FacebookTwitterg+Mail

ਸਲਮਾਨ ਖਾਨ ਦੇ ਫੈਨਜ਼ ਲਈ ਖੁਸ਼ਖਬਰੀ, ਇਸ ਦਿਨ ਸ਼ੁਰੂ ਹੋਵੇਗਾ '10 ਕਾ ਦਮ'

salman khan
17 May, 2018 03:39:26 PM

ਮੁੰਬਈ (ਬਿਊਰੋ)— ਟੀ.ਵੀ. ਦੀ ਦੁਨੀਆ ਵਿਚ ਸਲਮਾਨ ਖਾਨ ਦੀ ਵਾਪਸੀ ਦਾ ਇੰਤਜ਼ਾਰ ਕਰ ਰਹੇ ਫੈਨਜ਼ ਲਈ ਖੁਸ਼ਖਬਰੀ ਹੈ। ਪਿਛਲੇ ਦਿਨੀਂ ਹੀ ਇਹ ਸਾਫ਼ ਹੋ ਗਿਆ ਸੀ ਕਿ ਸਲਮਾਨ ਖਾਨ ਇਸ ਸਾਲ 'ਬਿੱਗ ਬੌਸ' ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਛੋਟੇ ਪਰਦੇ 'ਤੇ ਆਪਣਾ ਜਲਵਾ ਦਿਖਾਉਣਗੇ। ਸੋਨੀ ਟੀ. ਵੀ. ਨੇ ਰਿਐਲਿਟੀ ਸ਼ੋਅ '10 ਕਾ ਦਮ' ਦਾ ਪ੍ਰੋਮੋ ਜ਼ਾਰੀ ਕਰਕੇ ਇਹ ਦੱਸ ਦਿੱਤਾ ਸੀ ਕਿ ਸ਼ੋਅ ਦੇ ਹੋਸਟ ਸਲਮਾਨ ਖਾਨ ਹੋਣਗੇ।
Image result for 10 ka dum sony
ਹੁਣ ਤੱਕ '10 ਕਾ ਦਮ' ਦੇ ਦੋ ਪ੍ਰੋਮੋ ਸਾਹਮਣੇ ਆ ਚੁੱਕੇ ਹਨ ਪਰ ਇਹ ਗੱਲ ਸਾਫ਼ ਨਹੀਂ ਹੋ ਪਾਈ ਸੀ ਕਿ ਆਖ਼ਿਰਕਾਰ ਕਿਸ ਦਿਨ ਸਲਮਾਨ ਖਾਨ ਦਾ ਨਵਾਂ ਸ਼ੋਅ ਸ਼ੁਰੂ ਹੋਵੇਗਾ ਪਰ ਹੁਣ ਸਲਮਾਨ ਖਾਨ ਦੇ ਸੋਨੀ ਟੀ.ਵੀ. 'ਤੇ ਵਾਪਸ ਆਉਣ ਦੀ ਤਾਰੀਖ ਦਾ ਖੁਲਾਸਾ ਹੋ ਗਿਆ ਹੈ। ਰਿਪੋਰਟ ਮੁਤਾਬਕ ਸਲਮਾਨ ਖਾਨ 4 ਜੂਨ ਨੂੰ ਆਪਣਾ ਨਵਾਂ ਸ਼ੋਅ ਲਾਂਚ ਕਰਨਗੇ।


ਇਸ ਦੇ ਨਾਲ ਹੀ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ 17 ਮਈ ਨੂੰ ਸਲਮਾਨ ਖਾਨ '10 ਕਾ ਦਮ' ਲਈ ਸ਼ੂਟਿੰਗ ਸ਼ੁਰੂ ਕਰ ਦੇਣਗੇ। ਦੱਸ ਦੇਈਏ ਕਿ ਇੰਡੀਅਨ ਪ੍ਰੀਮੀਅਰ ਲੀਗ (IPL) ਹੁਣ ਖਤਮ ਹੋਣ ਦੇ ਕਗਾਰ 'ਤੇ ਪਹੁੰਚ ਚੁੱਕਿਆ ਹੈ, ਅਜਿਹੀ ਹਾਲਤ ਵਿਚ ਹਰ ਚੈਨਲ ਇਸ ਮੌਕੇ 'ਤੇ ਕੋਈ ਨਾ ਕੋਈ ਨਵਾਂ ਸ਼ੋਅ ਲਿਆਉਣ ਵਾਲਾ ਹੈ। '10 ਕਾ ਦਮ' ਸ਼ੋਅ ਪਹਿਲੀ ਬਾਰ 2008 ਆਨਏਅਰ ਹੋਇਆ ਸੀ। ਇਸ ਦਾ ਦੂਜਾ ਸੀਜ਼ਨ ਸਾਲ 2009 'ਚ ਆਇਆ ਸੀ ਪਰ ਇਸ ਤੋਂ ਬਾਅਦ ਸਲਮਾਨ ਖਾਨ ਬਿੱਗ ਬੌਸ 'ਚ ਰੁੱਝੇ ਹੋਣ ਕਾਰਨ ਇਸ ਸ਼ੋਅ ਨੂੰ ਨਹੀਂ ਕੀਤਾ।


Tags: Salman Khan10 Ka DumBigg BossIPL

Edited By

Manju

Manju is News Editor at Jagbani.