FacebookTwitterg+Mail

'ਰੇਸ 3' 'ਚ ਸਲਮਾਨ ਨੂੰ ਦੇਖ ਕ੍ਰੇਜ਼ੀ ਹੋਏ ਫੈਨਜ਼, ਥਿਏਟਰ ਦੇ ਅੰਦਰ ਕੀਤਾ ਡਾਂਸ (ਵੀਡੀਓ)

salman khan
18 June, 2018 01:34:48 PM

ਮੁੰਬਈ (ਬਿਊਰੋ)— ਸਲਮਾਨ ਖਾਨ ਦੀ ਫਿਲਮ 'ਰੇਸ 3' ਨੇ ਬਾਕਸ ਆਫਿਸ 'ਤੇ ਧਮਾਲਾਂ ਮਚਾ ਦਿੱਤੀਆਂ ਹਨ। ਫਿਲਮ ਨੇ ਓਪਨਿੰਗ ਵੀਕੈਂਡ 'ਚ 106.47 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਈਦ 'ਤੇ ਰਿਲੀਜ਼ ਹੋਈ ਸਲਮਾਨ ਦੀ ਇਸ ਫਿਲਮ ਨੂੰ ਪ੍ਰਸ਼ੰਸਕਾਂ ਵਲੋਂ ਖੂਬ ਹੁੰਗਾਰਾ ਮਿਲ ਰਿਹਾ ਹੈ। ਉੱਥੇ ਹੀ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਲੋਕ ਥਿਏਟਰ ਦੇ ਅੰਦਰ ਡਾਂਸ ਕਰਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਫਿਲਮ ਦੇ ਨਿਰਦੇਸ਼ਕ ਰੈਮੋ ਡਿਸੂਜ਼ਾ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ ਜਿਸ 'ਚ ਪ੍ਰਸ਼ੰਸਕ ਸਲਮਾਨ ਅਤੇ ਜੈਕਲੀਨ ਦੇ ਗੀਤ 'ਹੀਰੀਏ...' 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਸਭ ਲੋਕ ਸਿਨੇਮਾਘਰ ਦੇ ਅੰਦਰ ਆਪਣੀ ਸੀਟ ਤੋਂ ਉਠ ਕੇ ਸਕ੍ਰੀਨ ਕੋਲ ਜਾ ਕੇ ਡਾਂਸ ਕਰਨ ਲੱਗ ਪਏ। ਫੈਨਜ਼ 'ਚ ਅਜਿਹਾ ਕ੍ਰੇਜ਼ ਦੇਖਣ ਤੋਂ ਬਾਅਦ ਲੱਗ ਰਿਹਾ ਹੈ ਕਿ ਫਿਲਮ ਜਲਦ ਹੀ 300 ਕਰੋੜ ਦਾ ਅੰਕੜਾ ਪਾਰ ਕਰ ਲਵੇਗੀ।

 

A post shared by Remo Dsouza (@remodsouza) on

ਦੱਸਣਯੋਗ ਹੈ ਕਿ 'ਰੇਸ 3' ਦਾ ਨਿਰਦੇਸ਼ਨ ਰੈਮੋ ਡਿਸੂਜਾ ਨੇ ਕੀਤਾ ਹੈ, ਜਦਕਿ ਰਾਮੇਸ਼ ਤੌਰਾਨੀ ਨੇ ਪ੍ਰੋਡਿਊਸ ਕੀਤਾ ਹੈ। ਇਸ ਫਿਲਮ 'ਚ ਸਲਮਾਨ ਖਾਨ, ਅਨਿਲ ਕਪੂਰ, ਬੌਬੀ ਦਿਓਲ, ਡੇਜ਼ੀ ਸ਼ਾਹ, ਜੈਕਲੀਨ ਫਰਨਾਂਡੀਜ਼, ਸਾਕਿਬ ਸਲੀਮ ਵਰਗੇ ਸਟਾਰ ਅਹਿਮ ਭੂਮਿਕਾ 'ਚ ਦਿਖਾਈ ਦੇ ਰਹੇ ਹਨ।


Tags: Salman Khan Remo DSouza Jacqueline Fernandez Race 3 Dance Video Bollywood Actor

Edited By

Kapil Kumar

Kapil Kumar is News Editor at Jagbani.