FacebookTwitterg+Mail

'ਰੇਸ 3' ਦੀ ਸ਼ੂਟਿੰਗ ਦੌਰਾਨ ਸਲਮਾਨ ਖਾਨ ਦਾ ਇਕ ਹੋਰ ਟੈਲੇਂਟ ਆਇਆ ਸਾਹਮਣੇ

salman khan new talent
16 March, 2018 08:39:04 PM

ਮੁੰਬਈ (ਬਿਊਰੋ)— ਸਲਮਾਨ ਖਾਨ ਨੂੰ ਦਰਸ਼ਕਾਂ ਨੇ ਗੀਤ ਗਾਉਂਦੇ ਤੇ ਐਕਟਿੰਗ ਕਰਦੇ ਤਾਂ ਦੇਖਿਆ ਹੈ ਪਰ ਹੁਣ ਉਨ੍ਹਾਂ ਦਾ ਨਵਾਂ ਟੈਲੇਂਟ ਲੋਕਾਂ ਦੇ ਸਾਹਮਣੇ ਆਉਣ ਵਾਲਾ ਹੈ। ਉਨ੍ਹਾਂ ਨੇ 'ਰੇਸ 3' ਲਈ ਰੋਮਾਂਟਿਕ ਗੀਤ ਲਿਖਿਆ ਹੈ। ਫਿਲਮ ਦੀ ਸ਼ੂਟਿੰਗ ਫਿਲਹਾਲ ਆਬੂ ਧਾਬੀ 'ਚ ਚੱਲ ਰਹੀ ਹੈ ਤੇ ਸਲਮਾਨ ਦੇ ਗੀਤ ਦੀ ਸ਼ੂਟਿੰਗ ਵੀ ਉਥੇ ਹੋਵੇਗੀ।
ਸੂਤਰਾਂ ਮੁਤਾਬਕ ਸਲਮਾਨ ਨੇ ਜਦੋਂ ਗੀਤ ਆਪਣੀ ਟੀਮ ਦੇ ਸਾਹਮਣੇ ਸੁਣਾਇਆ ਤਾਂ ਸਾਰਿਆਂ ਨੂੰ ਬਹੁਤ ਵਧੀਆ ਲੱਗਾ। ਵਿਸ਼ਾਲ ਮਿਸ਼ਰਾ ਨੇ ਇਸ ਨੂੰ ਸੰਗੀਤ ਦਿੱਤਾ ਹੈ। ਗੀਤ ਸਲਮਾਨ 'ਤੇ ਫਿਲਮਾਇਆ ਜਾਵੇਗਾ ਤੇ ਇਸ ਨੂੰ ਰੈਮੋ ਡਿਸੂਜ਼ਾ ਕੋਰੀਓਗ੍ਰਾਫ ਕਰਨਗੇ।
ਪ੍ਰੋਡਿਊਸਰ ਰਮੇਸ਼ ਤੌਰਾਨੀ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ, 'ਇਹ ਇਕ ਪਿਆਰ ਭਰਿਆ ਗੀਤ ਹੈ। ਪਹਿਲੀ ਵਾਰ ਸਲਮਾਨ ਦਾ ਨਾਂ ਕ੍ਰੈਡਿਟਸ 'ਚ ਦਿੱਤਾ ਜਾਵੇਗਾ।' 'ਰੇਸ 3' 'ਚ ਸਲਮਾਨ ਤੋਂ ਇਲਾਵਾ ਅਨਿਲ ਕਪੂਰ, ਬੌਬੀ ਦਿਓਲ, ਸਾਕਿਬ ਸਲੀਮ, ਜੈਕਲੀਨ ਫਰਨਾਂਡੀਜ਼ ਤੇ ਡੇਜ਼ੀ ਸ਼ਾਹ ਮੁੱਖ ਭੂਮਿਕਾ 'ਚ ਹਨ।
ਫਿਲਮ ਨੂੰ ਸਲਮਾਨ ਖਾਨ ਫਿਲਮਜ਼ ਤੇ ਰਮੇਸ਼ ਤੌਰਾਨੀ ਦੀ ਟਿਪਸ ਫਿਲਮਜ਼ ਇਕੱਠੇ ਪ੍ਰੋਡਿਊਸ ਕਰ ਰਹੇ ਹਨ। ਰੈਮੋ ਡਿਸੂਜ਼ਾ ਇਸ ਫਿਲਮ ਦੇ ਡਾਇਰੈਕਟਰ ਹਨ। ਫਿਲਮ ਇਸ ਸਾਲ ਈਦ ਮੌਕੇ ਰਿਲੀਜ਼ ਹੋਵੇਗੀ।


Tags: Salman Khan Talent Race 3 Lyricist

Edited By

Rahul Singh

Rahul Singh is News Editor at Jagbani.