FacebookTwitterg+Mail

B'day: ਇਨ੍ਹਾਂ ਸੁੰਦਰੀਆਂ ਅੱਗੇ ਦਿਲ ਹਾਰ ਬੈਠੇ ਸਨ ਸਲਮਾਨ ਪਰ ਅਜੇ ਤੱਕ ਨੇ ਸਿੰਗਲ

salman khan s love affairs
27 December, 2017 03:08:58 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਦਬੰਦ ਖਾਨ ਅੱਜ 52 ਸਾਲ ਦੇ ਹੋ ਗਏ ਹਨ। ਆਪਣੇ ਫਿਲਮੀ ਕਰੀਅਰ 'ਚ ਸਲਮਾਨ ਨੂੰ ਉਹ ਸ਼ੋਹਰਤ ਹਾਸਿਲ ਹੈ, ਜੋ ਘੱਟ ਹੀ ਕਲਾਕਾਰਾਂ ਨੂੰ ਮਿਲਦੀ ਹੈ। ਸਲਮਾਨ ਦਾ ਜਨਮ ਇੰਦੌਰ 'ਚ 27 ਦਸੰਬਰ 1965 ਨੂੰ ਹੋਇਆ ਸੀ। ਬਹੁਤ ਹੀ ਘੱਟ ਲੋਕਾਂ ਨੂੰ ਇਹ ਪਤਾ ਹੈ ਕਿ ਸਲਮਾਨ ਦਾ ਪੂਰਾ ਨਾਂ ਅਬਦੁੱਲ ਰਾਸ਼ਿਦ ਸਲੀਮ ਖਾਨ ਹੈ। ਸਲਮਾਨ ਮਸ਼ਹੂਰ ਲੇਖਕ ਸਲੀਮ ਖਾਨ ਤੇ ਉਨ੍ਹਾਂ ਦੀ ਪਹਿਲੀ ਪਤਨੀ ਸਲਮਾ ਦੇ ਵੱਡੇ ਬੇਟੇ ਹਨ। ਫਿਲਮਾਂ ਤੋਂ ਵੱਧ ਸਲਮਾਨ ਆਪਣੇ ਅਫੇਅਰਜ਼ ਕਾਰਨ ਕਾਫੀ ਸੁਰਖੀਆਂ 'ਚ ਰਹੇ। 

Punjabi Bollywood Tadka

ਸੰਗੀਤਾ ਬਿਜਲਾਨੀ
ਸਲਮਾਨ ਦੀ ਜ਼ਿੰਦਗੀ 'ਚ ਸਭ ਤੋਂ ਪਹਿਲਾਂ ਸੰਗੀਤਾ ਬਿਜਲਾਨੀ ਨੇ ਐਂਟਰੀ ਕੀਤੀ। 1980 'ਚ ਜਦੋਂ ਸੰਗੀਤਾ ਨੇ ਮਿਸ ਇੰਡੀਆ ਦਾ ਤਾਜ਼ ਜਿੱਤਿਆ ਤਾਂ ਉਸ ਤੋਂ ਬਾਅਦ ਸਲਮਾਨ ਨਾਲ ਉਨ੍ਹਾਂ ਦੇ ਲਿੰਕਅੱਪ ਦੀਆਂ ਖਬਰਾਂ ਖੂਬ ਚਰਚਾ 'ਚ ਰਹੀਆਂ। ਪਰ ਇਹ ਰਿਸ਼ਤਾ ਵਧੇਰੇ ਸਮੇਂ ਤੱਕ ਨਾ ਚੱਲ ਸਕਿਆ ਤੇ ਦੋਹਾਂ ਵਿਚਕਾਰ ਕੜਵਾਹਟ ਆ ਗਈ। ਇਸ ਤੋਂ ਬਾਅਦ ਸੰਗੀਤਾ ਨੇ ਸਾਬਕਾ ਕ੍ਰਿਕਟ ਟੀਮ ਦੇ ਕਪਤਾਨ ਮੁਹੰਮਦ ਅਜ਼ਹਰੂਦੀਨ ਨਾਲ ਵਿਆਹ ਕਰ ਲਿਆ। 

Punjabi Bollywood Tadka

ਸੋਮੀ ਅਲੀ
ਇਸ ਤੋਂ ਬਾਅਦ ਸਲਮਾਨ ਦੀ ਲਾਈਫ 'ਚ ਪਾਕਿਸਤਾਨ ਦੀ 19 ਸਾਲਾ ਸੋਮੀ ਅਲੀ ਦੀ ਐਂਟਰੀ ਹੋਈ। ਸਲਮਾਨ ਦੇ ਪਿਆਰ ਦੀ ਦੀਵਾਨੀ ਸੋਮੀ ਨੇ ਬਾਲੀਵੁੱਡ 'ਚ ਕਦਮ ਰੱਖਿਆ ਪਰ ਇਹ ਰਿਸ਼ਤਾ ਵੀ ਕਿਸੇ ਕਗਾਰ 'ਤੇ ਨਾ ਪਹੁੰਚ ਸਕਿਆ। ਅੱਠ ਸਾਲ ਬਾਅਦ ਇਹ ਰਿਸ਼ਤੇ ਟੁੱਟ ਗਿਆ ਤੇ ਸੋਮੀ ਨੇ ਇਸ ਦੀ ਵਜ੍ਹਾ ਸਲਮਾਨ ਦੀ ਸ਼ਰਾਬ ਦੀ ਆਦਤ ਤੇ ਐਬਿਊਸਿਵ ਵਿਵਹਾਰ ਨੂੰ ਦੱਸਿਆ ਸੀ।

Punjabi Bollywood Tadka
ਐਸ਼ਵਰਿਆ ਰਾਏ
ਸੋਮੀ ਨਾਲ ਬ੍ਰੇਕਅੱਪ ਹੋਣ ਤੋਂ ਬਾਅਦ ਸਲਮਾਨ ਦੀ ਲਵ ਸਟੋਰੀ ਸਾਲ 1999 'ਚ ਆਈ ਫਿਲਮ 'ਹਮ ਦਿਲ ਦੇ ਚੁੱਕੇ ਸਨਮ' ਦੌਰਾਨ ਐਸ਼ਵਰਿਆ ਨਾਲ ਸ਼ੁਰੂ ਹੋਈ। ਦੋਹਾਂ ਦਾ ਪਿਆਰ ਕਾਫੀ ਪਰਵਾਨ ਚੜ੍ਹਿਆ ਪਰ 2002 'ਚ ਦੋਹਾਂ ਦੀ ਲਵ ਸਟੋਰੀ ਦਾ ਅੰਤ ਹੋ ਗਿਆ। ਇਨ੍ਹਾਂ ਦੋਹਾਂ ਦੇ ਵੱਖ ਹੋਣ ਦਾ ਕਾਰਨ ਵੀ ਸਲਮਾਨ ਦੇ ਗੰਦਾ ਵਿਵਹਾਰ ਸੀ। 

Punjabi Bollywood Tadka
ਕੈਟਰੀਨਾ ਕੈਫ
ਐਸ਼ ਤੋਂ ਬਾਅਦ ਸਲਮਾਨ ਦਾ ਨਾਂ ਕੈਟਰੀਨਾ ਕੈਫ ਨਾਲ ਜੁੜਿਆ। ਕੈਟਰੀਨਾ ਦੇ ਕਰੀਅਨ ਨੂੰ ਸਲਮਾਨ ਨੇ ਹੀ ਅੱਗੇ ਵਧਾਇਆ ਸੀ ਪਰ ਜਿਵੇਂ ਹੀ ਕੈਟਰੀਨਾ ਦੀ ਲਾਈਫ 'ਚ ਰਣਬੀਰ ਕਪੂਰ ਦੀ ਐਂਟਰੀ ਹੋਈ ਤਾਂ ਕੈਟਰੀਨਾ ਨੇ ਵੀ ਸਲਮਾਨ ਤੋਂ ਆਪਣੇ ਪੱਲਾਂ ਛੁਡਾ ਲਿਆ। ਇਨ੍ਹਾਂ ਤੋਂ ਇਲਾਵਾ ਸਲਮਾਨ ਦਾ ਨਾਂ ਐਸ਼ਵਰਿਆ ਦੀ ਹਮਸ਼ਕਲ ਸਨੇਹਾ ਉਲਾਲ, ਕੈਟਰੀਨਾ ਦੀ ਹਮਸ਼ਕਲ ਜ਼ਰੀਨ ਖਾਨ ਨਾਲ ਜੁੜ ਚੁੱਕਾ ਹੈ। 

Punjabi Bollywood Tadka
ਯੂਲੀਆ ਵੰਤੂਰ
ਅੱਜਕਲ ਸਲਮਾਨ ਦਾ ਅਫੇਅਰ ਯੂਲੀਆ ਵੰਤੂਰ ਨਾਲ ਚੱਲ ਰਿਹਾ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਸ ਵਾਰ ਸਲਮਾਨ ਦੀ ਨਈਆ ਡੁੱਬਦੀ ਹੈ ਜਾਂ ਪਾਰ ਨਿਕਲਦੀ ਹੈ।


Tags: Sneha UllalAishwarya RaiSomy AliSangeeta BijlaniKatrina KaifIulia VânturZareen KhanSalman KhanBirthdayLove Affairs