ਮੁੰਬਈ(ਬਿਊਰੋ)— ਸਲਮਾਨ ਖਾਨ ਨੂੰ ਕਾਲੇ ਹਿਰਨ ਦੇ ਸ਼ਿਕਾਰ ਮਾਮਲੇ 'ਚ 5 ਸਾਲ ਦੀ ਸਜ਼ਾ ਹੋ ਗਈ ਹੈ, ਜਿਸ ਤੋਂ ਬਾਅਦ ਉਨ੍ਹਾਂ ਦੀਆਂ ਫਿਲਮ ਦੇ ਨਾਵਾਂ ਨੂੰ ਸੋਸ਼ਲ ਮੀਡੀਆ ਯੂਜ਼ਰਸ ਫਨੀ ਅੰਦਾਜ਼ 'ਚ ਕੁਝ ਇੰਝ ਦੱਸ ਰਹੇ ਹਨ।

'ਮੈਂਨੇ ਪਿਆਰ ਕੀਆ' ਫਿਲਮ ਸਲਮਾਨ ਖਾਨ ਦੀ ਪਹਿਲੀ ਫਿਲਮ ਸੀ। 'ਮੈਂਨੇ ਪਿਆਰ ਕਿਉਂ ਕੀਆ' ਇਕ ਕਾਮੇਡੀ ਮੂਵੀ ਹੈ, ਜਿਸ 'ਚ ਸਲਮਾਨ ਨਾਲ ਸੁਸ਼ਮਿਤਾ ਸੇਨ, ਕੈਟਰੀਨਾ ਕੈਫ ਅਤੇ ਸੋਹੇਲ ਖਾਨ ਸਨ।

'ਪਿਆਰ ਕੀਆ ਤੋਂ ਡਰਨਾ ਕਿਆ' ਫਿਲਮ 'ਚ ਸਲਮਾਨ, ਕਾਜੋਲ ਅਤੇ ਅਰਬਾਜ਼ ਖਾਨ ਸਨ।

ਸੁਪਰਹਿੱਟ ਫਿਲਮ 'ਹਮ ਦਿਲ ਦੇ ਚੁੱਕੇ ਸਨਮ' 'ਚ ਸਲਮਾਨ ਅਤੇ ਐਸ਼ਵਰਿਆ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ, ਇਸ ਫਿਲਮ 'ਚ ਅਜੈ ਦੇਵਗਨ ਵੀ ਸਨ।

'ਕਹੀਂ ਪਿਆਰ ਨਾ ਹੋ ਜਾਏ' 'ਚ ਸਲਮਾਨ ਦੀ ਸਹਿ-ਅਦਾਕਾਰਾ ਰਾਣੀ ਮੁਖਰਜੀ ਸੀ।

'ਹਰ ਦਿਲ ਜੋ ਪਿਆਰ ਕਰੇਗਾ' 'ਚ ਸਲਮਾਨ ਨਾਲ ਪ੍ਰਿਟੀ ਜ਼ਿੰਟਾ ਅਤੇ ਰਾਣੀ ਮੁਖਰਜੀ ਸੀ।

'ਵਿਆਹ ਕਰ ਕੇ ਫੱਸ ਗਿਆ ਯਾਰ' ਫਿਲਮ 'ਚ ਸਲਮਾ ਨਾਲ ਸ਼ਿਲਪਾ ਸ਼ੈਟੀ ਨੇ ਅਹਿਮ ਕਿਰਦਾਰ ਨਿਭਾਇਆ ਸੀ।

'ਬੀਵੀ ਨੰਬਰ 1' 'ਚ ਸਲਮਾਨ ਖਾਨ ਨਾਲ ਸੁਸ਼ਮਿਤਾ ਸੇਨ ਅਤੇ ਕਰਿਸ਼ਮਾ ਕਪੂਰ ਵੀ ਸਨ।

'ਗੌਡ ਤੁਸੀਂ ਗਰੇਟ ਹੋ' 'ਚ ਸਲਮਾਨ ਖਾਨ ਨਾਲ ਅਮਿਤਾਭ ਬੱਚਨ, ਪ੍ਰਿਯੰਕਾ ਚੋਪੜਾ ਅਤੇ ਸੋਹੇਲ ਖਾਨ ਸਨ।
