੍ਰਸ਼ੰਸਕ ਇਸ ਸ਼ੋਅ ਨਾਲ ਜੁੜੇਗਾ। ਚੈਨਲ ਦੀ ਇਸ ਯੋਜਨਾ ਨੇ ਉਨ੍ਹਾਂ ਦੇ ਦੂਜੇ ਸ਼ੋਅ 'ਕੌਣ ਬਣੇਗਾ ਕਰੋੜਪਤੀ' 'ਚ ਸ਼ਾਨਦਾਰ ਕੰਮ ਕੀਤਾ ਸੀ। ਹਾਲਾਂਕਿ ਸਲਮਾਨ ਦੇ '10 ਕਾ ਦਮ' ਸ਼ੋਅ ਨੂੰ ਦੇਖਣ ਲਈ ਪ੍ਰਸ਼ੰਸਕਾਂ ਨੂੰ ਜੂਨ ਮਹੀਨੇ ਤੱਕ ਇੰਤਜ਼ਾਰ ਕਰਨਾ ਹੋਵੇਗਾ ਕਿਉਂਕਿ ਸਲਮਾਨ ਫਿਲਹਾਲ ਆਪਣੀ ਅਗਲੀ ਫਿਲਮ 'ਰੇਸ 3' ਦੀ ਸ਼ੂਟਿੰਗ 'ਚ ਬਿਜ਼ੀ ਹਨ।


Tags: Salman Khan 10 Ka Dum Promo Race 3 Twitter Tv Show

Edited By

Kapil Kumar

Kapil Kumar is News Editor at Jagbani.