FacebookTwitterg+Mail

'ਦਸ ਕਾ ਦਮ' ਲਈ 3 ਕਰੋੜ ਦੀ ਫੀਸ ਲੈਣਗੇ ਸਲਮਾਨ

salman khan to charge this whopping amount for dus ka dum
19 February, 2018 10:01:18 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਲੋਕਪ੍ਰਿਯ ਸ਼ੋਅ 'ਦਸ ਕਾ ਦਮ' ਲਈ ਪ੍ਰਤੀ ਐਪੀਸੋਡ 3 ਕਰੋੜ ਦੀ ਫੀਸ ਲੈ ਸਕਦੇ ਹਨ। ਚਰਚਾ ਹੈ ਕਿ ਸਲਮਾਨ ਖਾਨ ਸੋਨੀ ਟੀ. ਵੀ. 'ਤੇ ਆਪਣੇ ਸ਼ੋਅ 'ਦਸ ਕਾ ਦਮ' ਨਾਲ ਵਾਪਸੀ ਕਰਨਗੇ। ਛੋਟੇ ਪਰਦੇ 'ਤੇ ਸਲਮਾਨ ਖਾਨ ਨੇ 'ਦਸ ਕਾ ਦਮ' ਨਾਲ ਹੀ ਡੈਬਿਊ ਕੀਤਾ ਸੀ। ਇਸ ਸ਼ੋਅ ਦੇ ਦੋ ਸੀਜ਼ਨ ਨੂੰ ਸਲਮਾਨ ਹੋਸਟ ਕਰ ਚੁੱਕੇ ਹਨ। ਚਰਚਾ ਹੈ ਕਿ ਇਸ ਸ਼ੋਅ ਲਈ ਸਲਮਾਨ ਮੋਟੀ ਫੀਸ ਵਸੂਲ ਰਹੇ ਹਨ। ਸਲਮਾਨ ਇਕ ਐਪੀਸੋਡ ਲਈ 3 ਕਰੋੜ ਰੁਪਏ ਫੀਸ ਲੈਣਗੇ। ਸਲਮਾਨ ਨੂੰ 26 ਐਪੀਸੋਡ ਲਈ 78 ਕਰੋੜ ਰੁਪਏ ਮਿਲਣਗੇ। 'ਦਸ ਕਾ ਦਮ' ਇਕ ਗੇਮ ਸ਼ੋਅ ਹੈ , ਜਿਸ 'ਚ ਸ਼ੋਅ ਦੇ ਹੋਸਟ ਸਲਮਾਨ ਖਾਨ ਸਵਾਲ ਪੁੱਛਦੇ ਹੋਏ ਨਜ਼ਰ ਆਉਣਗੇ ਅਤੇ ਕੰਟੈਸਟੈਂਟਸ ਨੂੰ ਪ੍ਰਤੀਸ਼ਤ 'ਚ ਸਵਾਲਾਂ ਦਾ ਜਵਾਬ ਦੇਣਾ ਹੋਵੇਗਾ। ਇਹ ਸ਼ੋਅ 'ਕੌਨ ਬਨੇਗਾ ਕਰੋੜਪਤੀ' ਵਰਗਾ ਹੀ ਹੈ।


Tags: Salman Khan10 Ka DumBigg Boss 11 IPLTiger Zinda Hai Katrina Kaif

Edited By

Sunita

Sunita is News Editor at Jagbani.