FacebookTwitterg+Mail

ਸਲਮਾਨ ਦੇ ਜੇਲ 'ਚੋਂ ਬਾਹਰ ਆਉਣ 'ਤੇ ਵੀ ਪਰਿਵਾਰ ਨੂੰ ਆਖਿਰ ਕਿਉਂ ਨਹੀਂ ਮਿਲ ਰਿਹੈ ਸੁੱਖ ਦਾ ਸਾਹ

salman khan
21 April, 2018 05:25:46 PM

ਮੁੰਬਈ(ਬਿਊਰੋ)— ਕਾਲੇ ਹਿਰਨ ਸ਼ਿਕਾਰ ਮਾਮਲੇ 'ਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਸਲਮਾਨ ਖਾਨ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਪਰ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਵੀ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਹੁਣ ਤੱਕ ਸੁੱਖ ਦਾ ਸਾਹ ਨਹੀਂ ਲਿਆ ਹੈ। ਅਸਲ 'ਚ ਸਲਮਾਨ ਤਾਂ ਆਪਣੀ ਫਿਲਮ ਦੀ ਸ਼ੂਟਿੰਗ ਦੇ ਚੱਕਰ 'ਚ ਦੇਸ਼ ਤੋਂ ਬਾਹਰ ਹਨ ਪਰ ਉਨ੍ਹਾਂ ਦੇ ਘਰਵਾਲੇ ਮੀਡੀਆ ਦੇ ਸਵਾਲਾਂ ਤੋਂ ਤੰਗ ਆ ਗਏ ਹਨ। ਅਸਲ 'ਚ ਸਲਮਾਨ ਦੀ ਅਗਲੀ ਫਿਲਮ 'ਭਾਰਤ' ਕੋਰੀਅਨ ਫਿਲਮ 'ਓਡ ਟੂ ਮਾਏ ਫਾਦਰ' ਦਾ ਹਿੰਦੀ ਰੀਮੇਕ ਹੈ।

Punjabi Bollywood Tadka

ਇਹ ਫਿਲਮ ਪਿਤਾ ਅਤੇ ਬੇਟੇ ਦੇ ਰਿਲੇਸ਼ਨ 'ਤੇ ਆਧਾਰਿਤ ਹੈ। ਇਸ ਦੇ ਬਾਰੇ 'ਚ ਜਦੋਂ ਇਕ ਪੱਤਰਕਾਰ ਨੇ ਸਲੀਮ ਖਾਨ ਨਾਲ ਗੱਲ ਕਰਨ ਲਈ ਫੋਨ ਕੀਤਾ ਤਾਂ ਫੋਨ ਉਠਾਉਂਦੇ ਹੀ ਸਲਮਾਨ ਦੇ ਪਿਤਾ ਪੱਤਰਕਾਰ 'ਤੇ ਭੜਕਣ ਲੱਗੇ। ਫੋਨ ਉਠਾਉਂਦੇ ਹੀ ਸਲੀਮ ਨੇ ਗੁੱਸੇ 'ਚ ਕਿਹਾ— ''ਮੇਰੇ ਘਰ 'ਚ ਅੱਗ ਲੱਗੀ ਹੋਈ ਹੈ।

Punjabi Bollywood Tadka

ਮੇਰੇ ਬੱਚਿਆਂ ਨਾਲ ਮੇਰੀ ਸਮੱਸਿਆ ਚੱਲ ਰਹੀ ਹੈ ਅਤੇ ਤੁਸੀਂ ਪੁੱਛ ਰਹੇ ਹੋ ਕਿ ਕਿਵੇਂ ਹੋ ਤੁਸੀਂ। ਜਦੋਂ ਮੈਂ ਸਵੇਰ ਦੀ ਸੈਰ ਲਈ ਜਾਂਦਾ ਹਾਂ ਤਾਂ ਪੱਤਰਕਾਰ ਮੇਰੇ ਚਿਹਰੇ ਸਾਹਮਣੇ ਮਾਈਕ ਰੱਖ ਦਿੰਦੇ ਹਨ ਅਤੇ ਕਈ ਮੂਰਖਤਾ ਭਰੇ ਸਵਾਲ ਪੁੱਛਦੇ ਹਨ।''

Punjabi Bollywood Tadka

ਸਲੀਮ ਦੇ ਸ਼ਾਂਤ ਹੋਣ 'ਤੇ ਪੱਤਰਕਾਰ ਨੇ ਕਿਹਾ ਕਿ ਉਹ ਕੇਸ ਨਹੀਂ ਬਲਕਿ 'ਭਾਰਤ' ਫਿਲਮ ਦੇ ਬਾਰੇ 'ਚ ਪੁੱਛ ਰਹੇ ਹਨ। ਇਸ 'ਤੇ ਸਲੀਮ ਨੇ ਨਰਮੀ ਨਾਲ ਜਵਾਬ ਦਿੰਦੇ ਹੋਏ ਕਿਹਾ— ਬੱਚਿਆਂ ਦਾ ਆਪਣੇ ਪਿਤਾ ਲਈ ਪਿਆਰ ਅਤੇ ਇਜ਼ਤ ਉਨ੍ਹਾਂ ਨੂੰ ਉਨ੍ਹਾਂ ਦਾ ਹੀਰੋ ਬਣਾਉਂਦੀ ਹੈ।

Punjabi Bollywood Tadka

ਹਰ ਪਰਿਵਾਰ ਦਾ ਪਿਤਾ ਮੁੱਖ ਹੁੰਦਾ ਹੈ, ਜੋ ਸਮਾਜ 'ਚ ਇਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਹਰ ਬੱਚਾ ਆਪਣੇ ਪਿਤਾ ਨੂੰ ਹੀਰੋ ਮੰਨਦਾ ਹੈ। ਸਲਮਾਨ ਜੇਕਰ ਮੈਨੂੰ ਹੀਰੋ ਮੰਨਦਾ ਹੈ ਤਾਂ ਇਸ ਨੂੰ ਮੈਂ ਪ੍ਰਸ਼ੰਸਾ ਸਮਝਾਂ? ਇਹ ਤਾਂ ਉਸ ਦੀ ਦਿਆਲਗੀ ਹੈ ਕਿ ਉਹ ਮੈਨੂੰ ਆਪਣਾ ਹੀਰੋ ਮੰਨਦਾ ਹੈ।

Punjabi Bollywood Tadka

ਸਲੀਮ ਨੇ ਅੱਗੇ ਕਿਹਾ, ''ਮੈਨੂੰ ਲੱਗਦਾ ਹੈ ਕਿ ਦੁਨੀਆ ਦੇ ਹਰ ਬੱਚੇ ਨੂੰ ਆਪਣੇ ਪਿਤਾ ਨਾਲ ਵਿਸ਼ੇਸ਼ ਪਿਆਰ ਹੁੰਦਾ ਹੈ। ਹਰ ਪਿਤਾ ਆਪਣੇ ਬੱਚਿਆਂ ਅਤੇ ਪਰਿਵਾਰ ਪ੍ਰਤੀ ਆਪਣੀ ਡਿਊਟੀ ਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰਦਾ ਹੈ।''


Tags: Salman KhanSalim KhanBharatOde to My FatherBlackbuck Poaching Case

Edited By

Chanda Verma

Chanda Verma is News Editor at Jagbani.