FacebookTwitterg+Mail

ਬਾਨੀ ਦੀ ਮਾਂ ਨੂੰ ਗਲਤ ਸ਼ਬਦ ਬੋਲਣ 'ਤੇ ਸਲਮਾਨ ਖਾਨ ਨੇ ਲਗਾਈ ਸਵਾਮੀ ਓਮ ਦੀ ਕਲਾਸ (ਦੇਖੋ ਤਸਵੀਰਾਂ)

    1/8
10 December, 2016 05:53:19 PM
ਮੁੰਬਈ— ਸ਼ੁੱਕਰਵਾਰ ਰਾਤ ਪ੍ਰਸਾਰਿਤ ਹੋਏ 'ਬਿੱਗ ਬੌਸ 10' ਦੇ ਐਪੀਸੋਡ 'ਚ ਰੱਜ ਹੇ ਹੰਗਾਮਾ ਦੇਖਣ ਨੂੰ ਮਿਲਿਆ। ਕਪਤਾਨੀ ਟਾਸਕ ਦੌਰਾਨ ਸਵਾਮੀ ਓਮ ਨੇ ਵੀ. ਜੇ. ਬਾਨੀ ਦੀ ਮਾਂ ਨੂੰ ਲੈ ਕੇ ਅਜਿਹੀ ਇਤਰਾਜ਼ਯੋਗ ਟਿੱਪਣੀ ਕੀਤੀ ਕਿ ਉਹ ਆਪਣਾ ਆਪਾ ਗੁਆ ਬੈਠੀ। ਸ਼ਨੀਵਾਰ ਰਾਤ ਪ੍ਰਸਾਰਿਤ ਹੋਣ ਵਾਲੇ 'ਵੀਕੈਂਡ ਕੇ ਵਾਰ' ਐਪੀਸੋਡ 'ਚ ਸਲਮਾਨ ਖਾਨ ਵੀ ਬਾਬਾ ਨੂੰ ਮਾਂ ਬਾਰੇ ਨਿੱਜੀ ਟਿੱਪਣੀ ਕਰਨ 'ਤੇ ਕਾਫੀ ਝਿੜਕਦੇ ਦਿਖਣਗੇ।
ਸਲਮਾਨ ਨੇ ਕਿਹਾ, 'ਮਾਂ ਬਾਰੇ ਤੁਸੀਂ ਬੋਲਦੇ ਹੋ ਕਿ ਮਰ ਜਾਏ। ਤੁਹਾਡੀ ਜ਼ੁਬਾਨ ਤੋਂ ਅਜਿਹੇ ਲਫਜ਼ ਨਿਕਲੇ ਕਿਵੇਂ? ਬਾਬਾ ਤਾਂ ਤੁਸੀਂ ਬੁਲਾਉਣ ਲਾਇਕ ਨਹੀਂ ਹੋ। ਦੇਖੋ ਓਮ, ਇਕ ਗੱਲ ਮੇਰੀ ਚੰਗੀ ਤਰ੍ਹਾਂ ਨਾਲ ਸੁਣ ਲਓ। ਭਾਰਤ ਮਾਤਾ ਦੇ ਉੱਪਰ ਕੋਈ ਟਾਸਕ ਨਹੀਂ ਹੈ। 50 ਪੁਆਇੰਟ ਲਈ ਤੁਸੀਂ ਔਰਤਾਂ ਦੇ ਸਾਹਮਣੇ ਪੇਸ਼ਾਬ ਕਰ ਦਿੱਤਾ।' ਇਸ 'ਤੇ ਸਵਾਮੀ ਓਮ ਬੋਲੇ ਕਿ ਉਨ੍ਹਾਂ ਨੇ ਇਹ ਗੌਰਵ ਦੇ ਕਹਿਣ 'ਤੇ ਕਿਹਾ ਸੀ। ਉਦੋਂ ਗੁੱਸੇ 'ਚ ਆਏ ਸਲਮਾਨ ਨੇ ਕਿਹਾ, 'ਤਾਕਤ ਹੈ ਤਾਂ ਮਨਵੀਰ ਨੂੰ ਚਾਕੂ ਮਾਰ ਦਿਓ।'

Tags: ਸਲਮਾਨ ਖਾਨ ਸਵਾਮੀ ਓਮ Salman Khan Swami Om