FacebookTwitterg+Mail

ਰਾਹ ਲੰਘਦੇ ਹੋਏ 15 ਸਾਲ ਦੇ ਲੜਕੇ ਦੀ ਇਸ ਚੀਜ਼ 'ਤੇ ਆਇਆ ਸਲਮਾਨ ਦਾ ਦਿਲ, ਵੀਡੀਓ ਵਾਇਰਲ

salman khan like this car
19 August, 2017 05:01:58 PM

ਮੁੰਬਈ— ਬਾਲੀਵੁੱਡ ਐਕਟਰ ਸਲਮਾਨ ਖਾਨ ਆਪਣੀ ਆਉਣ ਵਾਲੀ ਫਿਲਮ 'ਟਾਈਗਰ ਜ਼ਿੰਦਾ ਹੈ' ਦੀ ਸ਼ੂਟਿੰਗ ਦਾ ਆਖਰੀ ਸ਼ੈਡਿਊਲ ਯੂ.ਏ.ਈ. 'ਚ ਕਰ ਰਹੇ ਹਨ। ਇਸ ਵਿਚਕਾਰ ਸਲਮਾਨ ਨੂੰ ਇੱਥੇ ਇਕ ਅਜਿਹੀ ਚੀਜ਼ ਦਿਖੀ, ਜਿਸ ਨੂੰ ਦੇਖ ਕੇ ਉਹ ਖੁਸ਼ ਹੋਏ ਬਿਨਾਂ ਨਹੀਂ ਰਹਿ ਸਕੇ। ਸਲਮਾਨ ਨੇ ਇੱਥੇ 15 ਸਾਲ ਦੇ ਬੱਚੇ ਰਾਸ਼ੇਜ ਬੇਲਹਸਾ ਦੀ ਕਸਟਮਾਈਜ਼ ਫੇਰਾਰੀ ਨੂੰ ਦੇਖਿਆ ਅਤੇ ਉਸ ਨੂੰ ਦੇਖਦੇ ਹੀ ਰਹਿ ਗਏ।

Punjabi Bollywood Tadka
ਜਾਣਕਾਰੀ ਮੁਤਾਬਕ ਰਾਸ਼ੇਜ ਦੁਬਈ 'ਚ 15 ਸਾਲ ਦੀ ਉਮਰ ਦੇ ਲੜਕਿਆਂ ਤੋਂ ਸਭ ਤੋਂ ਅਮੀਰ ਹੈ। ਰਾਸ਼ੇਜ ਦੇ ਪਿਤਾ ਮੁਗਲ ਸੈਫ ਅਹਿਮਦ ਬੇਲਹਸਾ ਬਿਜ਼ਨੈੱਸਮੈਨ ਹੈ। ਰਾਸ਼ੇਜ ਕਸਟਮਾਈਜ ਫਰਾਰੀ ਨੇ ਮਾਲਕ ਹੈ, ਜਿਸ ਨੂੰ ਦੇਖਣ ਲਈ ਸਲਮਾਨ ਰੁੱਕ ਗਏ ਅਤੇ ਉਨ੍ਹਾਂ ਦੀ ਫੇਰਾਰੀ 'ਤੇ ਫਿਦਾ ਹੋ ਗਏ। ਰਾਸ਼ੇਜ ਨੇ ਇੰਸਟਾਗਰਾਮ 'ਤੇ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਸਲਮਾਨ ਫਰਾਰੀ ਦੇਖ ਰਹੇ ਹਨ।


ਜ਼ਿਕਰਯੋਗ ਹੈ ਕਿ 'ਟਾਈਗਰ ਜ਼ਿੰਦਾ ਹੈ' ਦੀ ਸ਼ੂਟਿੰਗ ਅੱੱਜ-ਕੱਲ ਅਬੁ ਧਾਬੀ 'ਚ ਚੱਲ ਰਹੀ ਹੈ। ਨਿਰਦੇਸ਼ਕ ਅਲੀ ਅੱਬਾਸ ਜਫਰ ਦੇ ਨਿਰਦੇਸ਼ਨ 'ਚ ਬਣ ਰਹੀ ਇਹ ਫਿਲਮ ਇਸ ਸਾਲ ਦਸੰਬਰ 'ਚ ਰਿਲੀਜ਼ ਹੋਵੇਗੀ। ਕੈਟਰੀਨਾ ਅਤੇ ਸਲਮਾਨ ਦੀ ਜੋੜੀ ਇਸ ਫਿਲਮ ਦੇ ਸੀਕਵਲ ਪ੍ਰੀਕਵਲ 'ਏਕ ਥਾ ਟਾਈਗਰ' ਦੀ ਕੈਮਿਸਟਰੀ ਯਾਦ ਦਿਵਾ ਰਹੀ ਹੈ। ਬ੍ਰੇਕਅੱਪ ਤੋਂ ਬਾਅਦ ਕਰੀਬ ਪੰਜ ਸਾਲ ਬਾਅਦ ਇਹ ਜੋੜੀ ਵੱਡੇ ਪਰਦੇ 'ਤੇ ਵਾਪਸੀ ਕਰ ਰਹੀ ਹੈ।

ਜ਼ਾਹਰ ਜਿਹੀ ਗੱਲ ਹੈ ਇੰਨੇ ਸਮੇਂ ਤੋਂ ਦੂਰੀ ਬਣਾਏ ਰੱਖਣ ਵਾਲੇ ਇਕ ਸਾਬਕਾ ਲਵਰਜ਼ ਨੂੰ ਇਕ ਵਾਰ ਫਿਰ ਰੋਮਾਂਸ ਦੇਖਣਾ ਮਜ਼ੇਦਾਰ ਹੋਵੇਗਾ।


Tags: Bollywood actor Salman khan Katrina kaif Tiger Zinda Hai ਸਲਮਾਨ ਖਾਨ ਟਾਈਗਰ ਜ਼ਿੰਦਾ ਹੈਫੇਰਾਰੀ