FacebookTwitterg+Mail

Pics : ਸਲਮਾਨ-ਜੈਕਲੀਨ ਸਮੇਤ 'ਡਾਂਸ ਦੀਵਾਨੇ' ਦੇ ਸੈੱਟ 'ਤੇ ਪਹੁੰਚੀ 'ਰੇਸ 3' ਦੀ ਟੀਮ

salman khan
22 May, 2018 01:33:15 PM

ਮੁੰਬਈ (ਬਿਊਰੋ)— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਰੇਸ 3' ਦੀ ਪ੍ਰਮੋਸ਼ਨ 'ਚ ਬਿਜ਼ੀ ਹੈ। ਹਾਲ ਹੀ 'ਚ ਫਿਲਮ ਦੀ ਪੂਰੀ ਸਟਾਰ ਕਾਸਟ ਕਲਰਸ ਟੀ. ਵੀ. ਦੇ ਡਾਂਸ ਰਿਐਲਿਟੀ ਸ਼ੋਅ 'ਡਾਂਸ ਦੀਵਾਨੇ' 'ਤੇ ਪਹੁੰਚੀ ਹੈ। ਇਸ ਸ਼ੋਅ ਨੂੰ ਜਲਦ ਹੀ ਲਾਂਚ ਕੀਤਾ ਜਾਵੇਗਾ। ਇਸ ਸ਼ੋਅ ਨੂੰ ਟੀ. ਵੀ. ਦੇ ਮਸ਼ਹੂਰ ਅਭਿਨੇਤਾ ਅਰਜੁਨ ਬਿਜਲਾਨੀ ਹੋਸਟ ਕਰਨ ਜਾ ਰਹੇ ਹਨ ਅਤੇ ਜੱਜ ਦੇ ਰੂਪ 'ਚ ਮਾਧੁਰੀ ਦੀਕਸ਼ਿਤ, ਨਿਰਦੇਸ਼ਕ ਸ਼ਸ਼ਾਂਕ ਖੇਤਾਨ ਅਤੇ ਤੁਸ਼ਾਰ ਕਾਲੀਆ ਵਰਗੇ ਕਲਕਾਰ ਨਜ਼ਰ ਆਉਣਗੇ।

Punjabi Bollywood Tadka
ਪਹਿਲੇ ਮਹਿਮਾਨ ਦੇ ਤੌਰ 'ਤੇ ਇਸ ਸ਼ੋਅ 'ਚ ਪਹੁੰਚੀ 'ਰੇਸ 3' ਦੀ ਟੀਮ ਨੇ ਖੂਬ ਧਮਾਲਾਂ ਪਾਈਆਂ। ਇਸ ਦੌਰਾਨ ਅਨਿਲ ਕਪੂਰ ਕਾਲੇ ਰੰਗ ਦੇ ਸੂਟ 'ਚ ਨਜ਼ਰ ਆਏ, ਉੱਥੇ ਹੀ ਸਲਮਾਨ ਡੇਨਿਮ ਸ਼ਰਟ ਪਹਿਨੇ ਨੀਲੇ ਰੰਗ ਦੀ ਜੀਨਸ 'ਚ ਦਿਖੇ। ਫਿਲਮ ਦੀ ਲੀਡ ਅਭਿਨੇਤਰੀ ਗੁਲਾਬੀ ਰੰਗ ਦੇ ਖੂਬਸੂਰਤ ਗਾਊਨ 'ਚ ਨਜ਼ਰ ਆਈ ਤਾਂ ਉੱਥੇ ਹੀ ਡੇਜ਼ੀ ਸ਼ਾਹ ਪੀਲੇ ਰੰਗ ਦੀ ਡਰੈੱਸ 'ਚ ਦਿਖਾਈ ਦਿੱਤੀ। ਇਸ ਸ਼ੋਅ ਦੌਰਾਨ ਸਲਮਾਨ ਅਤੇ ਜੈਕਲੀਨ ਦੀ ਜੋੜੀ ਪਰਫਾਰਮ ਕਰਦੀ ਨਜ਼ਰ ਆਈ।
Punjabi Bollywood Tadka
ਦੱਸਣਯੋਗ ਹੈ ਕਿ 'ਰੇਸ 3' ਦਾ ਨਿਰਦੇਸ਼ਨ ਰੈਮੋ ਡਿਸੂਜ਼ਾ ਨੇ ਕੀਤਾ ਹੈ। ਇਸ ਫਿਲਮ 'ਚ ਸਲਮਾਨ ਖਾਨ, ਬੌਬੀ ਦਿਓਲ, ਅਨਿਲ ਕਪੂਰ, ਜੈਕਲੀਨ ਫਰਨਾਂਡੀਜ਼, ਡੇਜ਼ੀ ਸ਼ਾਹ, ਸਾਕਿਬ ਸਲੀਮ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਹਨ। ਇਸ ਤੋਂ ਇਲਾਵਾ ਇਹ ਫਿਲਮ 15 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood Tadka
ਤੁਸ਼ਾਰ ਕਾਲੀਆ
Punjabi Bollywood Tadka


Tags: Salman Khan Jacqueline Fernandez Bobby Deol Race 3 Dance Deewane Bollywood Actor

Edited By

Kapil Kumar

Kapil Kumar is News Editor at Jagbani.