FacebookTwitterg+Mail

ਜਦੋਂ ਸਲਮਾਨ ਨੇ ਅਨੁਪਮ ਖੇਰ ਦੀ ਬਾਡੀ 'ਤੇ ਕੱਸਿਆ ਵਿਅੰਗ...

    1/8
28 August, 2016 04:46:55 PM
ਮੁੰਬਈ— ਬਾਲੀਵੁੱਡ ਦੇ 'ਸੁਲਤਾਨ' ਸਲਮਾਨ ਖ਼ਾਨ ਨੇ ਸ਼ੋਸ਼ਲ ਮੀਡੀਆ 'ਤੇ ਅਦਾਕਾਰ ਅਨੁਪਮ ਖੇਰ ਦੀ ਇਕ ਤਸਵੀਰ ਪੋਸਟ ਕਰਦੇ ਹੋਏ ਵਿਅੰਗ ਕੱਸਿਆ ਹੈ। ਦਰਅਸਲ, 61 ਸਾਲਾ ਦੇ ਅਨੁਪਮ ਖੇਰ ਦੀ ਜਿਮ 'ਚ ਕਸਰਤ ਕਰਦਿਆ ਦੀ ਇਕ ਤਸਵੀਰ ਸਲਮਾਨ ਨੇ ਟਵਿੱਟਰ 'ਤੇ ਪੋਸਟ ਕੀਤੀ ਹੈ ਅਤੇ ਲਿਖਿਆ ਕਿ 'ਉਪਰ ਵਾਲਾ ਬਾਡੀ ਬਿਲਡਰਸ ਦੀ ਖੈਰ ਕਰੇ।'
ਹਾਲਾਂਕਿ ਅਨੁਪਮ ਖੇਰ ਨੇ ਜ਼ਿਆਦਾ ਨਾ ਬੋਲਦੇ ਹੋਏ ਆਪਣੇ ਹੀ ਅੰਦਾਜ਼ 'ਚ ਸਲਮਾਨ ਨੂੰ ਜਵਾਬ ਦਿੱਤਾ ਹੈ। ਸਲਮਾਨ ਦੇ ਇਸ ਟਵੀਟ ਦਾ ਜਵਾਬ ਦਿੰਦੇ ਹੋਏ ਅਨੁਪਮ ਖੇਰ ਨੇ ਫੇਸਬੁੱਕ 'ਤੇ ਲਿਖੀਆ, ''ਮੇਰੀ ਤਸਵੀਰ ਨੂੰ ਟਵਿੱਟਰ ਅਤੇ ਸੋਸ਼ਲ ਮੀਡੀਆ 'ਤੇ ਪੋਸਟ ਕਰਨ ਲਈ ਤੁਹਾਡਾ ਸ਼ੁਕਰੀਆ ਸਲਮਾਨ। ਮੈਨੂੰ ਤੁਹਾਡਾ ਕੰਮੈਂਟ ਚੰਗਾ ਲੱਗਾ।..ਜੈ ਹੋ..''

Tags: ਸਲਮਾਨ ਖ਼ਾਨਅਨੁਪਮ ਖੇਰ ਬਾਡੀSalman Khan Anupam Kher body