FacebookTwitterg+Mail

ਸਲਮਾਨ ਖਾਨ ਨੇ ਦਿੱਤਾ ਕਬੀਰ ਖਾਨ ਨੂੰ ਖਾਸ ਤੋਹਫਾ

salman khan gift painting to kabir khan
30 August, 2015 10:37:43 PM
ਮੁੰਬਈ- ਬਾਕਸ ਆਫਿਸ 'ਤੇ ਫਿਲਮ 'ਬਜਰੰਗੀ ਭਾਈਜਾਨ' ਦੇ ਰਿਲੀਜ਼ ਹੋਣ ਦੇ ਇਕ ਮਹੀਨੇ ਬਾਅਦ ਵੀ ਫਿਲਮ ਦੀ ਚਮਕ ਬਰਕਰਾਰ ਹੈ। ਉਥੇ ਫਿਲਮ ਦੇ ਨਿਰਦੇਸ਼ਕ ਕਬੀਰ ਖਾਨ ਨੂੰ ਸੁਪਰਸਟਾਰ ਸਲਮਾਨ ਖਾਨ ਨੇ ਖਾਸ ਤੋਹਫਾ ਦਿੱਤਾ ਹੈ। ਸਲਮਾਨ ਨੇ ਨਿਰਦੇਸ਼ਕ ਨੂੰ ਆਪਣੀ ਪ੍ਰਸਿੱਧ ਪੁਰਸ਼ ਤੇ ਮਹਿਲਾ ਦੇ ਚਿਹਰੇ ਵਾਲੀ ਸਫੈਦ ਤੇ ਕਾਲੇ ਰੰਗ ਦੀ ਤਸਵੀਰ ਤੋਹਫੇ ਵਜੋਂ ਦਿੱਤੀ ਹੈ।
ਸਲਮਾਨ ਦੀ ਤਸਵੀਰ 'ਚ ਜੋੜੇ ਵਿਚਾਲੇ ਪਿਆਰ ਝਲਕ ਰਿਹਾ ਹੈ ਤੇ ਮਹਿਲਾ ਨੇ ਲਾਲ ਰੰਗ ਦੀ ਬਿੰਦੀ ਲਗਾਈ ਹੈ। 'ਬਜਰੰਗੀ ਭਾਈਜਾਨ' 'ਚ ਸਲਮਾਨ ਖਾਨ ਪਾਕਿਸਤਾਨੀ ਲੜਕੀ ਨੂੰ ਉਸ ਦੇ ਦੇਸ਼ ਵਾਪਸ ਪਹੁੰਚਾਉਂਦੇ ਹਨ। ਇਸ ਤੋਂ ਪਹਿਲਾਂ 'ਫੈਂਟਮ' ਦੇ ਨਿਰਦੇਸ਼ਕ ਨੇ ਸਲਮਾਨ ਨਾਲ 2012 'ਚ ਫਿਲਮ 'ਏਕ ਥਾ ਟਾਈਗਰ' 'ਚ ਕੰਮ ਕੀਤਾ ਸੀ। ਉਥੇ ਉਨ੍ਹਾਂ ਨੇ ਟਵਿਟਰ 'ਤੇ ਤਸਵੀਰ ਪੋਸਟ ਕਰਕੇ ਲਿਖਿਆ, 'ਮੈਨੂੰ ਮੇਰੇ ਨਿਰਮਾਤਾ, ਮੇਰੇ ਅਭਿਨੇਤਾ, ਮੇਰੇ ਦੋਸਤ ਤੋਂ ਚੰਗਾ ਤੋਹਫਾ ਮਿਲਿਆ।'

'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tags: ਸਲਮਾਨ ਖਾਨ ਕਬੀਰ ਖਾਨ Salman Khan Kabir Khan