FacebookTwitterg+Mail

ਭੋਜਪੁਰੀ ਗੀਤ 'ਤੇ ਬਾਲੀਵੁੱਡ ਸਟਾਰਜ਼ ਨਾਲ ਸੱਲੂ ਦੇ ਦੇਖੋ ਠੁਮਕੇ

salman khan dance on bhojpuri song
08 January, 2018 11:27:10 AM

ਮੁੰਬਈ(ਬਿਊਰੋ)— 'ਬਿੱਗ ਬੌਸ 11' ਦੇ ਵੀਕੈਂਡ ਕੇ ਵਾਰ' 'ਚ ਮਨੋਜ ਵਾਜਪੇਈ, ਸਿਧਾਰਥ ਮਲਹੋਤਰਾ ਤੇ ਰਕੁਲ ਪ੍ਰੀਤ ਆਪਣੀ ਫਿਲਮ 'ਅਯਾਰੀ' ਦੀ ਪ੍ਰਮੋਸ਼ਨ ਲਈ ਆਏ ਸਨ। ਸਲਮਾਨ ਖਾਨ ਨਾਲ ਮਿਲ ਕੇ ਦੋਹਾਂ ਨੇ ਬਹੁਤ ਮਸਤੀ ਕੀਤੀ। ਮਨੋਜ ਨੇ ਸਲਮਾਨ ਤੇ ਸਿਧਾਰਥ ਨੂੰ ਭੋਜਪੁਰੀ ਗੀਤ 'ਲਗਾਵੇਲੂ ਜਦ ਲਿਪਸਟਿਕ' ਗੀਤ 'ਤੇ ਡਾਂਸ ਵੀ ਕਰਵਾਇਆ।

ਸਲਮਾਨ 'ਅਯਾਰੀ' ਦੀ ਟੀਮ ਨਾਲ ਮੁੰਨੀ ਬਦਨਾਮ' ਗੀਤ 'ਤੇ ਵੀ ਡਾਂਸ ਕੀਤਾ। ਮਨੋਜ ਨੇ ਸਿਧਾਰਥ ਮਲਹੋਤਰਾ ਨੂੰ 'ਟਾਈਗਰ ਜ਼ਿੰਦਾ ਹੈ' ਦੇ ਡਾਇਲਾਗ ਨੂੰ ਭੋਜਪੁਰੀ 'ਚ ਵੀ ਬੁਲਵਾਇਆ। 'ਅਯਾਰੀ' ਦੀ ਟੀਮ ਘਰ ਦੇ ਅੰਦਰ ਵੀ ਗਈ ਤੇ ਉਨ੍ਹਾਂ ਨੇ ਮੁਕਾਬਲੇਬਾਜਾਂ ਤੋਂ ਮਜ਼ੇਦਾਰ ਟਾਸਕ ਕਰਵਾਏ।


Tags: Salman KhanTiger Zinda HaiBhojpuri SongWeekend Ka VaarManoj BajpayeeSidharth MalhotraBigg Boss 11ਬਿੱਗ ਬੌਸ 11