FacebookTwitterg+Mail

ਪਾਕਿਸਤਾਨ 'ਚ ਸਲਮਾਨ ਦੀ ਫਿਲਮ 'ਟਿਊਬਲਾਈਟ' ਦੀ ਰਿਲੀਜ਼ 'ਤੇ ਲਟਕੀ ਤਲਵਾਰ!

salman khan tubelight
30 April, 2017 09:24:52 PM
ਕਰਾਚੀ— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫਿਲਮ 'ਟਿਊਬਲਾਈਟ' ਦੇ ਈਦ ਦੇ ਮੌਕੇ 'ਤੇ ਪਾਕਿਸਤਾਨ 'ਚ ਰਿਲੀਜ਼ ਹੋਣ 'ਚ ਸੰਕਟ ਆ ਸਕਦਾ ਹੈ ਕਿਉਂਕਿ ਕੁਝ ਸਥਾਨਕ ਫਿਲਮਕਾਰਾਂ ਨੇ ਫਿਲਮ ਰਿਲੀਜ਼ ਨੂੰ ਰੋਕਣ ਲਈ ਮੁਹਿੰਮ ਛੇੜ ਦਿੱਤੀ ਹੈ। ਫਿਲਮਕਾਰ, ਫਿਲਮ ਡਿਸਟ੍ਰੀਬਿਊਸ਼ਨ ਆਗਰੇਨਾਈਜ਼ੇਸ਼ਨ ਤੇ ਫਿਲਮ ਨਿਰਮਾਤਾ ਸੰਗਠਨ ਨਾਲ ਮਿਲ ਕੇ ਇਹ ਯਕੀਨੀ ਕਰਨਾ ਚਾਹੁੰਦੇ ਹਨ ਕਿ ਈਦ ਦੀ ਛੁੱਟੀ ਦੌਰਾਨ ਪਾਕਿਸਤਾਨੀ ਫਿਲਮਾਂ ਚੰਗਾ ਕਾਰੋਬਾਰ ਕਰਨ।
ਡਿਸਟ੍ਰੀਬਿਊਟਰ, ਫਿਲਮਕਾਰ ਤੇ ਨਿਰਮਾਤਾਵਾਂ ਨੇ ਕਿਹਾ ਹੈ ਕਿ ਉਹ ਪਾਕਿਸਤਾਨੀ ਫਿਲਮਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਚਾਹੁੰਦੇ ਹਨ ਕਿਉਂਕਿ ਦੋ ਵੱਡੀਆਂ ਫਿਲਮਾਂ 'ਯਲਗਾਰ' ਤੇ 'ਸ਼ੋਰ ਸ਼ਰਾਬਾ' ਦੇ ਨਾਲ-ਨਾਲ ਕਈ ਹੋਰ ਫਿਲਮਾਂ ਵੀ ਪਾਈਪਲਾਈਨ 'ਚ ਹਨ, ਜੋ ਕਿ ਈਦ 'ਤੇ ਰਿਲੀਜ਼ ਹੋਣਗੀਆਂ। ਅਭਿਨੇਤਾ ਮੁਸਤਫਾ ਕੁਰੈਸ਼ੀ ਨੇ ਕਿਹਾ, 'ਅਜਿਹੇ 'ਚ ਜੇਕਰ 'ਟਿਊਬਲਾਈਟ' ਵੀ ਰਿਲੀਜ਼ ਹੋ ਗਈ ਤਾਂ ਉਹ ਯਕੀਨਣ ਇਨ੍ਹਾਂ ਪਾਕਿਸਤਾਨੀ ਫਿਲਮਾਂ ਦੇ ਬਿਜ਼ਨੈੱਸ ਨੂੰ ਪ੍ਰਭਾਵਿਤ ਕਰੇਗੀ।'
ਪ੍ਰੋਡਿਊਸਰ ਅਲਤਾਫ ਹੁਸੈਨ ਨੇ ਕਿਹਾ, 'ਲੋੜ ਪੈਣ 'ਤੇ ਅਸੀਂ ਅਦਾਲਤ ਵੀ ਜਾ ਸਕਦੇ ਹਾਂ।' 'ਸ਼ੋਰ ਸ਼ਰਾਬਾ' ਦੇ ਨਿਰਮਾਤਾ ਸੋਹੇਲ ਖਾਨ ਨੇ ਕਿਹਾ, 'ਮੇਰੀ ਫਿਲਮ ਈਦ ਦੇ ਮੌਕੇ 'ਤੇ ਰਿਲੀਜ਼ ਹੋਣੀ ਹੈ ਤੇ ਜੇਕਰ ਸਰਕਾਰ ਨੇ ਟਿਊਬਲਾਈਟ ਨੂੰ ਨਾ ਰੋਕਿਆ ਤਾਂ ਮੈਂ ਵਿਰੋਧ ਕਰਕੇ ਆਪਣੀ ਫਿਲਮ ਰਿਲੀਜ਼ ਨਹੀਂ ਕਰਾਂਗਾ।'

Tags: Salman Khan Tubelight Pakistan ਸਲਮਾਨ ਖਾਨ ਪਾਕਿਸਤਾਨ ਟਿਊਬਲਾਈਟ