ਮੁੰਬਈ (ਬਿਊਰੋ)— ਬਾਲੀਵੁੱਡ ਇੰਡਸਟਰੀ 'ਚ ਕਈ ਅਜਿਹੇ ਰਿਸ਼ਤੇ ਬਣੇ ਹਨ, ਜੋ ਰਿਲੇਸ਼ਨ ਤੋਂ ਸ਼ੁਰੂ ਹੋ ਕੇ ਵਿਆਹ ਤੱਕ ਪਹੁੰਚੇ। ਉੱਥੇ ਹੀ ਕੁੱਝ ਅਜਿਹੇ ਰਿਸ਼ਤੇ ਵੀ ਸਨ, ਜੋ ਕਿਸੇ ਮੁਕਾਮ 'ਤੇ ਪਹੁੰਚ ਨਾ ਸਕੇ। ਜੇਕਰ ਕੈਟਰੀਨਾ ਕੈਫ ਦੀ ਗੱਲ ਕੀਤੀ ਜਾਵੇ ਤਾਂ ਸਲਮਾਨ ਖਾਨ ਦੀ ਵਜ੍ਹਾ ਕਾਰਨ ਕੈਟਰੀਨਾ ਨੇ ਇੰਡਸਟਰੀ 'ਚ ਕਾਫੀ ਉੱਚਾ ਮੁਕਾਮ ਹਾਸਲ ਕੀਤਾ। ਦੋਵੇਂ ਕਈ ਸਮੇਂ ਤੱਕ ਰਿਲੇਸ਼ਨ 'ਚ ਵੀ ਰਹੇ ਪਰ ਇੱਕ ਦਿਨ ਸਲਮਾਨ ਨੂੰ ਮੈਸੇਜ ਕਰਕੇ ਕੈਟਰੀਨਾ ਨੇ ਕੁੱਝ ਅਜਿਹਾ ਕਹਿ ਦਿੱਤਾ ਕਿ ਦੋਹਾਂ ਦੇ ਰਿਸ਼ਤਿਆਂ 'ਚ ਦਰਾਰ ਆ ਗਈ।
ਦੱਸ ਦੇਈਏ ਕਿ ਸਲਮਾਨ ਅਤੇ ਕੈਟਰੀਨਾ ਕਰੀਬ 4 ਸਾਲ ਤੱਕ ਇੱਕ–ਦੂਜੇ ਨੂੰ ਡੇਟ ਕਰ ਚੁੱਕੇ ਹਨ। ਜਦੋਂ ਕੈਟਰੀਨਾ, ਰਣਬੀਰ ਨਾਲ ਫਿਲਮ 'ਅਜਬ ਪ੍ਰੇਮ ਦੀ ਗਜ਼ਬ ਕਹਾਣੀ' ਸ਼ੂਟ ਕਰ ਰਹੀ ਸੀ, ਉਸੇ ਸਮੇਂ ਉਹ ਰਣਬੀਰ ਦੇ ਕਰੀਬ ਆ ਗਈ, ਜਿਸ ਤੋਂ ਬਾਅਦ ਸਲਮਾਨ ਤੋਂ ਉਨ੍ਹਾਂ ਦੀਆਂ ਦੂਰੀਆਂ ਵੱਧ ਗਈਆਂ ਸਨ। ਸਲਮਾਨ ਖਾਨ ਨਾਲ ਕੈਟਰੀਨਾ ਨੇ ਰਣਬੀਰ ਕਾਰਨ ਦੂਰੀਆਂ ਬਣਾ ਲਈਆਂ ਸਨ।
ਜਦੋਂ ਕੈਟਰੀਨਾ, ਰਣਬੀਰ ਨਾਲ ਫਿਲਮ ਦੀ ਸ਼ੂਟਿੰਗ ਕਰ ਰਹੀ ਸੀ, ਉਸ ਸਮੇਂ ਲਗਾਤਾਰ ਸਲਮਾਨ ਨੂੰ ਦੋਹਾਂ ਦੇ ਕਿੱਸੇ ਸੁਣਨ ਨੂੰ ਮਿਲ ਰਹੇ ਸਨ। ਇਸ ਵਜ੍ਹਾ ਕਾਰਨ ਸਲਮਾਨ ਨੇ ਕੈਟਰੀਨਾ ਨੂੰ ਰਣਬੀਰ ਤੋਂ ਦੂਰ ਰਹਿਣ ਲਈ ਕਿਹਾ ਸੀ ਪਰ ਕੈਟਰੀਨਾ ਕਿੱਥੇ ਮੰਨਣ ਵਾਲੀ ਸੀ।
ਉਨ੍ਹਾਂ ਨੂੰ ਇਹ ਗੱਲ ਪਸੰਦ ਨਹੀਂ ਆਈ, ਜਿਸ ਤੋਂ ਬਾਅਦ ਕੈਟਰੀਨਾ ਨੇ ਫਿਲਮ 'ਜਬ ਤੱਕ ਹੈ ਜਾਨ' 'ਚ ਕੰਮ ਕੀਤਾ ਅਤੇ ਇਸ ਫਿਲਮ ਦੇ ਪ੍ਰਮੋਸ਼ਨ ਲਈ ਉਹ ਕਈ ਥਾਵਾਂ 'ਤੇ ਗਈ।
ਫਿਲਮ ਦੇ ਪ੍ਰਮੋਸ਼ਨ ਦੌਰਾਨ ਕੈਟਰੀਨਾ ਨੇ ਕਿਹਾ ਕਿ ਉਹ ਸਲਮਾਨ ਨੂੰ ਆਪਣਾ ਵੱਡਾ ਭਰਾ ਮੰਨਦੀ ਹੈ ਅਤੇ ਇਸ ਤੋਂ ਜ਼ਿਆਦਾ ਕੁੱਝ ਨਹੀਂ। ਉਸ ਸਮੇਂ ਸਲਮਾਨ ਨੂੰ ਬਹੁਤ ਬੁਰਾ ਲੱਗਾ। ਜਾਣਕਾਰੀ ਮੁਤਾਬਕ ਕੈਟਰੀਨਾ ਨੇ ਰਣਬੀਰ ਨਾਲ ਸ਼ੂਟਿੰਗ ਕਰਦੇ ਸਮੇਂ ਹੀ ਸਲਮਾਨ ਖਾਨ ਨੂੰ ਮੈਸੇਜ ਕਰਕੇ ਬ੍ਰੇਕਅੱਪ ਕਰ ਲਿਆ ਸੀ। ਉਸ ਸਮੇਂ ਸਲਮਾਨ, ਕੈਟਰੀਨਾ ਨੂੰ ਮਿਲਣ ਗਏ ਪਰ ਕੈਟਰੀਨਾ ਡਰ ਕਾਰਨ ਉਨ੍ਹਾਂ ਨੂੰ ਨਹੀਂ ਮਿਲੀ। ਖਬਰਾਂ ਮੁਤਾਬਕ ਕੈਟਰੀਨਾ ਅਕਸਰ ਹੀ ਸਲਮਾਨ ਤੋਂ ਡਰੀ ਰਹਿੰਦੀ ਸੀ ਅਤੇ ਉਨ੍ਹਾਂ ਨੂੰ ਸਿਰਫ ਦੋਸਤ ਮੰਨਦੀ ਸੀ।