FacebookTwitterg+Mail

ਐਕਟਿੰਗ ਤੋਂ ਬਾਅਦ ਹੁਣ ਡਿਸਟ੍ਰੀਬਿਊਸ਼ਨ ਦੇ ਖੇਤਰ 'ਚ ਉਤਰੇਗਾ ਸਲਮਾਨ ਖਾਨ

salman khan
23 May, 2018 11:53:28 AM

ਨਵੀਂ ਦਿੱਲੀ (ਬਿਊਰੋ)— ਬਾਲੀਵੁੱਡ ਦਾ ਦਬੰਗ ਸਟਾਰ ਸਲਮਾਨ ਖਾਨ ਛੇਤੀ ਹੀ ਡਿਸਟ੍ਰੀਬਿਊਸ਼ਨ ਦੇ ਖੇਤਰ 'ਚ ਉਤਰੇਗਾ। ਸਲਮਾਨ ਖਾਨ ਦੀ ਆਉਣ ਵਾਲੀ ਫਿਲਮ 'ਰੇਸ 3' ਨੂੰ ਸਲਮਾਨ ਦੇ ਪ੍ਰੋਡਕਸ਼ਨ ਹਾਊਸ ਵਲੋਂ ਡਿਸਟ੍ਰੀਬਿਊਟ ਕੀਤਾ ਜਾਵੇਗਾ ਅਤੇ ਉਸ ਦਾ ਪਿਤਾ ਸਲੀਮ ਖਾਨ ਨਿੱਜੀ ਰੂਪ ਨਾਲ ਇਸ ਨੂੰ ਦੇਖੇਗਾ। ਬਿਜ਼ਨੈੱਸ ਦੇ ਲਿਹਾਜ਼ ਨਾਲ ਸਲਮਾਨ ਦੀ ਕੰਪਨੀ ਵਲੋਂ ਉਠਾਇਆ ਗਿਆ ਇਹ ਵੱਡਾ ਕਦਮ ਹੈ ਕਿਉਂਕਿ ਸਲਮਾਨ ਹੁਣ ਤੱਕ ਕਈ ਵੱਡੀਆਂ ਫਿਲਮਾਂ ਨੂੰ ਪ੍ਰੋਡਿਊਸ ਕਰ ਚੁੱਕਾ ਹੈ, ਜਿਸ 'ਚ 2015 ਦੀ 'ਬਜਰੰਗੀ ਭਾਈਜਾਨ' ਵੀ ਸ਼ਾਮਲ ਹੈ ਅਤੇ ਹੁਣ ਡਿਸਟ੍ਰੀਬਿਊਸ਼ਨ 'ਚ ਕਦਮ ਰੱਖਣ ਦੇ ਨਾਲ ਸਲਮਾਨ ਫਿਲਮਾਂ ਤੱਕ ਵਿਸਥਾਰਪੂਰਵਕ ਪਹੁੰਚ 'ਚ ਆਪਣਾ ਅਹਿਮ ਪੱਖ ਰੱਖ ਸਕੇਗਾ। 'ਰੇਸ-3' ਤੋਂ ਇਲਾਵਾ ਸਲਮਾਨ 'ਭਾਰਤ' ਵਿਚ ਵੀ ਰੁੱਝਿਆ ਹੈ, ਜਿਸ ਨੂੰ 'ਸੁਲਤਾਨ' ਦਾ ਨਿਰਦੇਸ਼ਕ ਅਲੀ ਅੱਬਾਸ ਜ਼ਫਰ ਨਿਰਦੇਸ਼ਿਤ ਕਰੇਗਾ। 'ਰੇਸ 3' ਇਸ ਸਾਲ ਈਦ ਮੌਕੇ ਰਿਲੀਜ਼ ਹੋਵੇਗੀ।
ਜ਼ਿਕਰਯੋਗ ਹੈ ਕਿ ਸਲਮਾਨ ਖਾਨ ਦੀ ਜ਼ਬਰਦਸਤ ਐਕਸ਼ਨ ਨਾਲ ਭਰਪੂਰ ਫਿਲਮ 'ਰੇਸ 3' ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ। ਹਾਲ ਹੀ 'ਚ ਇਸ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਸੀ ਜਿਸਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ। ਕੁਝ ਦਿਨਾਂ ਪਹਿਲਾਂ 'ਰੇਸ 3' ਦੀ ਇਕ ਮੇਕਿੰਗ ਵੀਡੀਓ ਸਾਹਮਣੇ ਆਈ ਸੀ। ਇਸ ਵੀਡੀਓ ਦੀ ਖਾਸ ਗੱਲ ਇਹ ਹੈ ਕਿ ਇਸ ਫਿਲਮ 'ਚ ਸਲਮਾਨ ਖਾਨ ਡਾਇਰੈਕਸ਼ਨ ਕਰਦੇ ਨਜ਼ਰ ਆਏ ਸਨ। ਇੰਨਾ ਹੀ ਨਹੀਂ, ਜਿੱਥੇ ਸਲਮਾਨ ਫਿਲਮ ਨੂੰ ਡਾਇਰੈਕਟ ਕਰਦੇ ਦਿਖਾਈ ਦੇ ਰਹੇ ਸਨ, ਉੱਥੇ ਹੀ ਅਨਿਲ ਬਤੌਰ ਕੈਮਰਾ ਮੈਨ ਨਜ਼ਰ ਆ ਰਹੇ ਸਨ। ਵੀਡੀਓ ਅਸਲ 'ਚ ਕਾਫੀ ਦਿਲਚਸਪ ਹੈ। ਇਹ ਵੀਡੀਓ ਫਿਲਮ ਪ੍ਰੋਡਕਸ਼ਨ ਵਲੋਂ ਸ਼ੇਅਰ ਕੀਤੀ ਗਈ ਸੀ।


Tags: Salman KhanBharatRace 3Bajrangi BhaijaanDistribution

Edited By

Chanda Verma

Chanda Verma is News Editor at Jagbani.