FacebookTwitterg+Mail

ਸਲਮਾਨ ਦੀ ਸਲਾਮਤੀ ਦੀ ਦੁਆ ਮੰਗਣ ਅਰਪਿਤਾ ਨਾਲ ਸਿੱਧੀਵਿਨਾਇਕ ਮੰਦਰ ਪੁੱਜੀ ਕੈਟਰੀਨਾ

salman khan
05 April, 2018 11:05:09 AM

ਮੁੰਬਈ (ਬਿਊਰੋ)— ਅੱਜ ਸਲਮਾਨ ਖਾਨ 'ਤੇ ਵੱਡਾ ਫੈਸਲਾ ਆਉਣ ਵਾਲਾ ਹੈ। ਕਾਲਾ ਹਿਰਨ ਸ਼ਿਕਾਰ ਦੇ ਮਾਮਲੇ ਵਿਚ ਜੋਧਪੁਰ ਦੀ ਸੀ. ਜੇ. ਐੱਮ. ਕੋਰਟ ਸਲਮਾਨ ਸਮੇਤ ਹੋਰ ਲੋਕਾਂ ਦੇ ਖਿਲਾਫ ਆਪਣਾ ਫੈਸਲਾ ਸੁਣਾਏਗੀ। ਬੀਤੇ ਦਿਨ ਸਲਮਾਨ ਖਾਨ ਜੋਧਪੁਰ ਰਵਾਨਾ ਹੋਏ ਸਨ। ਮੰਗਲਵਾਰ ਰਾਤ ਸਲਮਾਨ ਦੀ ਸਲਾਮਤੀ ਦੀ ਦੁਆ ਮੰਗਣ ਲਈ ਕੈਟਰੀਨਾ ਕੈਫ ਉਨ੍ਹਾਂ ਦੀ ਭੈਣ ਅਰਪਿਤਾ ਨਾਲ ਸਿੱਧੀਵਿਨਾਇਕ ਮੰਦਰ ਪੁੱਜੀ ਸੀ। ਸਿੱਧੀਵਿਨਾਇਕ ਮੰਦਰ ਵਿਚ ਅਰਪਿਤਾ ਅਤੇ ਕੈਟਰੀਨਾ ਦੀਆਂ ਇਹ ਤਸਵੀਰਾਂ ਕਲਿਕ ਕੀਤੀਆਂ ਗਈਆਂ।

Punjabi Bollywood Tadka
ਅਰਪਿਤਾ ਨਾਲ ਉਨ੍ਹਾਂ ਦਾ ਬੇਟਾ ਆਹਿਲ ਵੀ ਮੌਜੂਦ ਸੀ। ਦੱਸ ਦਈਏ ਕਿ ਬੀਤੀ ਸ਼ਾਮ ਹੀ ਸਲਮਾਨ ਖਾਨ ਜੋਧਪੁਰ ਪਹੁੰਚ ਚੁੱਕੇ ਹਨ। ਉਨ੍ਹਾਂ ਨਾਲ ਉਨ੍ਹਾਂ ਦੀਆਂ ਦੋਵੇਂ ਭੈਣਾਂ ਅਰਪਿਤਾ ਅਤੇ ਅਲਵਿਰਾ ਵੀ ਹਨ ਪਰ ਜੋਧਪੁਰ ਜਾਣ ਤੋਂ ਇਕ ਦਿਨ ਪਹਿਲਾਂ ਅਰਪਿਤਾ ਸਿੱਧੀਵਿਨਾਇਕ ਮੰਦਰ ਪਹੁੰਚੀ ਅਤੇ ਆਪਣੇ ਭਰਾ ਲਈ ਦੁਆ ਮੰਗੀ।

Punjabi Bollywood Tadka
ਇਸ ਤੋਂ ਪਹਿਲਾਂ ਅਰਪਿਤਾ ਆਪਣੇ ਬੇਟੇ ਦੇ ਬਰਥਡੇ ਲਈ ਅਬੁਧਾਬੀ 'ਚ ਸਨ। ਉੱਥੇ ਖਾਨ ਪਰਿਵਾਰ ਨੇ ਮਿਲ ਕੇ ਇਸ ਖਾਸ ਮੌਕੇ ਨੂੰ ਸੈਲੀਬਰੇਟ ਕੀਤਾ। ਬਾਅਦ ਵਿਚ ਜਦੋਂ ਅਰਪਿਤਾ ਮੁੰਬਈ ਆਈ ਤਾਂ ਆਹਿਲ ਨਾਲ ਕੈਟਰੀਨਾ ਨਜ਼ਰ ਆਈ ਸੀ। ਉਸੇ ਰਾਤ ਇਹ ਦੋਵੇਂ ਮੰਦਰ ਪਹੁੰਚੀਆਂ।
Punjabi Bollywood Tadka
ਦੱਸ ਦਈਏ ਕਿ ਸਾਲ 1998 ਵਿਚ ਸਲਮਾਨ ਖਾਨ, ਸੈਫ ਅਲੀ ਖਾਨ, ਤੱਬੂ, ਨੀਲਮ ਅਤੇ ਸੋਨਾਲੀ ਬੇਂਦਰੇ ਫਿਲਮ 'ਹਮ ਸਾਥ ਸਾਥ ਹੈ' ਦੀ ਸ਼ੂਟਿੰਗ ਲਈ ਪੁੱਜੇ ਸਨ। ਇਸ ਦੌਰਾਨ ਇਨ੍ਹਾਂ ਪੰਜਾਂ 'ਤੇ ਕਾਲੇ ਹਿਰਨ ਦੇ ਸ਼ਿਕਾਰ ਦਾ ਦੋਸ਼ ਲੱਗਾ। ਫਿਲਮ ਤਾਂ ਸੁਪਰ ਹਿੱਟ ਰਹੀ ਸੀ ਪਰ ਸਲਮਾਨ ਸਮੇਤ ਪੰਜ ਸਿਤਾਰੇ ਇਕ ਅਜਿਹੇ ਮੁਕੱਦਮੇ ਵਿਚ ਘਿਰ ਗਏ ਜੋ ਵੀਹ ਸਾਲ ਚੱਲਿਆ ਅਤੇ ਹੁਣ ਹਿਰਨਾਂ ਦੇ ਸ਼ਿਕਾਰ ਨਾਲ ਜੁੜੇ ਚਾਰ ਕੇਸ ਦੇ ਆਖਰੀ ਕੇਸ ਵਿਚ ਅੱਜ ਫੈਸਲਾ ਆ ਰਿਹਾ ਹੈ।
Punjabi Bollywood Tadka


Tags: Salman KhanBlack Buck Case Saif Ali Khan Neelam Tabu Sonali Bendre Hum Saath Saath HainArpita KhanKatrina Kaif

Edited By

Manju

Manju is News Editor at Jagbani.