FacebookTwitterg+Mail

ਸਲਮਾਨ ਖਾਨ ਨਾਲ ਇਸ ਫਿਲਮ 'ਚ ਨਜ਼ਰ ਆਵੇਗਾ ਸੁਨੀਲ ਗਰੋਵਰ

salman khan
20 April, 2018 06:47:18 PM

ਮੁੰਬਈ (ਬਿਊਰੋ)— 'ਦਿ ਕਪਿਲ ਸ਼ਰਮਾ ਸ਼ੋਅ' ਛੱਡਣ ਤੋਂ ਬਾਅਦ ਅਭਿਨੇਤਾ ਤੇ ਕਾਮੇਡੀਅਨ ਸੁਨੀਲ ਗਰੋਵਰ ਇੰਡਸਟਰੀ 'ਚ ਆਪਣੇ ਦਮ 'ਤੇ ਕੁਝ ਵੱਖਰਾ ਕਰਨ ਦੀ ਕੋਸ਼ਿਸ਼ 'ਚ ਲੱਗੇ ਹੋਏ ਹਨ। ਆਪਣੇ ਵੈੱਬ ਸ਼ੋਅ 'ਜਿਓ ਧਨ ਧਨਾ ਧਨ' 'ਚ ਸੁਨੀਲ, ਸ਼ਿਲਪਾ ਸ਼ਿੰਦੇ ਨਾਲ ਨਜ਼ਰ ਆ ਰਹੇ ਹਨ। ਇੰਨਾ ਹੀ ਹਾਲ ਹੀ 'ਚ ਵਿਸ਼ਾਲ ਭਾਰਦਵਾਜ ਨੇ ਉਨ੍ਹਾਂ ਨੂੰ ਆਪਣੀ ਆਉਣ ਵਾਲੀ ਫਿਲਮ 'ਮਨਮਰਜ਼ੀਆਂ' ਦਾ ਆਫਰ ਦਿੱਤਾ ਹੈ। ਇਸ ਫਿਲਮ 'ਚ ਸੁਨੀਲ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ। ਉੱਥੇ ਹੀ ਸੁਨੀਲ ਹੱਥ ਇਕ ਨਵਾਂ ਪ੍ਰੋਜੈਕਟ ਲੱਗਾ ਹੈ। ਦਰਸਅਲ, ਸਲਮਾਨ ਖਾਨ ਅਤੇ ਪ੍ਰਿਯੰਕਾ ਚੋਪੜਾ ਦੀ ਫਿਲਮ 'ਭਾਰਤ' 'ਚ ਸੁਨੀਲ ਦੀ ਐਂਟਰੀ ਹੋਈ ਹੈ। ਇਸ ਫਿਲਮ ਅਗਲੇ ਸਾਲ ਈਦ ਮੌਕੇ ਰਿਲੀਜ਼ ਹੋਵੇਗੀ।
ਦੱਸਣਯੋਗ ਹੈ ਕਿ 'ਭਾਰਤ' ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਫਿਲਮ 'ਚ ਸੁਨੀਲ, ਸਲਮਾਨ ਦੇ ਦੋਸਤ ਦਾ ਕਿਰਦਾਰ ਨਿਭਾਅ ਸਕਦੇ ਹਨ। ਫਿਲਮ 'ਚ ਸਲਮਾਨ ਦਾ ਕਿਰਦਾਰ ਬੇਹੱਦ ਦਿਲਚਸਪ ਹੋਣ ਵਾਲਾ ਹੈ। ਫਿਲਮ ਦਾ ਨਿਰਦੇਸ਼ਨ ਅਲੀ ਅੱਬਾਸ ਜ਼ਫਰ ਕਰ ਰਹੇ ਹਨ। ਇਸ ਤੋਂ ਪਹਿਲਾਂ ਸੁਨੀਲ 'ਗਜਨੀ', 'ਹੀਰੋਪੰਤੀ', 'ਬਾਗੀ', 'ਗੱਬਰ ਇਜ਼ ਬੈਕ' ਵਰਗੀਆਂ ਹਿੱਟ ਫਿਲਮਾਂ 'ਚ ਕੰਮ ਕਰ ਚੁੱਕੇ ਹਨ।


Tags: Salman Khan Sunil Grover Bharat Jio Dhan Dhana Dhan Ali Abbas Zafar Tv Actor

Edited By

Kapil Kumar

Kapil Kumar is News Editor at Jagbani.