FacebookTwitterg+Mail

ਆਰਮਜ਼ ਐਕਟ 'ਚ ਬਰੀ ਹੋਣ ਦੇ ਬਾਵਜੂਦ ਅਗਲੇ ਬੁੱਧਵਾਰ ਤਕ ਸੁੱਕੇ ਰਹਿਣਗੇ ਸਲਮਾਨ ਦੇ ਸਾਹ

salman khan still in trouble
18 January, 2017 10:23:48 PM
ਮੁੰਬਈ— 18 ਸਾਲ ਪਹਿਲਾਂ 1998 'ਚ ਫਿਲਮ 'ਹਮ ਸਾਥ ਸਾਥ ਹੈਂ' ਦੀ ਸ਼ੂਟਿੰਗ ਦੌਰਾਨ ਸਲਮਾਨ ਖਾਨ ਹਿਰਣ ਦੇ ਸ਼ਿਕਾਰ 'ਚ ਅਜਿਹੇ ਫਸੇ ਕਿ ਉਨ੍ਹਾਂ ਦੇ ਪਿਛਲੇ ਲਗਭਗ ਦੋ ਦਹਾਕੇ ਅਦਾਲਤ ਦੇ ਚੱਕਰ ਲਗਾਉਂਦਿਆਂ ਹੀ ਲੰਘੇ ਹਨ। ਸਲਮਾਨ 'ਤੇ ਤਿੰਨ ਥਾਵਾਂ 'ਤੇ ਹਿਰਣ ਦਾ ਸ਼ਿਕਾਰ ਕਰਨ ਦਾ ਦੋਸ਼ ਲੱਗਾ, ਜਦਕਿ ਇਕ ਮੁਕੱਦਮਾ ਸ਼ਿਕਾਰ ਦੌਰਾਨ ਵਰਤੇ ਗਏ ਹਥਿਆਰ ਨੂੰ ਲੈ ਕੇ ਆਰਮਜ਼ ਐਕਟ ਤਹਿਤ ਦਰਜ ਹੋਇਆ। ਇਨ੍ਹਾਂ 'ਚੋਂ ਤਿੰਨ 'ਚ ਸਲਮਾਨ ਬਰੀ ਹੋ ਚੁੱਕੇ ਹਨ, ਜਦਕਿ ਸ਼ਿਕਾਰ ਦਾ ਇਕ ਮੁਕੱਦਮਾ ਅਜੇ ਵੀ ਚੱਲ ਰਿਹਾ ਹੈ ਤੇ ਉਸ 'ਚ 25 ਜਨਵਰੀ ਭਾਵ ਠੀਕ ਇਕ ਹਫਤੇ ਬਾਅਦ ਸਲਮਾਨ ਤੇ ਬਾਕੀ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਹੋਣਾ ਪਵੇਗਾ।
ਇਹ ਮਾਮਲਾ ਲੂਣੀ ਥਾਣੇ 'ਚ 15 ਅਕਤੂਬਰ 1998 ਨੂੰ ਆਈ. ਪੀ. ਸੀ. ਦੀ ਧਾਰਾ 2 (16), 9/51, 9/52 ਜੰਗਲੀ ਜੀਵ ਸੰਭਾਲ ਤਹਿਤ ਦਰਜ ਕੀਤਾ ਗਿਆ ਸੀ। ਸਲਮਾਨ ਖਾਨ, ਸੈਫ ਅਲੀ ਖਾਨ, ਨੀਲਮ, ਤੱਬੂ, ਸੋਨਾਲੀ ਬੇਂਦਰੇ ਇਸ 'ਚ ਦੋਸ਼ੀ ਹਨ। ਇਹ ਮਾਮਲਾ ਅਜੇ ਵੀ ਅਦਾਲਤ 'ਚ ਚੱਲ ਰਿਹਾ ਹੈ। ਇਸ ਮਾਮਲੇ 'ਚ ਅਦਾਲਤ ਨੇ ਸਲਮਾਨ ਖਾਨ, ਸੈਫ ਅਲੀ ਖਾਨ, ਤੱਬੂ, ਨੀਲਮ, ਸੋਨਾਲੀ ਬੇਂਦਰੇ ਸਮੇਤ ਸਾਰੇ ਦੋਸ਼ੀਆਂ ਨੂੰ 25 ਜਨਵਰੀ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਭਾਵ ਅੱਜ ਦਾ ਬੁੱਧਵਾਰ ਸਲਮਾਨ ਲਈ ਰਾਹਤ ਲੈ ਕੇ ਆਇਆ ਪਰ ਅਗਲੇ ਬੁੱਧਵਾਰ ਨੂੰ ਮੁੜ ਉਨ੍ਹਾਂ ਨੂੰ ਅਦਾਲਤ 'ਚ ਪੇਸ਼ ਹੋਣਾ ਪਵੇਗਾ।

Tags: ਆਰਮਜ਼ ਐਕਟ Arms Act ਸਲਮਾਨ ਖਾਨ Salman Khan ਅਦਾਲਤ Court